23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਬਲਾਕ ਪਟਿਆਲਾ-3 ਵਿਚ ਕੁੱਕ ਵਰਕਰ ਦੇ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 06-02-2026
ਪਟਿਆਲਾ, 5 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਬਲਾਕ ਪਟਿਆਲਾ-3 ਦੇ ਅਧੀਨ ਪੈਂਦੇ ਸੱਤ ਕਲਸਟਰਾਂ ਦੇ ਮਿਡ-ਡੇ-ਮੀਲ ਕੁੱਕ ਵਰਕਰਾਂ ਦੇ ਖਾਣਾ ਬਣਾਉਣ ਸੰਬੰਧੀ ਮੁਕਾਬਲੇ ਕਰਵਾਏ ਗਏ | ਇਹਨਾਂ ਮੁਕਾਬਲਿਆਂ ਵਿਚ ਕੱੁਕ ਨੇ ਆਪਣਾ ਖਾਣਾ ਬਣਾ ਕੇ ਪੇਸ਼ ਕੀਤਾ | ਬਲਾਕ ਵਲੋਂ ਪੰਜ ਜੱਜਾਂ ਦੀ ਕਮੇਟੀ ਬਣਾ ਕੇ ਇਨ੍ਹਾਂ ਖਾਣਿਆਂ ਦਾ ਨਿਰੀਖਣ ਕੀਤਾ ਗਿਆ | ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਕੁਕ ਵਰਕਰਜ਼ ਨੂੰ ਮੈਡਲ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ਵਿਚ ਕਲਸਟਰ ਮਾਡਲ ਟਾਊਨ ਦੀ ਕੁੱਕ ਨੇ ਪਹਿਲਾ, ਕਲਸਟਰ ਅਬਲੋਵਾਲ ਦੀ ਕੱੁਕ ਨੇ ਦੂਜਾ, ਕਲਸਟਰ ਵਜੀਦਪੁਰ ਅਤੇ ਕਲਿਆਣ ਦੀਆਂ ਕੱੁਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਸਮੂਹ ਕੱੁਕ ਵਰਕਰਜ਼ ਨੂੰ ਵਧਾਈਆਂ ਦਿੱਤੀਆਂ ਅਤੇ ਸਕੂਲਾਂ ਵਿਚ ਬੱਚਿਆਂ ਦੀ ਸੇਵਾ ਕਰਦੇ ਰਹਿਣ ਲਈ ਹੌਸਲਾ ਅਫਜਾਈ ਕੀਤੀ ਜ਼ਿਲ੍ਹਾ ਰਿਸੋਰਸ ਪਰਸਨ ਰਾਜਵੰਤ ਸਿੰਘ ਵਲੋਂ ਵੀ ਕੁਕ ਵਰਕਰਜ਼ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਉਨ੍ਹਾਂ ਦਾ ਸਕੂਲਾਂ ਵਿਚ ਬੱਚਿਆਂ ਦੀ ਸੇਵਾ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਜਗਜੀਤ ਸਿੰਘ ਵਾਲੀਆ, ਸਮੂਹ ਸੈਂਟਰ ਇੰਚਾਰਜ, ਮੈਡਮ ਮਨਜੀਤ ਕੌਰ ਸੇਵਾਮੁਕਤ ਬੀਪੀਈਓ ਬਲਾਕ ਰਾਜਪੁਰਾ-2 ਅਤੇ ਸਮੂਹ ਕੁਕ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਵਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਅਗਲੀ ਖ਼ਬਰ ਪਿੰਡ ਦੇ ਐੱਨ.ਆਰ.ਆਈ. ਤੇ ਦਾਨੀ ਸੱਜਣਾਂ ਵਲੋਂ ਲੋੜਵੰਦ ਪਰਿਵਾਰ ਨੂੰ ਨਵੇਂ ਮਕਾਨ ਦੀ ਉਸਾਰੀ ਕਰਕੇ ਦਿੱਤੀ
Ad Position 24