ਵਿਰਾਸਤੀ ਮੇਲੇ ਦੌਰਾਨ ਗਾਇਕਾਂ ਤੇ ਕਲਾਕਾਰਾਂ ਨੇ ਕੀਲੇ ਸ੍ਰੋਤੇ
ਅਜੀਤ ਡੈਸਕ
22-02-2026
ਇਸ ਚੌਗਲਬੰਦੀ ਦੀ ਸ਼ੁਰੂਆਤ ਰਾਗ ਜੋਗ 'ਚ ਇਕ ਅਲਾਪ ਨਾਲ ਹੋਈ, ਜਿਸ ਤੋਂ ਬਾਅਦ ਤੀਨਤਾਲ 'ਤੇ ਸੈੱਟ ਕੀਤੀਆਂ ਗਈਆਂ ਰਚਨਾਵਾਂ, ਦੋ ਸੁਰੀਲੇ ਸਾਜ਼ਾਂ ਵਿਚਕਾਰ ਇਕ ਦਿਲਚਸਪ ਸੰਵਾਦ ਨੂੰ ਪ੍ਰਦਰਸ਼ਿਤ ਕੀਤਾ | ਜਦਕਿ ਤਬਲੇ ਅਤੇ ਮਿ੍ਦੰਗਮ ਦੀ ਮੌਜੂਦਗੀ ਨੇ ਇਕ ਵਿਲੱਖਣ ਤਾਲਬੱਧ ਪਹਿਲੂ ਜੋੜਿਆ, ਜਿਸ ਨਾਲ ਹਿੰਦੁਸਤਾਨੀ ਅਤੇ ਕਰਨਾਟਕ ਪਰਕਸ਼ਨ ਪ੍ਰੰਪਰਾ ਨੂੰ ਇਕ ਲੈਅਬੱਧ ਕਰਦਿਆਂ ਸਮੇਂ ਨੂੰ ਬੰਨ੍ਹ ਦਿੱਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਅਜੀਤਪਾਲ ਸਿੰਘ ਕੋਹਲੀ, ਹਰਚੰਦ ਸਿੰਘ ਬਰਸਟ, ਕੁੰਦਨ ਗੋਗੀਆ ਅਤੇ ਤੇਜਿੰਦਰ ਮਹਿਤਾ ਨੇ ਸ਼ਿਰਕਤ ਕਰ ਕਿਹਾ ਕਿ ਭਾਰਤੀ ਸੰਗੀਤ ਪ੍ਰੰਪਰਾ ਸਦੀਆਂ ਪੁਰਾਣੀ ਹੈ ਪਰੰਤੂ ਸਾਡੀ ਅੱਜ ਦੀ ਪੀੜ੍ਹੀ ਇਸ ਤੋਂ ਦੂਰ ਹੋ ਰਹੀ ਹੈ ਪਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਹੈਰੀਟੇਜ ਫ਼ੈਸਟੀਵਲ ਕਰਵਾਉਣ ਦਾ ਇਹ ਚੰਗਾ ਉਪਰਾਲਾ ਕੀਤਾ ਹੈ |