ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਅਜੀਤ ਡੈਸਕ
07-03-2026
ਸਮਾਣਾ, 6 ਮਾਰਚ (ਹਰਵਿੰਦਰ ਸਿੰਘ ਟੋਨੀ)-ਥਾਣਾ ਸਦਰ ਅਧੀਨ ਪੁਲਸ ਚੌਂਕੀ ਗਾਜੇਵਾਸ ਦੇ ਪਿੰਡ ਬੰਮ੍ਹਣਾ ਦੀ ਖੇਤਾਂ ਵਿਚੋਂ ਇਕ ਅਣਪਛਾਤੀ ਲਾਸ਼ ਮਿਲਣ ਦੀ ਸੂਚਨਾ ਹੈ | ਜਾਣਕਾਰੀ ਦਿੰਦਿਆਂ ਗਾਜੇਵਾਸ ਪੁਲਿਸ ਚੌਂਕੀ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਦੀ ਲਾਸ਼ ਜਿਸ ਦੀ ਉਮਰ ਕਰੀਬ 30 ਸਾਲ, ਕੱਦ 5'-5'', ਰੰਗ ਕਾਲਾ, ਚਿਹਰਾ ਗੋਲ, ਜਿਸ ਦੇ ਨੀਲੇ ਰੰਗ ਦੀ ਲੋਅਰ ਅਤੇ ਫਿੱਕੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ | ਲਾਸ਼ ਨੂੰ ਸ਼ਨਾਖ਼ਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਸਮਾਣਾ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ |