ਪਟਿਆਲਾ, 25 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਨੇ ਤਿ੍ਪੜੀ ਵਿਖੇ ਸ਼ੰਕਰ ਕਰਿਆਨਾ ਸਟੋਰ ਕੋਲੋਂ ਲਾਪਤਾ ਹੋਏ ਬੱਚੇ ਸਿੰਕਦਰ ਕੁਮਾਰ ਪੁੱਤਰ ਸੰਜੇ ਮੁਖੀਆ ਦੀ ਸੂਚਨਾ ਦੇਣ ਸਬੰਧੀ ਨੰਬਰ ਜਾਰੀ ਕੀਤੇ ਹਨ | ਉਨ੍ਹਾਂ ਇਸ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਤਿ੍ਪੜੀ ਵਿਖੇ ਸ਼ੰਕਰ ਕਰਿਆਨਾ ਸਟੋਰ ਕੋਲੋਂ 25 ਜੂਨ 2025 ਨੂੰ ਸਵੇਰੇ 9 ਵਜੇ ਗੁੰਮ ਹੋਏ ਬੱਚੇ ਸਿੰਕਦਰ ਕੁਮਾਰ ਦੀ ਉਮਰ 6 ਸਾਲ ਹੈ, ਬੱਚਾ ਬੋਲ ਵੀ ਨਹੀਂ ਸਕਦਾ ਅਤੇ ਸੁਣਨ ਵਿਚ ਵੀ ਪਰੇਸ਼ਾਨੀ ਹੈ | ਬੱਚੇ ਦਾ ਰੰਗ ਸਾਂਵਲਾ, ਕਦ 2 ਫੁੱਟ ਹੈ | ਜਿਸ ਸਮੇਂ ਬੱਚਾ ਗੁੰਮ ਹੋਇਆ ਸੀ ਉਸ ਸਮੇਂ ਉਸ ਨੇ ਨੀਲੇ ਰੰਗ ਦੀ ਟੀਸ਼ਰਟ ਪਾਈ ਹੋਈ ਸੀ ਅਤੇ ਮੌਜੂਦਾ ਸਮੇਂ ਲਾਪਤਾ ਦੀ ਭਾਲ ਕਰਨ ਦੇ ਮਕਸਦ ਨਾਲ ਅਤੇ ਉਨ੍ਹਾਂ ਸੰਬੰਧੀ ਸੂਚਨਾ ਪ੍ਰਾਪਤ ਕਰਨ ਲਈ ਵਿਭਾਗ ਵਲੋਂ ਨੰਬਰ ਜਾਰੀ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਇਸ ਬੱਚੇ ਸੰਬੰਧੀ ਕੋਈ ਸੂਚਨਾ ਹੈ ਤਾਂ ਉਹ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਫ਼ੋਨ ਨੰਬਰ 0175-2353523, ਅਤੇ ਚਾਈਲਡ ਲਾਈਨ 1098 'ਤੇ ਸੂਚਿਤ ਕਰ ਸਕਦਾ ਹੈ ਜਾ ਫੇਰ ਇਸ ਸਬੰਧੀ ਸੂਚਨਾ ਤੁਰੰਤ ਨਜਦੀਕੀ ਥਾਣੇ ਦਿੱਤੀ ਜਾ ਸਕਦੀ ਹੈ¢