03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਅਧਿਆਪਕਾਂ ਨੇ ਫੂਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਰਥੀ

Ad Position 21
No active advertisement
ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਧਰਮਿੰਦਰ ਸਿੰਘ ਸਿੱਧੂ)-ਅਧਿਆਪਕ ਜਥੇਬੰਦੀਆਂ ਨੂੰ ਦਿੱਤੀ 27 ਫ਼ਰਵਰੀ ਦੀ ਮੀਟਿੰਗ ਬਿਨਾਂ ਕਿਸੇ ਠੋਸ ਕਾਰਨ ਦੇ ਮੁਲਤਵੀ ਕਰਕੇ ਅੱਗੇ ਪਾਏ ਜਾਣ ਖ਼ਿਲਾਫ਼ ਦਿੱਤੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਸੈਂਕੜੇ ਅਧਿਆਪਕਾਂ ਵਲੋਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦੇ ਘਰ ਮੂਹਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਤੋਂ ਪਹਿਲਾਂ ਪੁੱਡਾ ਗਰਾਊਾਡ (ਤਿ੍ਪੜੀ ਮੋੜ) ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਹਰਦੀਪ ਟੋਡਰਪੁਰ, ਪਰਮਜੀਤ ਸਿੰਘ, ਗੁਰਪ੍ਰੀਤ ਗੁਰੂ ਅਤੇ ਮਨੋਜ ਘਈ ਨੇ ਆਖਿਆ ਕਿ ਸੁਪਰੀਮ ਕੋਰਟ ਦੁਆਰਾ ਤੱਥਾਂ ਦੀ ਅਣਦੇਖੀ ਕਰਦਿਆਂ ਦੇਸ਼ ਦੇ ਸਮੂਹ ਅਧਿਆਪਕਾਂ ਉੱਤੇ ਨੌਕਰੀ ਵਿਚ ਬਣੇ ਰਹਿਣ ਅਤੇ ਤਰੱਕੀ ਲੈਣ ਲਈ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਦੀ ਸ਼ਰਤ ਲਾਗੂ ਕੀਤੇ ਜਾਣ ਕਾਰਨ ਸਮੁੱਚੇ ਦੇਸ਼ ਦੇ ਅਧਿਆਪਕਾਂ ਨੂੰ ਚਿੰਤਾ ਵਿਚ ਪਾ ਦਿੱਤਾ | ਆਗੂਆਂ ਨੇ ਆਖਿਆ ਕਿ ਸਤੰਬਰ 2025 ਵਿਚ ਆਏ ਇਸ ਫੈਸਲੇ ਖਿਲਾਫ ਹੋਰਨਾਂ ਜਿੱਥੇ ਕੁਝ ਸੂਬਿਆਂ ਦੀਆਂ ਸਰਕਾਰਾਂ ਨੇ ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨਾਂ ਪਾਈਆਂ ਹਨ ਉੱਥੇ ਪੰਜਾਬ ਸਰਕਾਰ ਇਸ ਫੈਸਲੇ ਨੂੰ ਲਾਗੂ ਕਰਨ ਦੇ ਰਾਹ ਤੁਰ ਪਈ ਹੈ | ਅਧਿਆਪਕ ਆਗੂਆਂ ਕਮਲ ਨੈਣ, ਅਵਤਾਰ ਮਾਨ, ਵਿਕਰਮਜੀਤ ਸਿੰਘ, ਰਾਮ ਸ਼ਰਨ ਅਲਹੋਰਾਂ, ਪਰਵੀਨ ਸ਼ਰਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ/ਮੁਲਾਜ਼ਮਾਂ ਦੇ ਹੱਕ ਵਿੱਚ ਆਏ ਅਨੇਕਾਂ ਫੈਸਲਿਆਂ ਨੂੰ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ ਪਰ ਅਧਿਆਪਕਾਂ ਦੇ ਵਿਰੁੱਧ ਟੈੱਟ ਸੰਬੰਧੀ ਵਿੱਚ ਆਏ ਫੈਸਲੇ ਖਿਲਾਫ ਕੋਈ ਵੀ ਕਾਨੂੰਨੀ ਜਾਂ ਚਾਰਾਜੋਈ ਕਰਨ ਦੀ ਬਜਾਏ ਇਸ ਫੈਸਲੇ ਨੂੰ ਲਾਗੂ ਕਰਨ ਲਈ ਕਾਹਲੀ ਹੈ | ਉਹਨਾਂ ਆਿਖ਼ਆ ਕਿ ਜੇਕਰ ਪੰਜਾਬ ਸਰਕਾਰ ਨੇ ਟੈੱਟ ਸਮੇਤ ਬਾਕੀ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਤਲਵਿੰਦਰ ਖਰੌੜ, ਜਸਵਿੰਦਰ ਬਾਤਿਸ, ਗੁਰਜੀਤ ਘੱਗਾ, ਰਜਿੰਦਰ ਸਮਾਣਾ, ਹਰਪ੍ਰੀਤ ਉੱਪਲ, ਹਰਦੀਪ ਸਿੰਘ ਪਟਿਆਲਾ, ਮਨਦੀਪ ਕਾਲੇਕਾ, ਹਿੰਮਤ ਸਿੰਘ, ਬਲਵਿੰਦਰ ਸਿੰਘ ਘੱਗਾ, ਸੁਖਪਾਲ ਸਿੰਘ ਬਕਰਾਹਾ ਆਦਿ ਨੇ ਵੀ ਸੰਬੋਧਨ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਐਡਵੈਂਚਰ ਤੇ ਹਾਈਕਿੰਗ-ਟ੍ਰੈਕਿੰਗ ਕੈਂਪ ਯੁਵਕ ਸੇਵਾਵਾਂ ਵਿਭਾਗ ਦਾ ਨਿੱਗਰ ਉਪਰਾਲਾ ਅਗਲੀ ਖ਼ਬਰ ਮੋਦੀ ਕਾਲਜ 'ਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
Ad Position 24