25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਏਕਮਪ੍ਰੀਤ ਸਿੰਘ ਨੇ ਸੋਹਣੀ ਦਸਤਾਰ, ਮਨਵੀਰ ਸਿੰਘ ਸੋਹਣਾ ਗੱਭਰੂ, ਨਿਰਮਤ ਕੌਰ ਤੇ ਅਰਸ਼ਦੀਪ ਕੌਰ ਨੇ ਜਿੱਤੇ ਸੋਹਣੀ ਮੁਟਿਆਰ ਦੇ ਖਿਤਾਬ

Ad Position 21
No active advertisement
ਅਜੀਤ ਡੈਸਕ 27-02-2026
ਪਟਿਆਲਾ, 26 ਫਰਵਰੀ (ਅ.ਸ. ਆਹਲੂਵਾਲੀਆ)-ਇੱਥੇ ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ 'ਚ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲੀਆ ਦੀ ਸਰਪ੍ਰਸਤੀ 'ਚ ਲਗਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੌਰਾਨ ਅੱਜ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਦਸਤਾਰਬੰਦੀ, ਸੋਹਣਾ ਗੱਭਰੂ ਤੇ ਸੋਹਣੀ ਮੁਟਿਆਰ ਮੁਕਾਬਲੇ ਕਰਵਾਏ ਗਏ | ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰਰਦਰਸ਼ਨੀ (ਗੈਸਟ ਆਈਟਮ) ਦੇ ਤੌਰ 'ਤੇ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ | ਦਸਤਾਰਬੰਦੀ ਮੁਕਾਬਲਿਆਂ ਤਹਿਤ ਸਕੂਲੀ ਵਿਦਿਆਰਥੀਆਂ 'ਚੋਂ ਏਕਮਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰਨ ਪਹਿਲੇ, ਹਰਪ੍ਰੀਤ ਸਿੰਘ ਪੀ.ਐਮ. ਸ੍ਰੀ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੂਸਰੇ, ਜੋਬਨ ਸਿੰਘ ਤੇ ਪਲਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਸ਼ਨਪੁਰ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਰਹੇ | ਕਾਲਜਾਂ ਦੇ ਵਰਗ 'ਚ ਪ੍ਰਭਦੀਪ ਸਿੰਘ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ ਪਹਿਲੇ, ਇਸ਼ਪ੍ਰੀਤ ਸਿੰਘ ਮੋਦੀ ਕਾਲਜ ਪਟਿਆਲਾ ਦੂਸਰੇ ਸਥਾਨ 'ਤੇ ਰਿਹਾ | ਇਨ੍ਹਾਂ ਮੁਕਾਬਲਿਆਂ ਦੀ ਜਜਮੈਂਟ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਡਾ. ਮਨਜਿੰਦਰ ਸਿੰਘ ਖੋਜ ਅਫ਼ਸਰ ਭਾਸ਼ਾ ਵਿਭਾਗ ਤੇ ਬੀਰਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਨੇ ਕੀਤੀ | ਸੋਹਣੀ ਮੁਟਿਆਰ ਮੁਕਾਬਲੇ ਤਹਿਤ ਸਕੂਲ ਵਰਗ 'ਚੋਂ ਨਿਮਰਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਮੱਦੋਮਾਜਰਾ ਪਹਿਲੇ, ਖੁਸ਼ਪ੍ਰੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਦੁੱਖ ਨਿਵਾਰਨ ਸਾਹਿਬ ਦੂਸਰੇ, ਨਵਜੋਤ ਕੌਰ ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਤੇ ਪੱਲਵੀ ਸਰਕਾਰੀ ਪ੍ਰਾਇਮਰੀ ਸਕੂਲ ਝੰਡੀ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਰਹੀਆਂ | ਸਰਵੋਤਮ ਪੇਸ਼ਕਾਰ ਵਜੋਂ ਦਿਸ਼ਾ ਤੇ ਰਸ਼ਮੀ ਦੀ ਚੋਣ ਕੀਤੀ ਗਈ | ਨਵਜੋਤ ਕੌਰ ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਸਰਵੋਤਮ ਨਰਤਕੀ ਚੁਣੀ ਗਈ | ਕਾਲਜ ਦੇ ਸੋਹਣੀ ਮੁਟਿਆਰ ਵਰਗ 'ਚ ਅਰਸ਼ਜੋਤ ਕੌਰ ਮੋਦੀ ਕਾਲਜ ਪਟਿਆਲਾ ਪਹਿਲੇ, ਵੰਸ਼ਪ੍ਰੀਤ ਕੌਰ ਮੋਦੀ ਕਾਲਜ ਤੇ ਰਮਨਜੋਤ ਕੌਰ ਮਹਿੰਦਰਾ ਕਾਲਜ ਪਟਿਆਲਾ ਸਾਂਝੇ ਤੌਰ 'ਤੇ ਦੂਸਰੇ, ਇਸ਼ਪ੍ਰੀਤ ਕੌਰ ਮਹਿੰਦਰਾ ਕਾਲਜ ਤੇ ਅਮਨਦੀਪ ਕੌਰ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਰਹੀਆਂ | ਲੜਕਿਆਂ ਦੇ ਵਰਗ 'ਚ ਮਨਵੀਰ ਸਿੰਘ ਬਿਕਰਮ ਕਾਲਜ ਆਫ਼ ਕਾਮਰਸ ਸਭ ਤੋਂ ਸੋਹਣਾ ਗੱਭਰੂ ਚੁਣਿਆ ਗਿਆ | ਇਸ ਵਰਗ 'ਚ ਪ੍ਰਭਜੋਤ ਸਿੰਘ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ ਦੂਸਰੇ ਤੇ ਏਕਮਜੋਤ ਸਿੰਘ ਮਹਿੰਦਰਾ ਕਾਲਜ ਪਟਿਆਲਾ ਤੀਸਰੇ ਸਥਾਨ 'ਤੇ ਰਿਹਾ | ਡਾ. ਹਰਿੰਦਰ ਹੁੰਦਲ, ਗੁਰਕੰਵਲ ਚਹਿਲ ਤੇ ਪ੍ਰੋ. ਮਨਿੰਦਰ ਕੌਰ ਪਟੇਲ ਕਾਲਜ ਰਾਜਪੁਰਾ ਨੇ ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਕੀਤੀ | ਇਸ ਮੌਕੇ ਪਿ੍ੰ. ਕਰਮਜੀਤ ਕੌਰ, ਹੈਡਮਿਸਟ੍ਰੈਸ ਰਪਿੰਦਰ ਗਰੇਵਾਲ, ਪਿ੍ਥੀ ਸਿੰਘ ਬੀ.ਪੀ.ਈ.ਓ. ਪਟਿਆਲਾ-2, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਭਾਵਨਾ ਸ਼ਰਮਾ, ਰੁਪਿੰਦਰ ਕੌਰ, ਰੀਨਾ ਅਤੇ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਦਾਦਾ/ਦਾਦੀ ਦਿਵਸ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਲੋਂ ਨਵੀਆਂ ਸੜਕਾਂ 'ਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦਿੱਤਾ ਮੰਗ-ਪੱਤਰ
Ad Position 24