03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਟਿਆਲਵੀਆਂ ਵਲੋਂ ਉਤਸ਼ਾਹ ਨਾਲ ਮਨਾਈ ਹੋਲੀ

Ad Position 21
No active advertisement
ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਰੰਗਾਂ ਦਾ ਤਿਉਹਾਰ ਹੋਲੀ ਪਟਿਆਲਵੀਆਂ ਵਲੋਂ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਬੱਚੇ, ਬਜ਼ੁਰਗ ਤੇ ਨੌਜਵਾਨ ਲੜਕੇ ਲੜਕੀਆਂ ਵਲੋਂ ਆਪਣੀ ਖ਼ੁਸ਼ੀ ਦਾ ਇਜ਼ਹਾਰ ਇਕ ਦੂਜੇ ਨੂੰ ਤਰ੍ਹਾਂ-ਤਰ੍ਹਾਂ ਦੇ ਰੰਗ ਲਗਾ ਕੇ ਕੀਤਾ ਗਿਆ | ਨੌਜਵਾਨ ਮੁਹੱਲਿਆਂ 'ਚ ਤੇ ਮੁੱਖ ਸੜਕਾਂ 'ਤੇ ਮੋਟਰਸਾਈਕਲਾਂ, ਜੀਪਾਂ, ਕਾਰਾਂ ਵਿਚ ਹੋਲੀ ਮਨਾਉਂਦੇ ਦੇਖੇ ਗਏ | ਇਸ ਤੋਂ ਇਲਾਵਾ ਕਈ ਟੋਲੀਆਂ ਬਣਾ ਕੇ ਢੋਲ ਢਮੱਕਿਆਂ ਨਾਲ ਨੱਚਦੇ, ਇਕ ਦੂਜੇ ਨੂੰ ਰੰਗ ਲਗਾਉਂਦੇ ਦੇਖੇ ਗਏ | ਇਸ ਮੌਕੇ ਛੋਟੇ-ਛੋਟੇ ਬੱਚੇ ਵੀ ਮੁਹੱਲੇ ਇਕ ਦੂਜੇ ਦੇ ਘਰ ਜਾ ਕੇ ਗੁਲਾਲ ਅਤੇ ਪਾਣੀ ਵਾਲੇ ਰੰਗ ਸੁੱਟਦੇ ਦੇਖੇ ਗਏ | ਇਥੇ ਇਕ ਗੱਲ ਦੇਖਣ ਵਾਲੀ ਇਹ ਰਹੀ ਕਿ ਜ਼ਿਆਦਾਤਰ ਰੁਝਾਨ ਹਰਬਲ ਰੰਗਾਂ ਦਾ ਰਿਹਾ | ਇਸੇ ਤਰ੍ਹਾਂ ਜਿੰਮਖਾਨਾ ਕਲੱਬ ਦੇ ਪ੍ਰਧਾਨ ਐਡ. ਸ਼ੇਰਬੀਰ ਸਿੰਘ, ਸਕੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਸਮੁੱਚੀ ਐਗਜ਼ੀਕਿਊਟਿਵ ਦੀ ਟੀਮ ਨੇ ਕਲੱਬ ਦੇ ਖੁੱਲੇ੍ਹ ਮੈਦਾਨ ਵਿਚ ਹੋਲੀ ਦਾ ਰੰਗਾਰੰਗ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਇਨਾਇਤ ਗਰੁੱਪ ਦੇ ਚੇਅਰਮੈਨ ਸੰਦੀਪ ਮਾਨ ਪਹੁੰਚੇ ਅਤੇ ਸਮੁੱਚੇ ਕਲੱਬ ਮੈਂਬਰਾਂ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਹਰਪ੍ਰੀਤ ਸੰਧੂ ਅਤੇ ਸੂਰਬੀਰ ਸਿੰਘ ਨੇ ਦੱਸਿਆ ਕਿ ਕਿ ਹੋਲੀ ਦੇ ਇਸ ਮੌਕੇ 'ਤੇ ਕਲੱਬ ਵਿਖੇ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ | ਇਸ ਮੌਕੇ ਸਮੁੱਚੇ ਕਲੱਬ ਮੈਂਬਰਾਂ, ਨੌਜਵਾਨਾਂ ਅਤੇ ਖ਼ਾਸ ਕਰਕੇ ਬੱਚਿਆਂ ਨੇ ਗੀਤ ਸੰਗੀਤ ਦੀ ਧੁੰਨ ਤੇ ਨੱਚ ਗਾ ਕੇ, ਇਸ ਤਿਉਹਾਰ ਨੂੰ ਮਨਾਇਆ ਅਤੇ ਇਕ-ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀਆਂ ਦੀਆਂ ਖ਼ੁਸ਼ੀਆਂ ਨੂੰ ਸਾਂਝਾ ਕੀਤਾ | ਇਸ ਮੌਕੇ ਸਮੁੱਚੇ ਮੈਂਬਰਾਂ ਨੇ ਸਵਾਦਿਸ਼ਟ ਵਿਅੰਜਨਾਂ ਦਾ ਵੀ ਭਰਪੂਰ ਸਵਾਦ ਚੱਖਿਆ | ਇਸ ਮੌਕੇ ਮੀਤ ਪ੍ਰਧਾਨ ਐਮ.ਐਮ. ਸਿਆਲ, ਜੁਆਇੰਟ ਸਕੱਤਰ ਰੋਹਿਤ ਗੁਪਤਾ, ਖ਼ਜ਼ਾਨਚੀ ਮੋਹਿਤ ਢੋਡੀ ਤੋਂ ਇਲਾਵਾ ਆਸੀਸ ਜੈਨ, ਰਾਹੁਲ ਮਹਿਤਾ, ਦੀਪਕ ਬੰਸਲ ਡਕਾਲਾ, ਵਿਸ਼ਾਲ ਸਿੰਗਲਾ, ਪਰਮਜੀਤ ਗੋਇਲ, ਡਾ. ਕੇ.ਐੱਸ. ਗਰੋਵਰ ਅਤੇ ਸਾਹਿਲ ਖੰਨਾ ਸਾਰੇ ਹੀ ਐਗਜ਼ੀਕਿਊਟਿਵ ਮੈਂਬਰ ਤੋਂ ਇਲਾਵਾ ਹੋਰ ਵੀ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਸੰਮਤੀ ਬਲਾਕ ਭੁੱਨਰਹੇੜੀ ਦੇ ਚਰਨਜੀਤ ਸਿੰਘ ਨੈਣਾਂ ਚੇਅਰਮੈਨ ਤੇ ਸਿਮਰਜੀਤ ਸਿੰਘ ਸੋਹਲ ਉਪ ਚੇਅਰਮੈਨ ਬਣੇ ਅਗਲੀ ਖ਼ਬਰ ਪਟਿਆਲਾ ਵਿਖੇ ਜਨਗਣਨਾ 2027 ਸੰਬੰਧੀ 2 ਦਿਨਾਂ ਟ੍ਰੇਨਿੰਗ ਵਰਕਸ਼ਾਪ ਸ਼ੁਰੂ
Ad Position 24