ਨਾਭਾ, 25 ਫਰਵਰੀ (ਕਰਮਜੀਤ ਸਿੰਘ)-ਕਾਂਗਰਸ ਵਲੋਂ ਸੂਬਾ ਪੱਧਰੀ ਮਨਰੇਗਾ ਬਚਾਓ ਬਰਨਾਲਾ ਰੈਲੀ ਨੂੰ ਲੈ ਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਪਣੀ ਰਿਹਾਇਸ਼ ਨਾਭਾ ਵਿਖੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਵਰਕਰਾਂ ਦੀਆਂ ਡਿਊਟੀਆਂ ਲਗਾਉਂਦੇ ਹੋਏ ਕਿਹਾ ਕਿ 28 ਫਰਵਰੀ ਨੂੰ ਕਾਂਗਰਸ ਦੀ ਮਨਰੇਗਾ ਬਚਾਓ ਸੰਗਰਾਮ ਬਰਨਾਲਾ ਰੈਲੀ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ | ਇਸ ਰੈਲੀ ਨੂੰ ਸਮੁੱਚੀ ਹਾਈ ਕਮਾਨ ਤੋਂ ਇਲਾਵਾ ਰਾਹੁਲ ਗਾਂਧੀ ਸੰਬੋਧਨ ਕਰਨਗੇ | ਉਨ੍ਹਾਂ ਕਿਹਾ ਕਿ ਰੈਲੀ 'ਚ ਹਲਕਾ ਨਾਭਾ ਤੋਂ ਵੱਧ ਤੋਂ ਵੱਧ ਇਕੱਠ ਕਰਕੇ ਰੈਲੀ 'ਚ ਪਹੁੰਚਿਆ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਪੀ. ਏ. ਚਰਨਜੀਤ ਬਾਤਿਸ਼, ਭਗਵੰਤ ਸਿੰਘ ਮਣਕੂ ਭਾਦਸੋਂ ਕਨਵੀਨਰ ਓਬੀਸੀ, ਬਲਾਕ ਪ੍ਰਧਾਨ ਬਿੱਟੂ ਢੀਂਗੀ, ਸ਼ਹਿਰੀ ਪ੍ਰਧਾਨ ਵਿਵੇਕ ਸਿੰਗਲਾ, ਯੂਥ ਆਗੂ ਗੁਰਦਿੱਤ ਸੇਠ, ਸਾਬਕਾ ਪ੍ਰਧਾਨ ਗੁਰਬਖਸੀਸ ਸਿੰਘ ਭੱਟੀ, ਕੌਂਸਲਰ ਮਾਨਟੂ ਪਹੂਜਾ, ਸਾ. ਚੇਅਰਮੈਨ ਹਰਦੇਵ ਸਿੰਘ ਅਗਤੀ, ਬਲਾਕ ਸੰਮਤੀ ਮੈਂਬਰ ਦਿਲਵਰ ਸਿੰਘ ਕਨਸੂਹਾ, ਮੈਂਬਰ ਬਲਾਕ ਸੰਮਤੀ ਤੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਚੀਕੂ, ਪ੍ਰਗਟ ਸਿੰਘ ਭੜੀ, ਮਨਜਿੰਦਰ ਜ਼ਿੰਦਰੀ, ਗੁਰਚਰਨ ਸਿੰਘ ਦੁਲੱਦੀ, ਚਰਨ ਸਿੰਘ ਕੋਟ, ਤੇਜਿੰਦਰ ਸਿੰਘ ਸੇਠੀ ਨਾਭਾ, ਬਾਬਾ ਬਚਿੱਤਰ ਸਿੰਘ, ਅਵਤਾਰ ਸਿੰਘ ਮਠਾੜੂ, ਛਿੰਦਰ ਸਿੰਘ ਰੈਸਲ, ਸਿਕੰਦਰ ਸਿੰਘ ਅਗੇਤੀ, ਗੁਰਜੀਤ ਸਿੰਘ ਸਿਵਗੜ, ਬੱਬੂ ਨਾਭਾ, ਯਾਦਵਿੰਦਰ ਸਿੰਘ ਨੰਬਰਦਾਰ, ਸੁੱਚਾ ਸਿੰਘ ਸਹੋਲੀ, ਬਿੱਟੂ ਸ਼ਰਮਾ, ਸੁਨੀਤਾ ਰਾਣੀ, ਨੱਥੋ ਦੇਵੀ, ਗੁਰਮੀਤ ਸਿੰਘ ਥੂਹੀ, ਡਾ. ਸਤਪਾਲ, ਜੱਗਾ ਸਿੰਘ ਚੱਠੇ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸ ਦੇ ਦਰ 'ਤੇ ਵਰਕਰ ਮੌਜੂਦ ਸਨ |