17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸ਼ਹਿਰ 'ਚ ਦੜੇ ਸੱਟੇ ਦਾ ਧੰਦਾ ਚੱਲ ਰਿਹਾ ਜ਼ੋਰਾਂ 'ਤੇ

Ad Position 21
No active advertisement
ਅਜੀਤ ਡੈਸਕ 26-02-2026
ਸਮਾਣਾ, 25 ਫਰਵਰੀ (ਹਰਵਿੰਦਰ ਸਿੰਘ ਟੋਨੀ)-ਸ਼ਹਿਰ 'ਚ ਦੜੇ ਸੱਟੇ ਦਾ ਧੰਦਾ ਜ਼ੋਰਾਂ 'ਤੇ ਹੈ | ਜਿਸ ਦੀ ਲਪੇਟ 'ਚ ਗ਼ਰੀਬ ਦਿਹਾੜੀਦਾਰ ਮਜ਼ਦੂਰ ਆਏ ਹੋਏ ਹਨ | ਇਸ ਮਾਮਲੇ 'ਚ ਕਾਫ਼ੀ ਗਿਣਤੀ ਕਥਿਤ ਯੂਟਿਊਬਰ ਪੱਤਰਕਾਰ, ਸੱਟੇਬਾਜ਼ਾਂ ਤੋਂ ਮਹੀਨਾ ਲੈ ਕੇ ਮੋਟੇ ਰੁਪਏ ਕਮਾ ਰਹੇ ਹਨ ਜਿਸ ਦੇ ਇਵਜ਼ 'ਚ ਯੂਟਿਊਬਰ ਉਨ੍ਹਾਂ ਲੋਕਾਂ ਨੂੰ ਧੰਦਾ ਚੱਲਦਾ ਰੱਖਣ ਤੇ ਪੁਲਿਸ ਦੀ ਸਵੱਲੀ ਨਜ਼ਰ ਦਾ ਭਰੋਸਾ ਦਿੰਦੇ ਹਨ | ਜਾਣਕਾਰੀ ਮੁਤਾਬਿਕ ਇਕ ਪੁਲਿਸ ਥਾਣੇਦਾਰ ਜੋ ਕਿ ਆਮ ਤੌਰ 'ਤੇ ਬਗੈਰ ਵਰਦੀ ਤੋਂ ਰਹਿੰਦਾ ਹੈ ਇਨ੍ਹਾਂ ਲੋਕਾਂ 'ਤੇ ਯੂਟਿਊਬਰ 'ਚ ਕਥਿਤ ਕੜੀ ਦਾ ਕੰਮ ਕਰਦਾ ਹੈ | ਜਿਸ ਸੰਬੰਧੀ ਸ਼ਹਿਰ 'ਚ ਬੀਤੇ ਦਿਨੀਂ ਕਾਫ਼ੀ ਰੌਲਾ ਪਿਆ ਦੱਸਿਆ ਜਾਂਦਾ ਹੈ | ਸੂਤਰਾਂ ਮੁਤਾਬਿਕ ਰੌਲ਼ੇ ਦਾ ਕਾਰਨ ਥਾਣੇਦਾਰ ਵਲੋਂ ਯੂਟਿਊਬਰ ਪੱਤਰਕਾਰ ਦੇ ਮਹੀਨਾਵਾਰ ਰੁਪਏ ਵਧਾਉਣ ਲਈ ਜ਼ੋਰ ਪਾਉਣਾ ਦੱਸਿਆ ਜਾ ਰਿਹਾ ਹੈ | ਜਿਸ ਕਾਰਨ ਲੋਕਾਂ 'ਚ ਚਰਚਾ ਹੈ ਕਿ ਪੁਲਿਸ ਪ੍ਰਸ਼ਾਸਨ 'ਚ ਵੀ ਕੁੱਝ ਕਾਲੀਆਂ ਭੇਡਾਂ ਸ਼ਾਮਿਲ ਹਨ ਜੋ ਇਸ ਗੋਰਖਧੰਦੇ 'ਚ ਸ਼ਾਮਿਲ ਲੋਕਾਂ ਦੀ ਕਥਿਤ ਸ਼ਰੇਆਮ ਮਦਦ ਕਰ ਰਹੇ ਹਨ ਜਦੋਂ ਕਿ ਪੁਲਿਸ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਯੂਟਿਊਬਰ ਪੱਤਰਕਾਰਾਂ ਖ਼ਿਲਾਫ਼ ਕਥਿਤ ਸਖ਼ਤ ਕਾਰਵਾਈ ਕਰਦਿਆਂ ਧੰਦੇ 'ਚ ਸ਼ਾਮਿਲ ਹੋ ਰਹੇ ਗ਼ਰੀਬ ਲੋਕਾਂ ਨੂੰ ਲੁੱਟ ਖਸੁੱਟ ਤੋਂ ਬਚਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪਠਾਣਮਾਜਰਾ ਦਾ ਲੜਕਾ ਤਫ਼ਤੀਸ਼ 'ਚ ਸ਼ਾਮਿਲ ਹੋਣ ਲਈ ਪਹੁੰਚਿਆ ਥਾਣੇ ਅਗਲੀ ਖ਼ਬਰ ਹੁਣ ਭੀੜ ਵਾਲੇ ਤੇ ਤੰਗ ਇਲਾਕਿਆਂ 'ਚ ਵੀ ਸੀਵਰੇਜ ਦੀ ਹੋ ਸਕੇਗੀ ਮੁਕੰਮਲ ਸਫ਼ਾਈ-ਮੇਅਰ
Ad Position 24