17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਭਾਰਤੀਯ ਮਜ਼ਦੂਰ ਸੰਘ ਵਲੋਂ ਧਰਨਾ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 26-02-2026
ਪਟਿਆਲਾ, 25 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਭਾਰਤੀਯ ਮਜ਼ਦੂਰ ਸੰਘ, ਪਟਿਆਲਾ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੁਲਾਜਮਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਵੱਖ ਵੱਖ ਯੂਨੀਅਨਾਂ ਨੇ ਸ਼ਾਮਲ ਹੋ ਕੇ ਡੀ.ਸੀ. ਦਫਤਰ ਪਟਿਆਲਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਮਿਊਸੀਂਪਲ ਵਰਕਰ ਯੂਨੀਅਨ ਰਿਟਾਇਰਡ ਕਰਮਚਾਰੀ ਯੂਨੀਅਨ (ਨਗਰ ਨਿਗਮ), ਆਂਗਨਵਾੜੀ ਮਹਿਲਾ ਅਤੇ ਸਹਾਇਕ ਸੰਘ ਪੰਜਾਬ, ਪੰਜੀ ਦੀ ਰਿਕਸ਼ਾ ਮਜ਼ਦੂਰ ਯੂਨੀਅਨ, ਪਟਿਆਲਾ ਆਟੋ ਚਾਲਕ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਸੰਘ (ਬਾਗ਼ਬਾਨੀ) ਟੈਕਨੀਕਲ ਇੰਪਲਾਈਜ਼ ਯੂਨੀਅਨ ਏ ਟੈਂਕ ਨੇ ਭਾਗ ਲਿਆ ਅਤੇ ਆਪਣੀਆਂ ਮੰਗਾਂ ਪ੍ਰਸ਼ਾਸਨ ਸਾਹਮਣੇ ਰੱਖੀਆਂ ਜਿਸ ਵਿਚ ਮੁੱਖ ਮੰਗਾਂ ਆਂਗਣਵਾੜੀ ਵਰਕਰਾਂ ਨੂੰ ਸਰਕਾਰੀ ਮੁਲਾਜ਼ਮ ਘੋਸ਼ਿਤ ਕਰਨ, ਹੈਲਪਰ ਅਤੇ ਵਰਕਰਾਂ ਦੀ ਤਨਖਾਹ ਵਿਚ ਵਾਧਾ ਕਰਨ ਸਮੇਤ ਬਾਗ਼ਬਾਨੀ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਮੁਲਾਜਮਾਂ ਦਾ 16 ਫ਼ੀਸਦੀ ਡੀ.ਏ. ਜਾਰੀ ਕਰਨ, ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ, ਕੱਚੇ ਕਰਮਚਾਰੀਆਂ ਨੂੰ ਤਨਖਾਹ ਸਮੇਂ ਸਿਰ ਦਿੱਤੀ ਜਾਵੇ ਸ਼ਾਮਿਲ ਹਨ | ਇਸ ਮੌਕੇ ਜੋਗਿੰਦਰ ਸਿੰਘ ਪੰਛੀ, ਮਹਿੰਦਰ ਸਿੰਘ, ਤਰਵਿੰਦਰ ਸਿੰਘ ਜੌਹਲ, ਰਮਿੰਦਰ ਸਿੰਘ, ਗੁਰਮੇਲ ਸਿੰਘ, ਏ.ਕੇ. ਸਿੰਘ, ਸੁਲਤਾਨ ਸਿੰਘ, ਬਿੱਲੂ ਸਿੰਘ, ਸਰੋਜ ਰਾਣੀ ਅਤੇ ਹੋਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਵਿਖੇ ਹੋਣ ਵਾਲੀ ਰੈਲੀ 'ਚ ਹੋਵੇਗਾ ਰਿਕਾਰਡਤੋੜ ਇਕੱਠ- ਕੰਬੋਜ ਅਗਲੀ ਖ਼ਬਰ ਪੀਜੀ 'ਚ ਰਹਿੰਦੀ ਲੜਕੀ ਨੇ ਫਾਹਾ ਲੈ ਕੇ ਜੀਵਨਲੀਲ੍ਹਾ ਕੀਤੀ ਖ਼ਤਮ
Ad Position 24