ਪਟਿਆਲਾ, 5 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵੱਲੋਂ ਡਾ. ਗੰਡਾ ਸਿੰਘ ਯਾਦਗਾਰੀ ਭਾਸ਼ਣ ਕਰਵਾਇਆ ਗਿਆ ¢ 'ਪੰਜਾਬ ਦਾ ਬਟਵਾਰਾ : ਰੈੱਡਕਲਿਫ਼ ਸੀਮਾ ਦੀ ਰਾਜਨੀਤੀ' ਵਿਸ਼ੇ ਉੱਤੇ ਇਹ ਭਾਸ਼ਣ ਦੇਸ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਪਰੋ-ਵਾਈਸ-ਚਾਂਸਲਰ ਡਾ. ਅਮਰਜੀਤ ਸਿੰਘ ਨੇ ਦਿੱਤਾ¢ ਡਾ. ਅਮਰਜੀਤ ਸਿੰਘ ਨੇ ਆਪਣੇ ਇਸ ਭਾਸ਼ਣ ਵਿੱਚ ਦੇਸ ਦੇ ਬਟਵਾਰੇ ਸਬੰਧੀ ਉਸ ਸਮੇਂ ਦੇ ਬਿ੍ਟਿਸ਼ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ਼ ਗੱਲ ਕੀਤੀ¢ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਦੇਸ ਦੀ ਵੰਡ ਦਾ ਪੰਜਾਬੀਆਂ ਨੂੰ ਨੁਕਸਾਨ ਝੱਲਣਾ ਪਿਆ ਅਤੇ ਇਸ ਵਿਚ ਕਿਹੜੀਆਂ ਧਿਰਾਂ ਦੇ ਕਿਹੋ ਜਿਹੇ ਹਿਤ ਸ਼ਾਮਿਲ ਸਨ ¢ ਉਨ੍ਹਾਂ ਆਪਣੇ ਭਾਸ਼ਣ ਵਿਚ 1947 ਦੀ ਇਸ ਵੰਡ ਨਾਲ਼ ਜੁੜੀ ਰਾਜਨੀਤੀ ਦਾ ਵਿਸ਼ਲੇਸ਼ਣ ਕੀਤਾ ਅਤੇ ਪ੍ਰਮੁੱਖ ਰਾਜਨੀਤਿਕ ਸ਼ਖ਼ਸੀਅਤਾਂ ਦੀਆਂ ਭੂਮਿਕਾਵਾਂ ਬਾਰੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ¢ ਵਿਭਾਗ ਮੁਖੀ ਡਾ. ਸੰਦੀਪ ਕÏਰ ਨੇ ਸਵਾਗਤ ਕਰਦਿਆਂ 'ਡਾ. ਗੰਡਾ ਸਿੰਘ ਯਾਦਗਾਰੀ ਭਾਸ਼ਣ' ਲੜੀ ਬਾਰੇ ਗੱਲਬਾਤ ਕੀਤੀ ਗਈ¢ ਧੰਨਵਾਦੀ ਭਾਸ਼ਣ ਡੀਨ ਅਲੂਮਨੀ ਡਾ. ਰਾਜਬੰਸ ਸਿੰਘ ਗਿੱਲ ਵਲੋਂ ਦਿੱਤਾ ਗਿਆ¢ ਮੰਚ ਸੰਚਾਲਨ ਦਾ ਕਾਰਜ ਡਾ. ਬਲਰਾਜ ਸਿੰਘ ਨੇ ਕੀਤਾ ¢