02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਾਤੜਾਂ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਵੱਡੀ ਕਾਰਵਾਈ

Ad Position 21
No active advertisement
ਅਜੀਤ ਡੈਸਕ 24-02-2026
ਪਾਤੜਾਂ, 23 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਰੱਖਦਿਆਂ ਇੱਕ ਬੰਦ ਬਾਡੀ ਬੰਦ ਗੱਡੀ ਵਿਚ ਨਸ਼ਾ ਲੈ ਕੇ ਆ ਰਹੇ ਵਿਅਕਤੀ ਨੂੰ ਦੋ ਕੁਇੰਟਲ ਤੋਂ ਵੱਧ ਭੂਕੀ ਚੂਰਾ ਪੋਸਤ ਬਣਾਉਣ ਲਈ ਸੁੱਕੇ ਡੋਡੇ ਲੈ ਕੇ ਆ ਰਹੇ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ ਅਤੇ ਇਸ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਇੰਦਰਪਾਲ ਚੌਹਾਨ ਡੀ.ਐੱਸ.ਪੀ. ਪਾਤੜਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ 'ਤੇ ਵਾਰ ਸੰਬੰਧੀ ਵਰੂਣ ਸ਼ਰਮਾ ਐੱਸ.ਐੱਸ.ਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ 'ਤੇ ਚਲਾਈ ਜਾ ਰਹੀ ਮੁਹਿੰਮ ਦੌਰਾਨ ਪਾਤੜਾਂ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੰਸ: ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾਂ ਪਾਤੜਾਂ ਅਤੇ ਥਾਣੇਦਾਰ ਨਿਸ਼ਾਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਆਨੰਦ ਬਸਤੀ ਪਾਤੜਾਂ ਵਿਖੇ ਨਾਕਾਬੰਦੀ ਦੌਰਾਨ ਇੱਕ ਅਮਨਦੀਪ ਸਿੰਘ ਉਰਫ ਕਾਲਾ ਵਾਸੀ ਪਿੰਡ ਚੁਨਾਗਰਾ ਤੋਂ 210 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਗੱਡੀ ਮਾਰਕਾ ਬੋਲੇਰੋ ਮੋਕਸੀ ਟਰੱਕ ਬੰਦ ਬਾਡੀ ਸਮੇਤ ਕਾਬੂ ਕੀਤਾ ਗਿਆ ਅਤੇ ਇਸ ਦੇ ਖਿਲਾਫ ਨਸ਼ਾ ਤਸਕਰੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਗੱਡੀ ਚਾਲਕ ਇਹ ਵਿਅਕਤੀ ਕਿ ਇਸ ਭੁੱਕੀ ਚੂਰਾ ਪੋਸਤ ਬਣਾਉਣ ਲਈ ਲਿਆਂਦੇ ਡੋਡਿਆਂ ਨੂੰ ਇਸ ਵਿਅਕਤੀ ਨੇ ਬਾਹਰਲੇ ਸੂਬੇ ਤੇ ਲਿਆਕੇ ਵਾਇਆ ਹਰਿਆਣਾ ਲਿੰਕ ਸੜਕਾਂ ਰਾਂਹੀ ਹੁੰਦੇ ਹੋਏ ਪੰਜਾਬ ਦੇ ਵੱਖ ਵੱਖ ਇਲਾਕੇ ਵਿੱਚ ਸਪਲਾਈ ਕਰਨਾ ਸੀ | ਇਸ ਸੰਬੰਧੀ ਇਸ ਵਿਅਕਤੀ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋਸੀ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜਿਸ ਮਗਰੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਲਾਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸ਼ਹਿਰੀ ਪ੍ਰਧਾਨ ਗੋਲੂ ਨੇ ਕੀਤੀ ਮਜੀਠੀਆ ਪਰਿਵਾਰ ਨਾਲ ਮੁਲਾਕਾਤ ਅਗਲੀ ਖ਼ਬਰ ਏ.ਆਈ., ਜੀ.ਪੀ.ਐੱਸ. ਤੇ ਟੋਲ ਬੂਥ ਰਹਿਤ ਨੀਤੀ ਕਾਰਨ ਟੋਲ ਕਿਰਤੀਆਂ ਦਾ ਰੁਜ਼ਗਾਰ ਖ਼ਤਰੇ 'ਚ-ਟੋਲ ਯੂਨੀਅਨ
Ad Position 24