12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਬਾਜ਼ੀਗਰਾਂ ਦੀ ਬਾਜ਼ੀ ਨੇ ਚੰਗੀਆਂ ਖ਼ੁਰਾਕਾਂ ਖਾਣ ਤੇ ਨਸ਼ਾ ਮੁਕਤੀ ਦਾ ਦਿੱਤਾ ਸੁਨੇਹਾ

Ad Position 21
No active advertisement
ਅਜੀਤ ਡੈਸਕ 25-02-2026
ਪਟਿਆਲਾ, 24 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ੀਸ਼ ਮਹਿਲ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਬਾਜ਼ੀਗਰਾਂ ਦੀ ਬਾਜ਼ੀ ਨੇ ਦਰਸ਼ਕਾਂ ਨੂੰ ਚੰਗੀਆਂ ਖ਼ੁਰਾਕਾਂ ਖਾਣ ਅਤੇ ਸਿਹਤ ਦਾ ਧਿਆਨ ਅਤੇ ਨਸ਼ੇ ਤੋਂ ਦੂਰ ਰੱਖਣ ਦਾ ਹੋਕਾ ਦਿੱਤਾ | ਮੇਲੇ ਵਿਚ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਵਲੋਂ ਲਿਆਂਦੇ ਮੌੜ ਮੰਡੀ ਦੇ ਬਾਜ਼ੀਗਰ ਕੇਸਰ ਸਿੰਘ ਸਮੇਤ 8 ਬਾਜ਼ੀਗਰਾਂ ਦੀ ਇਹ ਟੋਲੀ ਲਗਾਤਾਰ ਦਰਸ਼ਕਾਂ ਦਾ ਮਨ ਪਰਚਾਵਾ ਕਰਕੇ ਲੋਕਾਂ ਨੂੰ ਬਾਜ਼ੀ ਪਾਉਣ ਦੀ ਪੁਰਾਤਨ ਖੇਡ ਨਾਲ ਜੋੜ ਰਹੀ ਹੈ | ਬਾਜ਼ੀਗਰ ਕੇਸਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਤੀਜੀ ਪੀੜ੍ਹੀ ਦਾ ਬਾਜ਼ੀਗਰ ਹੈ ਜੋ ਇਸ ਖੇਡ ਨਾਲ ਜੁੜਿਆ ਹੋਇਆ ਹੈ ਜਦਕਿ ਉਸ ਦੇ ਦੋ ਪੁੱਤਰਾਂ 'ਚੋਂ ਇਕ ਜਸਵਿੰਦਰ ਸਿੰਘ ਆਈ.ਟੀ.ਆਈ. ਕਰ ਰਿਹਾ ਹੈ ਅਤੇ ਦੂਜਾ ਸੰਦੀਪ ਸਿੰਘ ਦਸਵੀਂ ਦੀ ਪੜ੍ਹਾਈ ਕਰਦਾ ਹੋਇਆ ਵੀ ਚੌਥੀ ਪੀੜ੍ਹੀ 'ਚ ਬਾਜ਼ੀ ਪਾ ਰਿਹਾ ਹੈ | ਪਰੰਤੂ ਉਸ ਨੰੂ ਹੁਣ ਇਸ ਗੱਲ ਦਾ ਅਫ਼ਸੋਸ ਹੈ ਕਿ ਪਿੰਡਾਂ ਵਿਚ ਬਾਜ਼ੀ ਪਾਉਣ ਦੀ ਖੇਡ ਖ਼ਤਮ ਹੋ ਗਈ ਹੈ ਤੇ ਕੇਵਲ ਅਜਿਹੇ ਮੇਲਿਆਂ ਵਿਚ ਹੀ ਬਾਜ਼ੀਗਰੀ ਦੇ ਕਰਤਬ ਹੁੰਦੇ ਹਨ, ਇਸ ਲਈ ਉਸ ਦੀ ਪੰਜਵੀਂ ਪੀੜ੍ਹੀ ਅੱਗੇ ਬਾਜ਼ੀ ਨਹੀਂ ਪਾਵੇਗੀ | 15 ਫੁੱਟ ਉੱਚੀ ਮੰਜੀ ਉੱਪਰੋਂ ਫੱਟੀ ਦੀ ਛਾਲ ਮਾਰਦਾ, ਦੋ ਲਾਠੀਆਂ ਨੂੰ ਬੰਨ੍ਹ ਕੇ ਬਣਾਈ ਗੰਨੇ ਦੀ ਘੁਲਾੜੀ ਵਿਚੋਂ ਲੰਘਦਾ ਹੈ | ਕੋਈ ਲੋਹੇ ਦੇ ਸਰੀਏ ਦੇ 1 ਫੁੱਟ 4 ਇੰਚ ਰਿੰਗ ਵਿਚੋਂ ਦੀ ਲੰਘਦੇ ਹਨ | ਇਸ ਤੋਂ ਬਿਨਾਂ ਉਹ ਸਾਰੇ ਜਿਮਨਾਸਟਿਕ ਦੇ ਕਰਤਬ ਵੀ ਦਿਖਾਉਂਦੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਬਾਰੇ ਵੱਖ-ਵੱਖ ਜ਼ਿਲਿ੍ਹਆਂ 'ਚ ਸੈਮੀਨਾਰ ਕਰਾਉਣ ਦਾ ਹੋਇਆ ਫ਼ੈਸਲਾ ਅਗਲੀ ਖ਼ਬਰ ਸਥਾਨਕ ਲੋਕਾਂ ਲਈ ਮੁਸ਼ਕਿਲ ਬਣੀ ਪਟਿਆਲਾ ਦੀ 'ਹੈਰੀਟੇਜ ਸਟਰੀਟ' ਨੂੰ ਪੁੱਟਣ ਦੀ ਹੋਈ ਤਿਆਰੀ
Ad Position 24