12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਬਨੂੜ ਖੇਤਰ ਦੇ 7 ਪਿੰਡਾਂ ਦੀ 2500 ਏਕੜ ਦੇ ਕਰੀਬ ਜ਼ਮੀਨ ਗਮਾਡਾ ਕਰੇਗੀ ਹਾਸਲ

Ad Position 21
No active advertisement
ਅਜੀਤ ਡੈਸਕ 25-02-2026
ਬਨੂੜ, 24 ਫਰਵਰੀ (ਭੁਪਿੰਦਰ ਸਿੰਘ)-ਗਮਾਡਾ ਵਲੋਂ ਬਨੂੜ ਖੇਤਰ ਦੇ 7 ਪਿੰਡਾਂ ਵਿਚ ਏਅਰੋਟ੍ਰੋਪੋਲਿਸ ਖੇਤਰ ਦੇ ਵਿਸਥਾਰ ਦੀ ਯੋਜਨਾ ਬਣਾਈ ਗਈ ਹੈ | ਗਮਾਡਾ ਵਲੋਂ ਇਸ ਮਕਸਦ ਲਈ ਮਾਸਟਰ ਪਲਾਨ ਬਨੂੜ ਵਿਚ ਸ਼ਾਮਿਲ 7 ਪਿੰਡਾਂ ਦੀ 2500 ਏਕੜ ਦੇ ਕਰੀਬ ਜ਼ਮੀਨ ਐਕੁਆਇਰ ਕਰਨ ਦੀ ਸ਼ਨਾਖ਼ਤ ਕੀਤੀ ਗਈ ਹੈ | ਇਸ ਲਈ ਅਗਲੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਨੂੜ ਮਾਸਟਰ ਪਲਾਨ ਅਧੀਨ ਆਉਂਦੇ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਹਾਸਿਲ ਕਰਨ ਲਈ ਸ਼ਨਾਖ਼ਤ ਕੀਤੀ ਗਈ ਹੈ, ਉਨ੍ਹਾਂ ਵਿਚ ਸੇਖਨਮਾਜਰਾ, ਕੁਰੜਾ, ਤੰਗੌਰੀ, ਮਾਣਕਪੁਰ ਕੱਲਰ, ਅਜ਼ੀਜ਼ਪੁਰ, ਕਰਾਲਾ ਅਤੇ ਬਸੀ ਈਸੇ ਖਾਂ ਸ਼ਾਮਿਲ ਹਨ | ਇਨ੍ਹਾਂ ਖੇਤਰਾਂ ਵਿਚ ਗਮਾਡਾ ਵਲੋਂ ਵਪਾਰਿਕ ਅਤੇ ਸੰਸਥਾਗਿਤ ਜ਼ੋਨਾਂ ਦੇ ਨਾਲ-ਨਾਲ 100 ਤੋਂ 2000 ਵਰਗ ਗਜ਼ ਤੱਕ ਅੱਠ ਹਜ਼ਾਰ ਤੋਂ ਵੱਧ ਰਿਹਾਇਸ਼ੀ ਪਲਾਟ ਸ਼ਾਮਿਲ ਕਰਨ ਦੀ ਯੋਜਨਾ ਹੈ | ਇਹ ਟਾਊਨਸ਼ਿਪ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਦੇ ਆਲੇ-ਦੁਆਲੇ ਅਤੇ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਦੇ ਨੇੜਲੇ ਪਿੰਡਾਂ ਵਿਚ ਵਸਾਈ ਜਾ ਰਹੀ ਹੈ | ਗਮਾਡਾ ਦੇ ਇਕ ਅਧਿਕਾਰੀ ਅਨੁਸਾਰ ਬਲਾਕ ਈ ਤੋਂ ਜੇ ਲਈ ਮਾਸਟਰ ਪਲਾਨ ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਹਨ | ਨਵੇਂ ਸ਼ਾਮਲ ਕੀਤੇ ਗਏ ਖੇਤਰਾਂ ਲਈ ਨਵੇਂ ਪਲਾਨ ਤਿਆਰ ਕੀਤੇ ਜਾਣਗੇ | ਇਸ ਵਿਸਥਾਰ ਵਿਚ ਰਿਹਾਇਸ਼ੀ ਅਤੇ ਵਪਾਰਕ ਦੋਵੇਂ ਸਥਾਨ ਸ਼ਾਮਲ ਹੋਣਗੇ | ਉਨ੍ਹਾਂ ਅਨੁਸਾਰ ਬਨੂੜ ਖੇਤਰ ਵਿਚ ਲਗਭਗ 2,490 ਏਕੜ ਜ਼ਮੀਨ ਪ੍ਰਾਪਤ ਕਰਨ ਦੇ ਪ੍ਰਸਤਾਵ ਨੂੰ ਰਸਮੀ ਪ੍ਰਵਾਨਗੀ ਮਿਲ ਗਈ ਹੈ | ਗਮਾਡਾ ਵਲੋਂ ਨਵੇਂ ਵਿਕਸਿਤ ਕੀਤੇ ਜਾਣ ਵਾਲੇ ਖੇਤਰਾਂ ਦੇ ਬੁਨਿਆਦੀ ਢਾਂਚੇ ਲਈ ਵੱਡੀ ਰਾਸ਼ੀ ਵੀ ਖ਼ਰਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮਿੰਟੂ ਜੌੜਾਮਾਜਰਾ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਰਵਾਨਾ ਅਗਲੀ ਖ਼ਬਰ 'ਆਪ' ਆਗੂਆਂ ਨੇ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Ad Position 24