ਸੁਖਸਾਲ, 22 ਫਰਵਰੀ (ਧਰਮ ਪਾਲ)-ਆਯੂਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਯੁਰਵੈਦਾਂ ਪੰਜਾਬ ਡਾਕਟਰ ਰਮਨ ਖੰਨਾ ਅਤੇ ਮੁਖੀ ਹੋਮਿਉਪੈਥੀ ਪੰਜਾਬ ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾਕਟਰ ਪਰਮਜੀਤ ਸੈਣੀ, ਜ਼ਿਲ੍ਹਾ ਹੋਮਿਉਪੈਥੀ ਅਫ਼ਸਰ ਡਾਕਟਰ ਰਾਜੀਵ ਜਿੰਦੀਆ ਦੀ ਅਗਵਾਈ ਵਿਚ ਮਿੰਨੀ ਪੀ.ਐੱਚ.ਸੀ ਪਿੰਡ ਸਹਿਜੋਵਾਲ ਮਿਤੀ ਅੱਜ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਹਰਿੰਦਰ ਕੁਮਾਰ ਕੇਸ਼ੋ ਤੇ ਪੰਚਾਇਤ ਮੈਂਬਰਾਂ ਵਲੋਂ ਕੀਤਾ ਗਿਆ | ਇਸ ਕੈਂਪ ਵਿਚ ਇੰਚਾਰਜ ਡਾਕਟਰ ਸ਼ਵੇਤਾ ਰਾਣਾ, ਡਾਕਟਰ ਵਰੁਣ ਕਸ਼ਪ ਨੇ 428 ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਵਿਚ ਹੋਮਿਉਪੈਥੀ ਵਿਭਾਗ ਦੇ ਡਾਕਟਰ ਸਰਿਤਾ ਭਾਟੀਆ ਵਲੋਂ 285 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਅੰਮਿ੍ਤਪਾਲ ਫਾਰਮਾਸਿਸਟ, ਜਸਵਿੰਦਰ ਸਿੰਘ, ਰੇਖਾ ਠਾਕੁਰ, ਨਵਜੋਤ ਸਿੰਘ ਹੋਮਿਉਪੈਥੀ ਫਾਰਮਾਸਿਸਟ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਮੋਹਤਵਰ ਪਤਵੰਤੇ ਹਾਜ਼ਰ ਸਨ |