ਪਟਿਆਲਾ, 22 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਕਲਾ ਕਿ੍ਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਦੇ ਸਾਂਝੇ ਯਤਨਾਂ ਨਾਲ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ (ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ) ਦੇ ਸਹਿਯੋਗ ਨਾਲ 2 ਦਿਨਾਂ ਬਸੰਤ ਰੁੱਤ ਦਾ ਨਾਟਕ ਮੇਲਾ 24 ਫਰਵਰੀ ਤੋਂ 25 ਫਰਵਰੀ ਤੱਕ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਨੇੜੇ ਭਾਸ਼ਾ ਵਿਭਾਗ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖ ਕਰਵਾਇਆ ਜਾਵੇਗਾ | ਇਸ ਨਾਟਕ ਮੇਲੇ ਦੌਰਾਨ 24 ਫਰਵਰੀ ਨੂੰ ਪਹਿਲੇ ਦਿਨ ਕਲਾਕਿ੍ਤੀ ਪਟਿਆਲਾ ਵਲੋਂ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਪੰਜਾਬੀ ਨਾਟਕ ਛੱਲਾ ਦਾ ਮੰਚਨ ਹੋਵੇਗਾ | ਜਿਸ ਦੇ ਡਾਇਰੈਕਟਰ ਰੰਗ-ਮੰਚ ਦੀ ਜਾਣੀ ਪਹਿਚਾਣੀ ਅਦਾਕਾਰਾ, ਨਿਰਦੇਸ਼ਕਾਂ ਪਰਮਿੰਦਰ ਪਾਲ ਕੌਰ ਹਨ | ਦੂਸਰੇ ਦਿਨ 25 ਫਰਵਰੀ ਨੂੰ ਗਧੇ ਕੀ ਬਰਾਤ ਦਾ ਮੰਚਨ ਕੀਤਾ ਜਾਵੇਗਾ | ਜਿਸ ਦੇ ਨਿਰਦੇਸ਼ਕ ਵਿਸ਼ਵ ਦੀਪਕ ਤਿ੍ਖਾ ਹਨ | ਹਰੀ ਭਾਈ ਵਡਗਾਵਕਰ ਦੇ ਲਿਖੇ ਇਸ ਨਾਟਕ ਨੂੰ ਹਰਿਆਣਾ ਦੇ ਰੋਹਤਕ ਤੋਂ ਸਪਤਕ ਕਲਚਰਲ ਸੋਸਾਇਟੀ ਪੇਸ਼ ਕਰੇਗੀ | ਨਾਟਕ ਮੇਲੇ ਦੇ ਡਾਇਰੈਕਟਰ ਪਰਮਿੰਦਰ ਪਾਲ ਕੌਰ ਤੇ ਗੋਪਾਲ ਸ਼ਰਮਾ ਨੇ ਸਾਰੇ ਰੰਗ ਮੰਚ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਇਸ ਨਾਟਕ ਮੇਲੇ 'ਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ | ਇਸ ਨਾਟਕ ਮੇਲੇ 'ਚ ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ ਹੈ | ਇਸ ਨਾਟਕ ਮੇਲੇ ਲਈ ਦਰਸ਼ਕਾਂ ਵਾਸਤੇ ਕਿਸੇ ਪ੍ਰਕਾਰ ਦੀ ਕੋਈ ਵੀ ਟਿਕਟ ਨਹੀਂ ਹੈ |