17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪੰਜਾਬੀ 'ਵਰਸਿਟੀ ਵਿਖੇ 'ਬਲਰਾਜ ਸਾਹਨੀ ਯਾਦਗਾਰੀ ਭਾਸ਼ਨ' ਕਰਵਾਇਆ

Ad Position 21
No active advertisement
ਅਜੀਤ ਡੈਸਕ 26-02-2026
ਪਟਿਆਲਾ, 25 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਤੀਜਾ ਸਾਲਾਨਾ 'ਬਲਰਾਜ ਸਾਹਨੀ ਯਾਦਗਾਰੀ ਭਾਸ਼ਣ' ਕਰਵਾਇਆ ਗਿਆ | ਇਹ ਭਾਸ਼ਣ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਨਵੀਂ ਦਿੱਲੀ ਦੇ ਅੰਗਰੇਜ਼ੀ ਵਿਭਾਗ ਦੀ ਪ੍ਰੋਫ਼ੈਸਰ ਡਾ. ਸਿਮੀ ਮਲਹੋਤਰਾ ਨੇ ਦਿੱਤਾ | ਸਮਾਗਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ | ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅੱਜ ਦੇ ਦੌਰ ਵਿਚ ਭਾਵੇਂ ਆਰਟੀਫਿਸ਼ਿਅਲ ਇੰਟੈਲੀਜੈਂਸ ਸਿਰਜਣਾਤਮਕ ਖੇਤਰ ਸਮੇਤ ਹਰ ਥਾਂ ਜਬਰਦਸਤ ਘੁਸਪੈਠ ਕਰ ਰਹੀ ਹੈ | ਇਸ ਨੂੰ ਸਹੂਲਤ ਦੇ ਨਾਲ਼-ਨਾਲ਼ ਇੱਕ ਵੱਡੀ ਚੁਣੌਤੀ ਵਜੋਂ ਵੀ ਵੇਖਿਆ ਜਾ ਰਿਹਾ ਹੈ, ਪਰ ਮਨੁੱਖੀ ਦਿਮਾਗ ਦਾ ਕੋਈ ਬਦਲ ਨਹੀਂ | ਉਨ੍ਹਾਂ ਆਪਣੇ ਵਿਸ਼ੇ ਜੀਵ ਵਿਗਿਆਨ ਦੇ ਅਧਾਰ ਉੱਤੇ ਮਨੁੱਖੀ ਦਿਮਾਗ ਦੀਆਂ ਬਣਤਰਾਂ ਸੰਬੰਧੀ ਵਿਸ਼ੇਸ਼ ਹਵਾਲਿਆਂ ਅਤੇ ਮਿਸਾਲਾਂ ਪੇਸ਼ ਕਰ ਕੇ ਦੱਸਿਆ ਕਿ ਮਨੁੱਖੀ ਦਿਮਾਗ ਵਿਚ ਜੋ ਸਮਰੱਥਾ ਹੈ ਉਸ ਦਾ ਹੋਰ ਕੋਈ ਬਦਲ ਨਹੀਂ | ਪ੍ਰੋ. ਸਿਮੀ ਮਲਹੋਤਰਾ ਨੇ ਮਾਨਵੀ ਵਿਗਿਆਨ ਦੇ ਖੇਤਰ ਵਿਚ ਆਏ ਵੱਡੇ ਸਿਧਾਂਤਕ ਬਦਲਾਵਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ | ਉਨ੍ਹਾਂ 20ਵੀਂ ਸਦੀ ਦੇ ਸਾਹਿਤਕ ਸਿਧਾਂਤਾਂ ਦੇ ਦੋ ਮੁੱਖ ਪੜਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅਜੋਕੇ 'ਪੋਸਟ-ਹਿਊਮਨ' ਸੰਸਾਰ ਵਿਚ ਮਾਨਵੀ ਵਿਗਿਆਨਾਂ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮਾਨਵੀ ਵਿਗਿਆਨਾਂ ਨੂੰ ਦੂਜੇ ਵਿਸ਼ਿਆਂ ਦੀਆਂ ਵਿਧੀਆਂ ਦੀ ਨਕਲ ਕਰਨ ਦੀ ਲੋੜ ਨਹੀਂ ਹੈ, ਸਗੋਂ ਖੋਜ ਕਾਰਜਾਂ 'ਚ ਰਚਨਾਤਮਕ ਪਹੁੰਚ ਅਪਣਾਉਣੀ ਚਾਹੀਦੀ ਹੈ | ਸਮਾਗਮ ਦੇ ਕੋਆਰਡੀਨੇਟਰ ਡਾ. ਮੋਨਿਕਾ ਸੱਭਰਵਾਲ ਨੇ ਬਲਰਾਜ ਸਾਹਨੀ ਵਰਗੀਆਂ ਸ਼ਖਸੀਅਤਾਂ ਦੀ ਯਾਦ ਵਿਚ ਅਜਿਹੇ ਭਾਸ਼ਣ ਕਰਵਾਉਣ ਦੀ ਮਹੱਤਤਾ ਦੱਸੀ | ਵਿਭਾਗ ਦੇ ਮੁਖੀ ਡਾ. ਧਰਮਜੀਤ ਸਿੰਘ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਅਤੇ ਬੁਲਾਰੇ ਅਤੇ ਵਿਸ਼ੇ ਬਾਰੇ ਜਾਣਕਾਰੀ ਸਾਂਝੀ ਕੀਤੀ | ਅੰਤ ਵਿਚ ਡਾ. ਨਵਜੋਤ ਖੋਸਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਰਾਜਕੁਮਾਰ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਡੀਪੂ ਰਾਜਪੁਰਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਾਬਕਾ ਮੰਤਰੀ ਧਰਮਸੋਤ ਨੇ ਕਾਂਗਰਸ ਦੀ ਰੈਲੀ ਸੰਬੰਧੀ ਪਾਰਟੀ ਵਰਕਰਾਂ ਨਾਲ ਕੀਤੀ ਬੈਠਕ
Ad Position 24