17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਫਿਰੌਤੀ ਨਾ ਦੇਣ ਤੇ ਕੁੱਟਮਾਰ ਕਰਨ ਦੇ ਦੋਸ਼ 'ਚ 4 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 26-02-2026
ਪਾਤੜਾਂ, 25 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜੇਰੇ ਇਲਾਜ ਘੱਗਾ ਇਲਾਕੇ ਦੇ ਇਕ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਪਾਤੜਾਂ ਪੁਲਿਸ ਨੇ 4 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਵਿਦੇਸ਼ ਤੋਂ ਆਏ ਵਿਅਕਤੀ ਵਲੋਂ ਇਸ ਮਾਮਲੇ 'ਚ ਨਾਮਜ਼ਦ 4 ਵਿਅਕਤੀਆਂ ਤੇ ਮੰਗੀ ਗਈ ਫਿਰੌਤੀ ਨਾ ਦੇਣ 'ਤੇ ਗੋਲੀਆਂ ਚਲਾਏ ਜਾਣ ਅਤੇ ਕੁੱਟਮਾਰ ਕੀਤੇ ਜਾਣ ਅਤੇ ਗੱਡੀ ਦੇ ਸ਼ੀਸ਼ੇ ਤੋੜਨ ਦੇ ਦੋਸ਼ ਜ਼ਖਮੀ ਵਿਅਕਤੀ ਨੇ ਲਾਏ ਹਨ ਅਤੇ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਜਸਕਰਨ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਖੇੜੀ ਨਗਾਈਆ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਹ ਵਿਦੇਸ਼ ਤੋਂ ਆਇਆ ਹੋਇਆ ਹੈ | 24 ਫਰਵਰੀ ਨੂੰ ਸਵੇਰੇ 11.30 ਵਜੇ ਮੈਂ ਆਪਣੀ ਕਾਰ 'ਤੇ ਸਵਾਰ ਹੋ ਕੇ ਨਵਾਂ ਬੱਸ ਅੱਡਾ ਨੇੜੇ ਖੜ੍ਹਾ ਸੀ ਤਾਂ ਮੇਰੀ ਕਾਰ ਅੱਗੇ ਕੁਝ ਵਿਅਕਤੀਆਂ ਨੇ ਆਪਣੀ ਕਾਰ ਲਗਾ ਦਿੱਤੀ ਅਤੇ ਉਸ ਵਿਚੋਂ ਗੁਰਵਿੰਦਰ ਸਿੰਘ, ਜਿਸ ਦੇ ਹੱਥ ਵਿਚ ਪਿਸਟਲ ਸੀ ਨੇ ਮੇਰੇ ਕੋਲ ਆ ਕੇ ਮੇਰੇ ਸਿਰ 'ਤੇ ਪਿਸਟਲ ਦਾ ਮੁੱਠਾ ਮਾਰਿਆ, ਜਿਸ ਕਾਰਨ ਮੇਰੇ ਸਿਰ ਵਿਚ ਖ਼ੂਨ ਨਿਕਲਣ ਲੱਗ ਪਿਆ ਤਾਂ ਐਨੇ ਵਿਚ ਇਸ ਦੇ ਸਾਥੀ ਲਾਡੀ ਨੇ ਵੀ ਆਪਣੇ ਡੱਬ ਵਿਚੋਂ ਪਿਸਟਲ ਕੱਢ ਮੇਰੇ ਵੱਲ ਕਰ ਦਿੱਤੀ ਤਾਂ ਦੋਸ਼ੀ ਅਮਨਦੀਪ ਸਿੰਘ ਨੇ ਗੱਡੀ ਵਿਚੋਂ ਗੰਨ ਕੱਢ ਕੇ ਅਤੇ ਮਾਰ ਦੇਣ ਦੀ ਨਿਯਤ ਨਾਲ ਮੁੱਦਈ 'ਤੇ ਹਮਲਾ ਕੀਤਾ ਅਤੇ ਇਸ ਤੋਂ ਇਲਾਵਾ ਇਕ ਹੋਰ ਅਣਪਛਾਤੇ ਵਿਅਕਤੀ ਨੇ ਗੱਡੀ ਵਿਚੋਂ ਬੇਸਬਾਲ ਕੱਢ ਲਿਆ ਅਤੇ ਮੇਰੀ ਕਾਰ ਦੇ ਅਗਲੇ ਸ਼ੀਸ਼ੇ 'ਤੇ ਮਾਰਿਆ ਜਿਸ ਕਾਰਨ ਮੇਰੀ ਕਾਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਰੌਲਾ ਪੈਣ 'ਤੇ ਲੋਕਾਂ ਦਾ ਇਕੱਠ ਹੋ ਗਿਆ ਤੇ ਇਹ ਵਿਅਕਤੀ ਮੇਰੇ ਹੱਥ ਵਿਚ ਪਾਇਆ ਸੋਨੇ ਦਾ ਕੜਾ, ਸੋਨੇ ਦੇ ਚੈਨ ਅਤੇ ਮਹਿੰਗੀਆਂ ਐਨਕਾਂ ਖੋਹ ਕਰਕੇ ਲੈ ਗਏ ਜਦੋਂ ਕਿ ਇਸ ਤੋਂ ਪਹਿਲਾਂ 50 ਲੱਖ ਰੁਪਏ ਦੀ ਇਹ ਵਿਅਕਤੀ ਮੇਰੇ ਤੋਂ ਫਿਰੌਤੀ ਮੰਗਦੇ ਸਨ ਅਤੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ | ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਗੁਰਵਿੰਦਰ ਸਿੰਘ, ਲਾਡੀ, ਅਮਨਦੀਪ ਸਿੰਘ ਵਾਸੀਆਨ ਘੱਗਾ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਧਰਮਸੋਤ ਨੇ ਕਾਂਗਰਸ ਦੀ ਰੈਲੀ ਸੰਬੰਧੀ ਪਾਰਟੀ ਵਰਕਰਾਂ ਨਾਲ ਕੀਤੀ ਬੈਠਕ ਅਗਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
Ad Position 24