ਪਟਿਆਲਾ, 24 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਸੰਬੰਧੀ ਉਪ ਕੁਲਪਤੀ ਡਾ. ਜਗਦੀਪ ਸਿੰਘ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਰੈਜੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਕੋ-ਕੋਆਰਡੀਨੇਟਰ ਡਾ. ਓਮ ਸ਼ਿਲਾਕਾਰੀ ਅਤੇ ਮੈਂਬਰ ਡਾ. ਜਤਿੰਦਰ ਸਿੰਘ ਮੱਟੂ, ਤੇਜਪਾਲ ਸਿੰਘ, ਰੰਜਨ ਕੁਮਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲੜਕੀਆਂ ਦੀ ਸੁਰੱਖਿਆ ਦੇ ਲਈ ਅਤੇ ਯੂਨੀਵਰਸਿਟੀ ਕੈਂਪਸ ਦੇ ਮਾਹੌਲ ਨੂੰ ਅਕਾਦਮਿਕ ਤੇ ਸਭਿਅਕ ਬਣਾਏ ਰੱਖਣ ਲਈ ਹੋਸਟਲਾਂ ਦੇ ਪੁਰਾਣੇ ਸਮੇਂ ਨੂੰ ਬਹਾਲ ਕਰਨ ਦੇ ਯੂਨੀਵਰਸਿਟੀ ਅਥਾਰਿਟੀ ਦੇ ਫ਼ੈਸਲੇ ਦੀ ਭਰਪੂਰ ਸ਼ਲਾਘਾ ਕੀਤੀ | ਕੈਂਪਸ ਵਾਸੀਆਂ ਨੇ ਉਪ-ਕੁਲਪਤੀ ਸਾਹਮਣੇ ਕੈਂਪਸ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਖੁੱਲ ਕੇ ਚਰਚਾ ਕੀਤੀ ਅਤੇ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦੇ ਮਾਹੌਲ ਨੂੰ ਸਹੀ ਰੱਖਣ ਲਈ ਆਊਟਸਾਈਡਰਾਂ ਦੀ ਐਂਟਰੀ ਬੰਦ ਕੀਤੀ ਜਾਵੇ | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਾਰਕਿੰਗ ਵਿਚ ਬਿਨਾਂ ਕੰਮ ਤੋਂ ਆਉਣ ਵਾਲੇ ਵਿਅਕਤੀਆਂ ਜਾਂ ਆਊਟਸਾਈਡਰਾਂ ਦੇ ਵਾਹਨਾਂ ਦੀ ਐਂਟਰੀ ਬੰਦ ਕੀਤੀ ਜਾਵੇ | ਪਾਰਕਿੰਗ ਦਾ ਸਵੇਰੇ ਅਤੇ ਸ਼ਾਮ ਸਮਾਂ ਫਿਕਸ ਕੀਤਾ ਜਾਵੇ | ਸ਼ਨੀਵਾਰ ਐਤਵਾਰ ਪਾਰਕਿੰਗ ਵਿਚ ਬਾਹਰੀ ਵਿਅਕਤੀਆਂ ਦੇ ਉਨ੍ਹਾਂ ਨੂੰ ਬਿਲਕੁਲ ਐਂਟਰੀ ਨਾ ਦਿੱਤੀ ਜਾਵੇ | ਰੈਜ਼ੀਡੈਂਸ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਪੰਜਾਬੀ ਯੂਨੀਵਰਸਿਟੀ ਦੀ ਪਾਰਕਿੰਗ ਨੂੰ ਪੇਡ ਕਰਨ ਦੀ ਗੱਲ ਵੀ ਕੀਤੀ | ਇਸ ਮੌਕੇ ਡਾ. ਸੁਖਜਿੰਦਰ ਸਿੰਘ ਬੁੱਟਰ, ਡਾ. ਇੰਦਰੀਸ, ਡਾ. ਪੁਸਪਿੰਦਰ, ਡਾ. ਮਿਨੀ ਸਿੰਘ, ਡਾ. ਬਲਵਿੰਦਰ ਕੌਰ, ਮੈਡਮ ਮੁਕੇਸ਼ ਚੌਧਰੀ ਡਾ. ਜਸਪਾਲ ਸਿੰਘ, ਗੁਰਜੰਟ ਸਿੰਘ, ਤਿਰਲੋਕੀ ਨਾਥ, ਅਰੁਣ ਕੁਮਾਰ ਝਾਅ, ਮੋਹਨ ਪੰਜੋਲਾ, ਨਰਾਇਣ ਕੁਮਾਰ, ਪਰਮਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ ਵਾਰਡਨ, ਡਾ. ਜਸਵਿੰਦਰ ਸਿੰਘ ਵਾਰਡਨ, ਸੁਰੇਸ਼ ਕੁਮਾਰ, ਗਿਆਨੀ ਬਲਬੀਰ ਸਿੰਘ ਆਦਿ ਮੌਜੂਦ ਸਨ |