02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਦੇਵੀਗੜ੍ਹ ਵਿਖੇ 10 ਲੱਖ ਦੇ ਸਿਹਤ ਬੀਮਾ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ

Ad Position 21
No active advertisement
ਦੇਵੀਗੜ੍ਹ ਵਿਖੇ ਲਗਾਏ ਗਏ ਸਿਹਤ ਬੀਮਾ ਕਾਰਡ ਦੇ ਕੈਂਪ ਦੌਰਾਨ ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ, ਦਾਨੂੰ ਲਾਂਬਾ ਅਤੇ ਕੌਂਸਲਰ ਗੁਰਮੀਤ ਤੇ ਹੈਪੀ¢ ਤਸਵੀਰ : ਮÏਜੀ ਦੇਵੀਗੜ੍ਹ <br/> 24-02-2026
ਦੇਵੀਗੜ੍ਹ, 23 ਫਰਵਰੀ (ਰਾਜਿੰਦਰ ਸਿੰਘ ਮÏਜੀ)-ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਨਗਰ ਪੰਚਾਇਤ ਦੇਵੀਗੜ੍ਹ ਵਿਖੇ 10 ਲੱਖ ਰੁਪਏ ਦੇ ਸਿਹਤ ਬੀਮਾ ਕਾਰਡ ਬਣਾਉਣ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ¢ ਇਹ ਕੈਂਪ ਵਾਰਡ ਨੰਬਰ 8 ਦੇ ਕÏਾਸਲਰ ਸ਼ੁਭਮ ਲਾਂਬਾ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ, ਜਿਸ ਵਿਚ ਇਲਾਕਾ ਨਿਵਾਸੀਆਂ ਨੇ ਭਾਰੀ ਉਤਸ਼ਾਹ ਦਿਖਾਇਆ¢ ਕੈਂਪ ਦÏਰਾਨ ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ ਅਤੇ ਦਾਨੁੰ ਲਾਂਬਾ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ ਅਤੇ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ¢ ਕੈਂਪ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ¢ ਉਨ੍ਹਾਂ ਕਿਹਾ, ਅਕਸਰ ਦੇਖਿਆ ਜਾਂਦਾ ਹੈ ਕਿ ਪੈਸੇ ਦੀ ਕਮੀ ਕਾਰਨ ਲੋਕ ਚੰਗੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ, ਪਰ ਹੁਣ ਇਸ ਕਾਰਡ ਦੀ ਮਦਦ ਨਾਲ ਕੋਈ ਵੀ ਵਿਅਕਤੀ ਮਹਿੰਗੇ ਹਸਪਤਾਲਾਂ ਵਿਚ ਆਪਣਾ ਇਲਾਜ ਮੁਫਤ ਕਰਵਾ ਸਕੇਗਾ¢ ਇਸ ਮÏਕੇ ਦਾਨੁੰ ਲਾਂਬਾ ਨੇ ਦੱਸਿਆ ਕਿ ਇਹ ਕੈਂਪ ਲਗਾਤਾਰ ਤਿੰਨ ਦਿਨਾਂ ਤੱਕ ਜਾਰੀ ਰਹੇਗਾ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਸ ਸਹੂਲਤ ਤੋਂ ਵਾਂਝਾ ਨਾ ਰਹੇ¢ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ਼ ਲੈ ਕੇ ਕੈਂਪ ਵਿੱਚ ਪਹੁੰਚਣ ਅਤੇ ਮÏਕੇ 'ਤੇ ਹੀ ਆਪਣੇ ਕਾਰਡ ਬਣਵਾਉਣ¢
ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਅਤੇ ਕÏਾਸਲਰਾਂ ਦੀ ਟੀਮ ਲੋਕਾਂ ਦੀ ਸਹੂਲਤ ਲਈ ਹਰ ਵੇਲੇ ਹਾਜ਼ਰ ਹੈ¢ ਉਨ੍ਹਾਂ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਲੋਕਾਂ ਵਿੱਚ ਕਾਫੀ ਜਾਗਰੂਕਤਾ ਦੇਖਣ ਨੂੰ ਮਿਲੀ ਅਤੇ ਸ਼ਾਮ ਤੱਕ ਲਗਭਗ 32 ਦੇ ਕਰੀਬ ਕਾਰਡ ਮÏਕੇ 'ਤੇ ਹੀ ਤਿਆਰ ਕੀਤੇ ਗਏ¢ ਅਧਿਕਾਰੀ ਅਮਰਜੀਤ ਸਿੰਘ ਅਤੇ ਮਨਪ੍ਰੀਤ ਕÏਰ ਨੇ ਦੱਸਿਆ ਕਿ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਰੱਖਿਆ ਗਿਆ ਹੈ ਤਾਂ ਜੋ ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ¢ ਇਸ ਮÏਕੇ ਵਾਰਡ ਨਿਵਾਸੀਆਂ ਨੇ ਕÏਾਸਲਰ ਸ਼ੁਭਮ ਲਾਂਬਾ ਅਤੇ ਨਗਰ ਪੰਚਾਇਤ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ¢ ਉਨ੍ਹਾਂ ਕਿਹਾ ਕਿ ਘਰ ਦੇ ਨੇੜੇ ਹੀ ਅਜਿਹੀ ਸਹੂਲਤ ਮਿਲਣ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋ ਰਹੀ ਹੈ¢ ਇਸ ਮÏਕੇ ਕÏਾਸਲਰ ਗੁਰਮੀਤ ਸਿੰਘ ਭੰਬੂਆਂ, ਬਲਾਕ ਇੰਚਾਰਜ ਹੈਪੀ ਜੁਲਕਾਂ, ਨਿਤਿਨ ਤਨੇਜਾ ਯੂਥ ਕੁਆਰਡੀਨੇਟਰ, ਜਤਿੰਦਰ ਸਿੰਘ ਅਤੇ ਪ੍ਰਵੀਨ ਕÏਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਰਣਜੋਧ ਹਡਾਣਾ ਨੇ 19 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 4 ਮੁੱਖ ਸੜਕਾਂ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ -ਪਟਿਆਲਾ ਵਿਰਾਸਤੀ ਮੇਲੇ ਦੀ ਆਖਰੀ ਸ਼ਾਮ- ਖ਼ਾਨ ਸਾਬ੍ਹ ਨੇ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਸਮਰਪਿਤ ਕੱਵਾਲੀਆਂ ਤ...
Ad Position 24