03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਚਾਇਤ ਸੰਮਤੀ ਬਲਾਕ ਭੁੱਨਰਹੇੜੀ ਦੇ ਚਰਨਜੀਤ ਸਿੰਘ ਨੈਣਾਂ ਚੇਅਰਮੈਨ ਤੇ ਸਿਮਰਜੀਤ ਸਿੰਘ ਸੋਹਲ ਉਪ ਚੇਅਰਮੈਨ ਬਣੇ

Ad Position 21
No active advertisement
ਅਜੀਤ ਡੈਸਕ 06-03-2026
ਭੁੱਨਰਹੇੜੀ, 5 ਮਾਰਚ (ਧਨਵੰਤ ਸਿੰਘ)-ਹਲਕਾ ਸਨੌਰ ਅਧੀਨ ਪੰਚਾਇਤ ਸੰਮਤੀ ਬਲਾਕ ਭੁੱਨਰਹੇੜੀ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਹੋ ਗਈ | ਜਿਸ 'ਚ ਚਰਨਜੀਤ ਸਿੰਘ ਨੈਣਾਂ ਨੂੰ ਚੇਅਰਮੈਨ ਅਤੇ ਸਿਮਰਜੀਤ ਸਿੰਘ ਸੋਹਲ ਨੂੰ ਉਪ ਚੇਅਰਮੈਨ ਚੁਣਿਆ ਗਿਆ | ਇਹ ਚੋਣ ਪ੍ਰਕਿਰਿਆ ਹਰਜੋਤ ਕੌਰ ਅਬਜ਼ਰਵਰ ਤੇ ਉਪ ਮੰਡਲ ਮੈਜਿਸਟਰੇਟ ਦੁੱਧਨਸਾਧਾਂ ਦੀ ਦੇਖ ਰੇਖ ਹੇਠ ਹੋਈ | ਇਸ ਮੌਕੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਨਵੇਂ ਬਣੇ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈਆਂ ਦਿੱਤੀਆਂ | 'ਆਪ' ਦੇ ਹਲਕਾ ਮੁਖੀ ਪੀ.ਆਰ.ਟੀ.ਸੀ. ਦੇ ਸਾਬਕਾ ਚੇਅਰਮੈਨ ਹਡਾਣਾ ਨੇ ਕਿਹਾ ਕਿ ਚੇਅਰਮੈਨ ਚਰਨਜੀਤ ਸਿੰਘ ਨੈਣਾਂ ਅਤੇ ਉਪ ਚੇਅਰਮੈਨ ਸਿਮਰਜੀਤ ਸਿੰਘ ਸੋਹਲ ਨੂੰ ਦਿੱਤੀਆਂ ਗਈਆਂ ਜ਼ੁੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਉਹ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਮਹੱਤਵਪੂਰਨ ਰੋਲ ਨਿਭਾਉਣਗੇ | ਨਵ-ਨਿਯੁਕਤ ਚੇਅਰਮੈਨ ਚਰਨਜੀਤ ਸਿੰਘ ਨੈਣਾਂ ਅਤੇ ਉਪ ਚੇਅਰਮੈਨ ਸਿਮਰਜੀਤ ਸਿੰਘ ਸੋਹਲ ਨੇ ਰਣਜੋਧ ਹਡਾਣਾ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕਾ ਖ਼ੁਸ਼ੀ 'ਚ ਲੱਡੂ ਵੰਡੇ ਗਏ ਅਤੇ ਆਮ ਆਦਮੀ ਪਾਰਟੀ ਦੇ ਹੱਕ ਨਾਅਰੇ ਵਾਜੀ ਕੀਤੀ ਗਈ | ਇਸ ਮੌਕੇ ਬੀ.ਡੀ.ਪੀ.ਓ. ਸੰਦੀਪ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਬਲਦੇਵ ਸਿੰਘ ਦੇਵੀਗੜ੍ਹ, ਰਮਿੰਦਰ ਸਿੰਘ ਜਮਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬੀਬੀ ਸਵਿੰਦਰ ਕੌਰ ਪ੍ਰਧਾਨ ਨਗਰ ਕੌਂਸਲ ਦੇਵੀਗੜ੍ਹ, ਰਾਜਾ ਧੰਜੂ ਸਰਪੰਚ ਸਰੁਸਤੀਗੜ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ ਮੈਂਬਰ, ਗੁਰਮੀਤ ਸਿੰਘ ਸਰਪੰਚ ਸੇਖਪੁਰ, ਗੁਰਜੀਤ ਸਿੰਘ ਮੀਡੀਆ, ਮਨਿੰਦਰ ਫਰਾਂਸਵਾਲਾ, ਗੁਰਮੀਤ ਬਿੱਟੂ, ਜਸਵਿੰਦਰ ਸਿੰਘ ਪੰਜੇਟਾ, ਸਰਪੰਚ ਗੁਰਪ੍ਰੀਤ ਸਿੰਘ ਸਰਵਾਰਾ, ਜਸਪਾਲ ਸਿੰਘ ਭੁੱੱਨਰਹੇੜੀ, ਦਵਿੰਦਰ ਸਿੰਘ ਮਾੜੂ, ਮਨਦੀਪ ਕੌਰ ਸੁਪਰਡੈਂਟ, ਜਰਨੈਲ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੇ ਮੁਫ਼ਤ ਲੈਂਜ ਪਾਉਣ ਦਾ ਕੈਂਪ ਪਿੰਡ ਕਕਰਾਲਾ ਵਿਖੇ ਕੱਲ੍ਹ-ਡਾ. ਧੀਰ ਸਿੰਘ ਅਗਲੀ ਖ਼ਬਰ ਪਟਿਆਲਵੀਆਂ ਵਲੋਂ ਉਤਸ਼ਾਹ ਨਾਲ ਮਨਾਈ ਹੋਲੀ
Ad Position 24