02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਏ.ਆਈ., ਜੀ.ਪੀ.ਐੱਸ. ਤੇ ਟੋਲ ਬੂਥ ਰਹਿਤ ਨੀਤੀ ਕਾਰਨ ਟੋਲ ਕਿਰਤੀਆਂ ਦਾ ਰੁਜ਼ਗਾਰ ਖ਼ਤਰੇ 'ਚ-ਟੋਲ ਯੂਨੀਅਨ

Ad Position 21
No active advertisement
ਅਜੀਤ ਡੈਸਕ 24-02-2026
ਬਹਾਦਰਗੜ੍ਹ, 23 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਭਰ ਦੇ ਟੋਲ ਪਲਾਜ਼ਾ ਕਰਮਚਾਰੀਆਂ ਨੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕਰ ਕੇ ਮਾਰਚ ਕੱਢਿਆ | ਇਸ ਦੌਰਾਨ ਪੀ.ਆਈ.ਯੂ. ਚੰਡੀਗੜ੍ਹ ਰਾਹੀਂ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਮੈਮੋਰੰਡਮ ਪੱਤਰ ਭੇਜਿਆ ਗਿਆ | ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਭਾਰਤ ਦੇ ਵਿਸ਼ਾਲ ਸੜਕ ਜਾਲ ਤਹਿਤ ਕੰਮ ਕਰ ਰਹੀ ਨੈਸ਼ਨਲ ਹਾਈਵੇਜ ਅਥਾਰਿਟੀ ਆਫ ਇੰਡੀਆ ਦੇ ਅਧੀਨ ਸੈਂਕੜੇ ਟੋਲ ਪਲਾਜ਼ਿਆਂ 'ਤੇ ਲੱਖਾਂ ਮਜ਼ਦੂਰ ਆਪਣੇ ਪਰਿਵਾਰਾਂ ਦੀ ਰੋਜੀ-ਰੋਟੀ ਲਈ ਸੇਵਾਵਾਂ ਨਿਭਾ ਰਹੇ ਹਨ ਪਰ ਕੇਂਦਰ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਏ.ਆਈ., ਜੀ.ਪੀ.ਐੱਸ. ਅਤੇ ਬੂਥ-ਰਹਿਤ ਟੋਲ ਪ੍ਰਣਾਲੀ ਕਾਰਨ ਲੱਖਾਂ ਪਰਿਵਾਰਾਂ ਦੇ ਰੋਜ਼ਗਾਰ 'ਤੇ ਸੰਕਟ ਖੜ੍ਹਾ ਹੋ ਗਿਆ ਹੈ | ਇਸ ਨਵੀਂ ਪ੍ਰਣਾਲੀ ਨਾਲ ਜਿੱਥੇ ਟੋਲ ਪਲਾਜ਼ਿਆਂ 'ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਨੌਕਰੀ ਖ਼ਤਰੇ 'ਚ ਪੈ ਸਕਦੀ ਹੈ | ਉੱਥੇ ਆਮ ਲੋਕਾਂ ਲਈ ਵੀ ਕਈ ਮੁਸ਼ਕਲਾਂ ਪੈਦਾ ਹੋ ਜਾਣਗੀਆਂ | ਉਨ੍ਹਾਂ ਕਿਹਾ ਕਿ ਏ.ਆਈ. ਆਧਾਰਿਤ ਪ੍ਰਣਾਲੀ ਅਧੀਨ ਨਵਾਂ ਈ-ਡਿਟੈਕਸ਼ਨ ਸਿਸਟਮ ਰਾਹੀਂ ਅਧੂਰੇ ਦਸਤਾਵੇਜ਼ਾਂ ਵਾਲੇ ਵਾਹਨਾਂ ਨੂੰ ਭਾਰੀ ਜੁਰਮਾਨਾ ਹੋ ਜਾਵੇਗਾ ਤੇ ਬਿਨਾਂ ਕਿਸੇ ਮਨੁੱਖੀ ਦਖ਼ਲ ਦੇ ਆਟੋਮੈਟਿਕ ਨੰਬਰ ਪਲੇਟ ਸਕੈਨ ਹੁੰਦਿਆਂ ਹੀ ਵਾਹਨਾਂ ਦਾ ਪੂਰਾ ਚਿੱਠਾ ਖੁੱਲ੍ਹ ਨੰਬਰ ਪਲੇਟ ਰਾਹੀਂ ਟੋਲ ਦੀ ਆਟੋਮੈਟਿਕ ਵਸੂਲੀ ਕੀਤੀ ਜਾਵੇਗੀ | ਜੇਕਰ ਕਿਸੇ ਵਾਹਨ ਮਾਲਕ ਵਲੋਂ ਟੋਲ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਉਸ ਦੇ ਸਾਰੇ ਟੋਲ ਫ਼ੀਸ ਬਕਾਏ ਭੁਗਤਾਨ ਜੁਰਮਾਨੇ ਸਮੇਤ ਸਰਕਾਰ ਕੋਲ ਰਿਕਾਰਡ ਹੋ ਜਾਣਗੇ | ਇਸ ਤੋਂ ਇਲਾਵਾ ਜਦ ਤੱਕ ਬਕਾਇਆ ਟੋਲ ਫ਼ੀਸ ਰਕਮ ਅਦਾ ਨਹੀਂ ਕੀਤੀ ਜਾਂਦੀ ਤਦ ਤੱਕ ਵਾਹਨ ਦੀ ਐਨ.ਓ.ਸੀ. ਜਾਰੀ ਨਹੀਂ ਹੋਵੇਗੀ ਅਤੇ ਨਾ ਹੀ ਵਾਹਨ ਦੀ ਮਲਕੀਅਤ ਬਦਲੀ ਜਾ ਸਕੇਗੀ |
ਇਸ ਪ੍ਰਣਾਲੀ ਨਾਲ ਪਹਿਲਾਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਛੋਟਾਂ ਵੀ ਪ੍ਰਭਾਵਿਤ ਹੋ ਜਾਣਗੀਆਂ | ਉਨ੍ਹਾਂ ਕਿਹਾ ਕਿ ਦੇਸ 'ਚ ਪਹਿਲਾਂ ਹੀ ਨੌਜਵਾਨਾਂ ਦੀ ਵੱਡੀ ਗਿਣਤੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੀ ਹੈ | ਅਜਿਹੀਆਂ ਰੋਜਗਾਰ-ਵਿਰੋਧੀ ਨੀਤੀਆਂ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ ਤੇ ਨੌਜਵਾਨੀ ਨੂੰ ਭੁੱਖਮਰੀ, ਬੇਰੁਜ਼ਗਾਰੀ, ਨਸ਼ੇ ਅਤੇ ਖੁਦਕੁਸ਼ੀਆਂ ਵੱਲ ਧੱਕਿਆ ਜਾਵੇਗਾ | ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਬੂਥ-ਰਹਿਤ ਅਤੇ ਏ.ਆਈ. ਆਧਾਰਿਤ ਟੋਲ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਮਜ਼ਦੂਰ ਵਰਗ ਅਤੇ ਆਮ ਲੋਕਾਂ ਦੇ ਹਿਤਾਂ ਨੂੰ ਧਿਆਨ 'ਚ ਰੱਖਿਆ ਜਾਵੇ ਤਾਂ ਜੋ ਲੱਖਾਂ ਪਰਿਵਾਰਾਂ ਦੀ ਰੋਜੀ-ਰੋਟੀ ਅਤੇ ਆਮ ਜਨਤਾ ਦੇ ਹੱਕ ਸੁਰੱਖਿਅਤ ਰਹਿ ਸਕਣ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ, ਭਾਰਤੀ ਕਿਸਾਨ ਯੂਨੀਅਨ ਚੜੂਨੀ, ਸੈਂਟਰਲ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ), ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ, ਸ਼ਹੀਦ ਭਗਤ ਸਿੰਘ ਕਿਸਾਨ ਸਭਾ, ਆਂਗਣਵਾੜੀ ਯੂਨੀਅਨ, ਭਾਰਤੀ ਨਿਰਮਾਣ ਮਜ਼ਦੂਰ ਯੂਨੀਅਨ, ਹਰੀ ਸਿੰਘ ਸੀਟੂ ਜ਼ਿਲ੍ਹਾ ਪਟਿਆਲਾ, ਭਾਕਿਯੂ ਪੁਆਧ, ਬਾਬਾ ਬੰਦਾ ਸਿੰਘ ਬਹਾਦਰ ਯੂਨੀਅਨ, ਭਾਰਤੀ ਨਿਰਮਾਣ ਮਿਸਤਰੀ ਯੂਨੀਅਨ, ਜਮਹੂਰੀ ਕਿਸਾਨ ਸਭਾ ਮੌੜ, ਭਾਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ, ਪੀ.