02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੰਗ ਨੇ ਬਿਕਰਮਜੀਤ ਸਿੰਘ ਬਰਾੜ ਨੰੂ ਐੱਸ.ਪੀ. ਬਣਨ 'ਤੇ ਕੀਤਾ ਸਨਮਾਨਿਤ

Ad Position 21
repet_subhas-goyals [Copy P29]
ਕੇਦਰੀ ਗੁਰਦੁਆਰਾ ਸੀ੍ਰ ਗੁਰੂ ਸਿੰਘ ਸਭਾ ਵਿਖੇ ਪ੍ਰਧਾਨ ਅਬਰਿੰਦਰ ਸਿੰਘ, ਪੁਲਿਸ ਅਧਿਕਾਰੀ ਬਿਕਰਮਜੀਤ ਸਿੰਘ ਬਰਾੜ ਨੂੰ ਸਨਮਾਨਿਤ ਕਰਦੇ ਹੋਏ | ਅਜੀਤ ਤਸਵੀਰ <br/> 22-02-2026
ਰਾਜਪੁਰਾ, 21 ਫਰਵਰੀ (ਰਣਜੀਤ ਸਿੰਘ)-ਇੱਥੋਂ ਦੇ ਕੇਂਦਰੀ ਗੁਰਦਵਾਰਾ ਸ਼ੀ੍ਰ ਗੁਰੂ ਸਿੰਘ ਸਭਾ ਵਿਖੇ ਡੀ.ਐੱਸ.ਪੀ. ਤੋਂਾ ਐੱਸ.ਪੀ. ਬਣੇ ਬਿਕਰਮਜੀਤ ਸਿੰਘ ਬਰਾੜ ਦਾ ਪ੍ਰਧਾਨ ਅਬਰਿੰਦਰ ਸਿੰਘ ਕੰਗ ਨੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਬਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਬਿਰਕਮਜੀਤ ਸਿੰਘ ਬਰਾੜ ਰਾਜਪੁਰਾ ਵਿਖੇ ਬਤੌਰ ਐੱਸ.ਐਚ.ਓ. ਅਤੇ ਡੀ.ਐੱਸ.ਪੀ. ਸ਼ਾਨਦਾਰ ਸੇਵਾਵਾ ਨਿਭਾਅ ਚੁੱਕੇ ਹਨ | ਉਨ੍ਹਾਂ ਦਾ ਸ਼ਹਿਰ ਵਾਸੀਆਂ ਨਾਲ ਬਹੁਤ ਹੀ ਮਿਲਵਰਤਣ ਵਾਲਾ ਸੁਭਾਅ ਰਿਹਾ ਹੈ | ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿੰਨਾ ਸਮਾਂ ਵੀ ਰਾਜਪੁਰਾ ਤਾਇਨਾਤ ਰਹੇ ਹਨ ਉਨੀ ਦੇਰ ਸ਼ਹਿਰ ਵਿਚ ਅਮਨਚੈਨ ਵਾਲਾ ਮਾਹੌਲ ਬਣਿਆ ਰਿਹਾ ਸੀ | ਉਨ੍ਹਾਂ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਬਹੁਤ ਹੀ ਦਲੇਰ ਪੁਲਿਸ ਅਫਸਰ ਹਨ ਅਤੇ ਉਨ੍ਹਾਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਇਸ ਮੌਕੇ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਗੁਰਦਵਾਰਾ ਸਾਹਿਬ ਦੀ ਸਮੁੱਚੀ ਟੀਮ ਦਾ ਬਹੁਤ ਜਿਆਦਾ ਧੰਨਵਾਦੀ ਹਨ, ਹੋਰਨਾਂ ਸਮੇਤ ਕਿ੍ਪਾਲ ਸਿੰੰਘ ਭੰਗੂ, ਕਰਨਵੀਰ ਸਿੰਘ ਕੰਗ, ਅਜੈਬ ਸਿੰਘ, ਪਿ੍੍ਰੰਸੀਪਲ ਕੁਲਵੰਤ ਸਿੰਘ, ਦਵਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਧਨÏਰਾ ਤੋਂ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਪਿੰਡ ਕਾਲਸਨਾ ਤੋਂ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Ad Position 24