12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਗੁਰੂ ਰਵਿਦਾਸ ਜੀ ਬਾਰੇ ਵੱਖ-ਵੱਖ ਜ਼ਿਲਿ੍ਹਆਂ 'ਚ ਸੈਮੀਨਾਰ ਕਰਾਉਣ ਦਾ ਹੋਇਆ ਫ਼ੈਸਲਾ

Ad Position 21
No active advertisement
ਅਜੀਤ ਡੈਸਕ 25-02-2026
ਪਟਿਆਲਾ, 24 ਫਰਵਰੀ (ਅ.ਸ. ਆਹਲੂਵਾਲੀਆ)-ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੀਂ ਸ਼ਤਾਬਦੀ ਮੌਕੇ ਦੇਸ਼ ਦੁਨੀਆ ਵਿਚ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਜੀਵਨ ਬਾਰੇ ਵਿਚਾਰ ਚਰਚਾ ਤੇ ਹੋਰ ਕਈ ਤਰ੍ਹਾਂ ਦੇ ਸਮਾਗਮ ਤੇ ਨਗਰ ਕੀਰਤਨ ਕਰਨ ਦਾ ਪ੍ਰੋਗਰਾਮ ਵੱਖ-ਵੱਖ ਸੰਸਥਾਵਾਂ 'ਤੇ ਸੰਗਤਾਂ ਵਲੋਂ ਉਲੀਕਿਆ ਜਾ ਰਿਹਾ ਹੈ | ਇਸੇ ਤਹਿਤ 'ਬਾਣੀ ਵਿਚਾਰ ਚੇਤਨਾ ਮੰਚ ਪੰਜਾਬ' ਦੇ ਬੈਨਰ ਹੇਠ ਪੰਜਾਬ ਭਰ ਵਿਚ ਗੁਰੂ ਰਵਿਦਾਸ ਨਾਲ ਸੰਬੰਧਿਤ ਅਕਾਦਮਿਕ ਤੇ ਅਧਿਆਤਮਿਕਤਾ ਦੇ ਸੁਮੇਲ 'ਤੇ ਵਿਚਾਰ ਚਰਚਾ ਕਰਨ ਲਈ ਸੈਮੀਨਾਰ ਕਰਾਉਣ ਦਾ ਫ਼ੈਸਲਾ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਬਾਣੀ ਵਿਚਾਰ ਚੇਤਨਾ ਮੰਚ ਦੇ ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ ਸਾਬਕਾ ਜੀ.ਐੱਮ. ਮਿਲਕਫੈੱਡ ਪੰਜਾਬ ਨੇ ਦੱਸਿਆ ਕਿ ਇਹ ਸੈਮੀਨਾਰ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਕਰਾਏ ਜਾਣਗੇ, ਜਿਸ ਤਹਿਤ ਪਹਿਲਾ ਸੈਮੀਨਾਰ ਲੁਧਿਆਣਾ ਵਿਚ 22 ਮਾਰਚ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਚ ਕਰਾਇਆ ਜਾ ਰਿਹਾ ਹੈ ਜਦ ਕਿ ਦੂਜਾ ਸੈਮੀਨਾਰ ਜਲੰਧਰ ਵਿਖੇ 5 ਅਪੈ੍ਰਲ ਨੂੰ 10 ਤੋਂ 2 ਵਜੇ ਤੱਕ ਡਾ. ਭੀਮ ਰਾਓ ਅੰਬੇਡਕਰ ਭਵਨ ਵਿਖੇ ਕਰਾਇਆ ਜਾਵੇਗਾ | ਮੀਟਿੰਗ ਵਿਚ ਸੋਮ ਨਾਥ ਚੌਧਰੀ ਪਟਿਆਲਾ, ਉੱਘੇ ਦਲਿਤ ਚਿੰਤਕ ਪਿ੍ੰ. ਡਾ. ਗੁਰਮੀਤ ਕੱਲਰਮਾਜਰੀ, ਡਾ. ਸੰਤੋਖ ਸਿੰਘ ਸੁਖੀ, ਮਾ. ਅਮਰਜੀਤ ਸਿੰਘ, ਸੁਖਦੇਵ ਗੁਰੂ ਰਵਿਦਾਸ ਸਭਾ ਪਟਿਆਲਾ, ਜਰਨੈਲ ਸਿੰਘ ਆਈਟੀਓ, ਪਰਮਿੰਦਰ ਸਿੰਘ ਰਾਏਪੁਰ, ਕੁਲਬੀਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ | ਇਸ ਸਮੇਂ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਡਾ. ਗੁਰਮੀਤ ਕੱਲਰਮਾਜਰੀ, ਜਨਰਲ ਸਕੱਤਰ ਡਾ. ਸੰਤੋਖ ਸੁਖੀ ਨੂੰ ਬਣਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਕੀਤਾ ਪੰਜਾਬ ਦਾ ਪਹਿਲਾ 'ਸਾਈਬਰ ਵੈੱਲਨੈੱਸ ਤੇ ਸਕਿਉਰਟੀ ਸੈਂਟਰ' ਅਗਲੀ ਖ਼ਬਰ ਬਾਜ਼ੀਗਰਾਂ ਦੀ ਬਾਜ਼ੀ ਨੇ ਚੰਗੀਆਂ ਖ਼ੁਰਾਕਾਂ ਖਾਣ ਤੇ ਨਸ਼ਾ ਮੁਕਤੀ ਦਾ ਦਿੱਤਾ ਸੁਨੇਹਾ
Ad Position 24