04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਰਾਮਗੜ੍ਹੀਆਂ ਭਾਈਚਾਰੇ ਨੇ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 06-03-2026
ਨਾਭਾ, 5 ਮਾਰਚ (ਕਰਮਜੀਤ ਸਿੰਘ)-ਸ੍ਰੀ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਨਾਭਾ ਵਲੋਂ ਸਮੂਹ ਰਾਮਗੜ੍ਹੀਆਂ ਭਾਈਚਾਰੇ ਦੇ ਸਹਿਯੋਗ ਨਾਲ ਸ੍ਰੀ ਵਿਸ਼ਵਕਰਮਾ ਮੰਦਿਰ ਵਿਖੇ ਕਰਵਾਏ ਗਏ ਮੂਰਤੀ ਸਥਾਪਨਾ ਦਿਵਸ ਮੌਕੇ ਹਲਕੇ ਦੇ ਹੋਣਹਾਰ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸੰਸਥਾ ਦੇ ਪ੍ਰਧਾਨ ਚਰਨ ਸਿੰਘ ਐਮ.ਡੀ. ਮਲਕੀਤ ਕੰਬਾਈਨ ਐਗਰੋਟੈੱਕ ਇੰਡਸਟਰੀ ਦੀ ਅਗਵਾਈ ਹੇਠ ਸਮੁੱਚੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ 68ਵੇਂ ਭਗਵਾਨ ਵਿਸ਼ਵਕਰਮਾ ਦੇ ਮੂਰਤੀ ਸਥਾਪਨਾ ਦਿਵਸ ਸਮਾਗਮ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦੀ ਬਦੌਲਤ ਕੰਬਾਈਨ ਅਤੇ ਟਰੈਕਟਰ ਇੰਡਸਟਰੀ ਜਰੀਏ ਨਾਭਾ ਸ਼ਹਿਰ ਦਾ ਨਾਮ ਵਿਸ਼ਵ ਭਰ 'ਚ ਧਰੂ ਤਾਰੇ ਵਾਂਗ ਚਮਕ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਕਿਰਤ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਅੱਗੇ ਵਧਣ ਦੀ ਲੋੜ ਹੈ | ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਉਹ ਨਾਭਾ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵੰਤ ਸਿੰਘ ਰਾਮਗੜ੍ਹੀਆ, ਜੋਰਾ ਸਿੰਘ ਕੌਲ, ਭਗਵੰਤ ਸਿੰਘ ਮਣਕੂ, ਅਜੈਬ ਸਿੰਘ ਏ.ਐੱਸ. ਕੰਬਾਈਨ, ਪਾਖਰ ਸਿੰਘ ਹਰਦੇਵ ਕੰਬਾਈਨ, ਅਮਰੀਕ ਸਿੰਘ ਗਿੱਲ ਪ੍ਰਧਾਨ ਫੋਕਲ ਪੁਆਇੰਟ, ਸ਼ਮਸ਼ੇਰ ਸਿੰਘ ਸਰਵਨ ਐਗਰੋਟੈੱਕ ਅਤੇ ਸੁਖਚੈਨ ਸਿੰਘ ਗੁਰਦਿਆਲ ਕੰਬਾਈਨ ਇੰਡਸਟਰੀ ਆਦਿ ਸਮੇਤ ਵੱਡੀ ਗਿਣਤੀ 'ਚ ਰਾਮਗੜ੍ਹੀਆਂ ਭਾਈਚਾਰੇ ਦੇ ਲੋਕ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਕਾਲਰਫੀਲਡਜ਼ ਪਬਲਿਕ ਸਕੂਲ ਨੇ ਮਨਾਇਆ ਈਕੋ-ਫ੍ਰੈਂਡਲੀ ਹੋਲੀ ਦਾ ਤਿਉਹਾਰ ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਦੀ ਹੋਈ ਬਲਾਕ ਪੱਧਰੀ ਮੀਟਿੰਗ
Ad Position 24