17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪਟਿਆਲਾ ਜੇਲ੍ਹ ਦੇ ਅੰਦਰ ਬੰਦੀਆਂ ਲਈ ਸੁੱਟਿਆ ਪੈਕਿਟ, ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ

Ad Position 21
No active advertisement
ਅਜੀਤ ਡੈਸਕ 26-02-2026
ਪਟਿਆਲਾ, 25 ਫਰਵਰੀ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਤੇ ਜੇਲ੍ਹ ਵਿਭਾਗ ਵਲੋਂ ਜੇਲ੍ਹ ਅੰਦਰ ਮੋਬਾਈਲ ਦੀਆਂ ਘੰਟੀਆਂ ਬੰਦ ਕਰਵਾਉਣ ਦੇ ਅਕਸਰ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਦਾਅਵੇ ਜ਼ਿਆਦਾਤਰ ਗੱਲਾਂ ਤੱਕ ਹੀ ਸੀਮਤ ਜਾਪਦੇ ਹਨ ਕਿਉਂਕਿ ਪਟਿਆਲਾ ਜੇਲ੍ਹ 'ਚੋਂ ਅਕਸਰ ਹੀ ਮੋਬਾਈਲ ਅਤੇ ਬਾਹਰੋਂ ਸੁੱਟੇ ਪੈਕਟ ਬਰਾਮਦ ਹੁੰਦੇ ਰਹਿੰਦੇ ਹਨ | ਇਸੇ ਸਿਲਸਿਲੇ ਤਹਿਤ ਅੱਜ ਜੇਲ੍ਹ ਪ੍ਰਸ਼ਾਸਨ ਬਾਹਰੋਂ ਸੁੱਟੇ ਪੈਕਟ 'ਚੋਂ 10 ਮੋਬਾਈਲ ਅਤੇ 70 ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ | ਇਸ ਸੰਬੰਧੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਤਾਜ ਸਿੰਘ, ਗੁਰਦਿਆਲ ਸਿੰਘ ਅਤੇ ਗੁਰਜਿੰਦਰ ਸਿੰਘ ਨੇ ਥਾਣਾ ਤਿ੍ਪੜੀ 'ਚ ਸ਼ਿਕਾਇਤ ਦਰਜ ਕਰਵਾਈ ਕਿ ਗਸ਼ਤ ਦੌਰਾਨ ਉਨ੍ਹਾਂ ਦੀਆਂ ਬੈਰਕਾਂ ਦੀ ਜਦੋਂ ਤਲਾਸ਼ੀ ਲਈ ਤਾਂ ਹਵਾਲਾਤੀ ਰਾਕੇਸ਼ ਕੁਮਾਰ ਤੋਂ ਇਕ ਮੋਬਾਈਲ ਅਤੇ ਏਅਰਟੈੱਲ ਕੰਪਨੀ ਦਾ ਸਿੰਮ ਬਰਾਮਦ ਹੋਇਆ | ਇੰਝ ਹੀ ਇਕ ਕੈਦੀ ਗੁਰਦੀਪ ਸਿੰਘ ਤੋਂ ਦੋ ਮੋਬਾਈਲ ਬਿਨਾਂ ਸਿੰਮ ਕਾਰਡ ਤੋਂ ਬਰਾਮਦ ਹੋਏ |
ਗਸ਼ਤ ਦੌਰਾਨ ਜੇਲ੍ਹ ਅੰਦਰ ਬਾਹਰੋਂ ਸੁੱਟਿਆ ਪੈਕਟ ਵੀ ਪ੍ਰਾਪਤ ਹੋਇਆ ਜਿਸ 'ਚ 10 ਮੋਬਾਈਲ ਬਿਨਾਂ ਸਿੰਮ ਕਾਰਡ ਤੋਂ ਦੋ ਟੱਚ ਮੋਬਾਈਲ ਤੇ 70 ਪੁੜੀਆਂ ਜ਼ਰਦੇ ਦੀਆਂ ਅਤੇ ਇਕ ਏਅਰਟੈੱਲ ਦਾ ਸਿੰਮ ਬਰਾਮਦ ਹੋਇਆ | ਜਿਸ ਆਧਾਰ 'ਤੇ ਪੁਲਿਸ ਨੇ ਇਕ ਹਵਾਲਾਤੀ, ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਵੀ ਜੇਲ੍ਹ ਦੀ ਦੀਵਾਰ ਅੰਦਰ ਬਾਹਰੋਂ ਪੈਕਟ ਸੁੱਟੇ ਜਾਂਦੇ ਹਨ, ਇਹ ਪੈਕਟ ਕੌਣ ਮੰਗਵਾ ਰਿਹਾ ਹੈ? ਇਹ ਹਾਲੇ ਸਵਾਲ ਹੀ ਬਣਿਆ ਹੋਇਆ ਹੈ | ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਅਜਿਹੇ ਪੈਕਟ ਜੇਲ੍ਹ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਨ ਪਰ ਜ਼ਿਆਦਾਤਰ ਅਜਿਹੇ ਕੇਸਾਂ 'ਚ ਕੇਸ ਦਰਜ ਕਰ ਕੇ ਹੀ ਗਲਬਾਤ ਠੰਢੇ ਬਸਤੇ ਪਾਈ ਜਾਂਦੀ ਹੈ | ਇਸ ਬਾਰੇ ਬਿਲਕੁਲ ਵੀ ਸਪਸ਼ਟ ਨਹੀਂ ਕੀਤਾ ਜਾਂਦਾ ਕਿ ਇਹ ਪੈਕਟ ਕਿਥੋਂ ਚੱਲੇ ਸੀ, ਕਿਸ ਬੰਦੀ ਨੂੰ ਪਹੁੰਚਣੇ ਸੀ ਤੇ ਇਸ ਕਾਲੇ ਕਾਰੋਬਾਰ 'ਚ ਕੌਣ ਕੰਮ ਕਰ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁੰਮ ਹੋਏ ਬੱਚੇ ਦੀ ਸੂਚਨਾ ਦੇਣ ਲਈ ਬਾਲ ਸੁਰੱਖਿਆ ਅਫ਼ਸਰ ਵਲੋਂ ਸੰਪਰਕ ਨੰਬਰ ਜਾਰੀ ਅਗਲੀ ਖ਼ਬਰ ਵਿਦੇਸ਼ ਜਾਣ ਦਾ ਝਾਂਸਾ ਦੇ ਕੇ 3 ਲੱਖ ਤੋਂ ਵੱਧ ਠੱਗੇ
Ad Position 24