03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੋਦੀ ਕਾਲਜ 'ਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਗੁਰਵਿੰਦਰ ਸਿੰਘ ਔਲਖ)-ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਲੋਂ ਅੱਜ ਨੋਬਲ ਪੁਰਸਕਾਰ ਜੇਤੂ ਭਾਰਤੀ ਭੌਤਿਕ ਵਿਗਿਆਨੀ ਡਾ. ਚੰਦਰਸ਼ੇਖਰ ਵੈਂਕਟ ਰਮਨ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿਚ ਔਰਤ-ਵਿਗਿਆਨਕਾਂ, ਤਕਨੀਕੀ ਮਾਹਿਰਾਂ ਵਜੋਂ ਅਤੇ ਖੋਜ ਦੇ ਖੇਤਰ ਵਿਚ ਔਰਤਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਗਰੂਕ ਕਰਨ ਲਈ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਬਲਵਿੰਦਰ ਸਿੰਘ ਸੂਚ, ਪ੍ਰੋਫੈਸਰ, ਬਾਇਉਟਕੈਨੋਲੌਜੀ ਐਂਡ ਫੂਡ ਟਕੈਨੋਲੌਜੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਡਿਪਟੀ ਕੋ-ਆਰਡੀਨੇਟਰ ਆਈਪੀਆਰ ਐਂਡ ਟਕੈਨੋਲੌਜੀ ਟਰਾਂਸਫਰ ਸੈੱਲ ਅਤੇ ਆਈਪੀਆਰ ਚੇਅਰ ਡੀਪੀਆਈਆਈਟੀ, ਭਾਰਤ ਸਰਕਾਰ ਨੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਡਾ. ਜਸਵਿੰਦਰ ਕੌਰ, ਐਸਿਸਟੈਂਟ ਡਾਇਰੈਕਟਰ, ਡਾਇਰੈਕਟੌਰੇਟ ਆਫ ਸਕੂਲ ਐਜੂਕੇਸ਼ਨ ਤੇ ਸੀਨੀਅਰ ਸੈਕੰਡਰੀ ਸਾਇੰਸ ਕੋ-ਆਰਡੀਨੇਟਰ (ਫਿਜ਼ਿਕਸ, ਕੈਮਿਸਟਰੀ ਅਤੇ ਬਾਇਉਲੌਜੀ) ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ | ਕਾਲਜ ਪਿ੍ੰਸੀਪਲ ਡਾ. ਨੀਰਜ ਗੋਇਲ ਨੇ ਮੁੱਖ ਮਹਿਮਾਨ, ਪਤਵੰਤੇ ਸੱਜਣਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨੀਕ ਆਧੁਨਿਕ ਸਮਾਜ ਦੀ ਸਿਰਜਣਾ ਦੇ ਮੁੱਖ ਧੁਰੇ ਹਨ | ਡਾ. ਬਲਵਿੰਦਰ ਸਿੰਘ ਸੂਚ ਨੇ ਇਸ ਮੌਕੇ ਤੇ ਵਿਗਿਆਨਕ ਗਿਆਨ ਪ੍ਰੀਕਿ੍ਆ ਤੇ ਟਿੱਪਣੀ ਕਰਦਿਆ ਕਿਹਾ ਕਿ ਮੂਲ ਰੂਪ ਵਿੱਚ ਵਿਗਿਆਨ ਵਰਤਾਰਿਆਂ ਦੀ ਪੜਚੋਲ, ਉਹਨਾਂ ਦੇ ਅਧਿਐਨ ਅਤੇ ਤੱਥਾਂ ਦੇ ਆਧਾਰ ਤੇ ਸਿੱਟੇ ਕੱਢਣ ਦੀ ਗੰਭੀਰ ਤੇ ਲੰਬੀ ਪ੍ਰੀਕਿ੍ਆ ਹੈ | ਵਿਸ਼ੇਸ਼ ਮਹਿਮਾਨ ਜਸਵਿੰਦਰ ਕੌਰ ਨੇ ਇਸ ਮੌਕੇ ਤੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਤੇ ਉਨ੍ਹਾਂ ਨੂੰ ਵਿਗਿਆਨਕ ਸਿੱਖਿਆ ਨਾਲ ਜੋੜਣ ਵਿੱਚ ਅਧਿਆਪਕਾਂ ਦੀ ਮਹਤੱਤਾ 'ਤੇ ਜ਼ੋਰ ਦਿੱਤਾ | ਡਾ. ਸੰਜੇ ਕੁਮਾਰ, ਡੀਨ ਰਿਸਰਚ ਐਂਡ ਫਿਜ਼ੀਕਲ ਸਇੰਸਜ਼, ਡਾ.ਕੁਲਦੀਪ ਕੁਮਾਰ, ਡੀਨ ਲਾਈਫ ਸ਼ਾਇੰਸਿਜ਼, ਡਾ. ਵਰੁਣ ਜੈਨ, ਮੁਖੀ, ਮੈਥਮੈਟਿਕਸ ਵਿਭਾਗ ਨੇ ਇਸ ਪ੍ਰੋਗਰਾਮ ਦੇ ਉਦੇਸ਼ਾਂ ਅਤੇ ਸੰਬੰਧਿਤ ਮੁਕਾਬਲਿਆਂ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਇਸ ਵਿੱਚ ਸਾਇੰਸ ਵਿਭਾਗ ਦੇ ਲੱਗਭੱਗ 190 ਵਿਦਿਆਰਥੀ ਭਾਗ ਲੈ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਨੇ ਫੂਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਰਥੀ ਅਗਲੀ ਖ਼ਬਰ ਉਜਾਗਰ ਸਿੰਘ ਦੀ ਪੁਸਤਕ 'ਪਿੰਡ ਕੱਦੋਂ ਦੇ ਵਿਰਾਸਤੀ ਰੰਗ' ਲੋਕ ਅਰਪਣ
Ad Position 24