ਆਰ.ਟੀ.ਸੀ. ਪਨਬਸ, ਰੋਡਵੇਜ਼ ਮੁਲਾਜ਼ਮ ਯੂਨੀਅਨ, ਭਾਰਤ ਨੌਜਵਾਨ ਸਭਾ ਅਤੇ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਭਰਾਤਰੀ ਵਿਦਿਆਰਥੀ ਜਥੇਬੰਦੀਆਂ ਸੰਸਥਾਵਾਂ ਤੇ ਹੋਰਨਾ ਸਮਾਜ ਸੇਵੀ ਬੁੱਧੀਜੀਵੀ ਲੋਕਾਂ ਨੇ ਵੱਡੀ ਗਿਣਤੀ ਸਮੇਤ ਪੰਜਾਬ ਭਰ ਦੇ ਟੋਲ ਪਲਾਜ਼ਿਆਂ ਤੋਂ ਕਰਮਚਾਰੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਬੂਟਾ ਸਿੰਘ ਸ਼ਾਦੀਪੁਰ, ਸੁਖਜੀਤ ਸੰਧੂ, ਹਰਪ੍ਰੀਤ ਕੌਰ, ਰਾਜਵੰਤ ਸਿੰਘ ਖ਼ਾਲਸਾ, ਰਾਜਿੰਦਰ ਸਿੰਘ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ, ਬਚਿੱਤਰ ਸਿੰਘ, ਗੁਰਪ੍ਰੀਤ ਸ਼ਰਮਾ, ਜਸਮੀਨ ਖਾਨ, ਅੰਮਿ੍ਤਪਾਲ ਸਿੰਘ, ਸ਼ਮਸ਼ੇਰ ਸਿੰਘ, ਗੁਰਵਿੰਦਰ ਸ਼ਰਮਾ ਗੈਰੀ, ਗੁਰਪ੍ਰੀਤ ਸਿੰਘ ਗੱਗੀ, ਦਵਿੰਦਰਪਾਲ ਸਿੰਘ, ਅੰਮਿ੍ਤ ਸਿੰਘ, ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ, ਗੁਰਸੇਵਕ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਜਗਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ ਜੰਟਾ, ਸੁਖਰਾਜ ਸਿੰਘ, ਪੰਕਜ ਮਹਿਮੀ, ਸਤਵੀਰ ਸਿੰਘ, ਸੰਦੀਪ ਸਿੰਘ, ਜਸਪ੍ਰੀਤ ਸਿੰਘ, ਕੁਲਬੀਰ ਸਿੰਘ ਮਗਟ, ਗੁਰਪ੍ਰੀਤ ਸਿੰਘ ਗੋਪੀ, ਅਮਨ ਚੀਮਾ, ਤਰਮੀਤ ਸਿੰਘ, ਕੁਲਦੀਪ ਸਿੰਘ ਲਾਡੀ, ਹਰਕਮਲ ਸਿੰਘ, ਜਸਵੀਰ ਸਿੰਘ ਜੱਸੀ, ਸਤਿੰਦਰ ਸਿੰਘ ਲਾਡੀ, ਸੰਦੀਪ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਾਤੜਾਂ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਪ੍ਰੀਖਿਆ ਕੇਂਦਰਾਂ ਦਾ ਦੌਰਾ
Ad Position 24