ਸਥਾਨਕ ਲੋਕਾਂ ਲਈ ਮੁਸ਼ਕਿਲ ਬਣੀ ਪਟਿਆਲਾ ਦੀ 'ਹੈਰੀਟੇਜ ਸਟਰੀਟ' ਨੂੰ ਪੁੱਟਣ ਦੀ ਹੋਈ ਤਿਆਰੀ
ਅਜੀਤ ਡੈਸਕ
25-02-2026
ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਅਧੀਨ ਸ਼ਹਿਰ ਦੇ ਸਮਾਨੀਆ ਗੇਟ ਤੋਂ ਸ੍ਰੀ ਹਨੂਮਾਨ ਮੰਦਰ ਤੱਕ 500 ਮੀਟਰ ਤੱਕ ਬਣੀ ਲਾਲ ਪੱਥਰ ਵਾਲੀ ਸੜਕ ਬਣਨ ਤੋਂ ਤੁਰੰਤ ਬਾਅਦ ਹੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਸੀ ਅਤੇ ਇਹ ਪ੍ਰੋਜੈਕਟ ਚਲਾਏ ਜਾਣ ਸਮੇਂ ਨੇੜੇ ਦੇ ਵਾਸੀਆਂ ਨੂੰ ਸੀਵਰੇਜ ਸੰਬੰਧੀ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ¢ ਟਾਈਲਾਂ ਲੱਗਣ ਦੇ ਨਾਲ ਹੀ ਇਨ੍ਹਾਂ ਟਾਈਲਾਂ ਉਪਰ ਵਾਹਨਾਂ ਜਾਂ ਪੈਦਲ ਚੱਲਣਾ ਮੁਸ਼ਕਿਲ ਹੋਣ ਲੱਗਾ¢ ਲੰਮੇ ਸਮੇਂ ਤੋਂ ਚੱਲਦੇ ਇਸ ਪ੍ਰੋਜੈਕਟ ਨੂੰ ਕੁਝ ਸਮੇਂ ਬਾਅਦ ਰੋਕ ਦਿੱਤਾ ਗਿਆ¢ ਇਲਾਕਾ ਨਿਵਾਸੀ ਦੱਸਦੇ ਹਨ ਕਿ ਸੜਕ 'ਤੇ ਲਗਾਏ ਗਏ ਪੱਥਰ ਇੰਨੇ ਤਿਲ੍ਹਕਣੇ ਸਨ ਕਿ ਮਾਮੂਲੀ ਮੀਂਹ ਪੈਣ 'ਤੇ ਵੀ ਦੋ-ਪਹੀਆ ਵਾਹਨ ਸਲਿਪ ਹੋ ਜਾਂਦੇ ਸਨ | ਪੱਥਰਾਂ ਦੀ ਉੱਚੇ-ਨੀਵੇਂ ਪੱਧਰ ਕਾਰਨ ਗੱਡੀਆਂ ਦੇ ਸਸਪੈਸਨ ਤੇ ਟਾਇਰ ਜਲਦੀ ਖ਼ਰਾਬ ਹੋਣ ਲੱਗੇ | ਪ੍ਰੋਜੈਕਟ ਦੌਰਾਨ ਡਰੇਨੇਜ ਸਿਸਟਮ ਦਾ ਸਹੀ ਧਿਆਨ ਨਹੀਂ ਰੱਖਿਆ ਗਿਆ, ਜਿਸ ਕਾਰਨ ਬਰਸਾਤਾਂ ਵਿਚ ਪਾਣੀ ਦੁਕਾਨਾਂ ਦੇ ਅੰਦਰ ਵੜਨ ਲੱਗ ਪਿਆ | ਰਸਤਾ ਖ਼ਰਾਬ ਹੋਣ ਕਾਰਨ ਗਾਹਕਾਂ ਨੇ ਇਸ ਬਾਜ਼ਾਰ ਵਿਚ ਆਉਣਾ ਘੱਟ ਕਰ ਦਿੱਤਾ, ਜਿਸ ਨਾਲ ਸਥਾਨਕ ਵਪਾਰੀਆਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ |
ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਨਗਰ ਨਿਗਮ, ਪੁੱਡਾ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਇਲਾਕੇ ਦਾ ਦੌਰਾ ਕੀਤਾ | ਇਸ ਦੌਰਾਨ ਲੋਕਾਂ ਨੇ ਇੱਕੋ ਸੁਰ ਵਿਚ ਪੱਥਰ ਪੁੱਟ ਕੇ ਸੜਕ ਨੂੰ ਪਹਿਲਾਂ ਵਾਂਗ ਕਰਨ ਦੀ ਮੰਗ ਰੱਖੀ |