26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਗਰ ਨਿਗਮ 'ਚ ਮਨਾਇਆ ਔਰਤ ਦਿਵਸ <br/>

Ad Position 21
No active advertisement
ਅਜੀਤ ਡੈਸਕ 07-03-2026
ਪਟਿਆਲਾ, 6 ਮਾਰਚ (ਅ.ਸ. ਆਹਲੂਵਾਲੀਆ)-ਮਿਊਾਸਪਲ ਵਰਕਰ ਯੂਨੀਅਨ ਸੰਬੰਧਿਤ ਭਾਰਤੀ ਮਜ਼ਦੂਰ ਸੰਘ ਵਲੋਂ ਅੱਜ ਨਗਰ ਨਿਗਮ ਪਟਿਆਲਾ ਦੇ ਅੰਬੇਡਕਰ ਹਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਅਗਵਾਈ ਮਿਊਾਸਪਲ ਵਰਕਰ ਯੂਨੀਅਨ ਦੀ ਮਹਿਲਾ ਵਿੰਗ ਇੰਚਾਰਜ ਸ੍ਰੀਮਤੀ ਜਸਕੀਰਤ ਕੌਰ ਨੇ ਕੀਤੀ | ਇਸ ਮੌਕੇ ਮੇਅਰ ਕੁੰਦਨ ਗੋਗੀਆ ਉਚੇਚੇ ਤੌਰ 'ਤੇ ਪਹੁੰਚੇ | ਜਿਨ੍ਹਾਂ ਨੇ ਕਿਹਾ ਕਿ ਅੱਜ ਹਰ ਖੇਤਰ 'ਚ ਔਰਤਾਂ ਵਲੋਂ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ | ਔਰਤਾਂ ਵਲੋਂ ਜਿਨ੍ਹਾਂ ਖੇਤਰਾਂ 'ਚ ਵੀ ਸਰਗਰਮੀ ਨਾਲ ਕੰਮ ਕੀਤਾ ਜਾਂਦਾ ਹੈ ਉਸ 'ਚ ਇਮਾਨਦਾਰੀ ਝਲਕਦੀ ਹੈ | ਇਸ ਮੌਕੇ ਕਮਿਸ਼ਨਰ ਪਰਮਜੀਤ ਸਿੰਘ, ਸੰਯੁਕਤ ਕਮਿਸ਼ਨਰ ਸ੍ਰੀਮਤੀ ਮਨਰੀਤ ਕੌਰ ਰਾਣਾ ਨੂੰ ਵੀ ਬੁੱਕਾਂ ਦੇ ਕੇ ਸਵਾਗਤ ਕੀਤਾ ਗਿਆ | ਵੱਡੀ ਗਿਣਤੀ 'ਚ ਮੁਲਾਜ਼ਮ ਔਰਤਾਂ ਵਲੋਂ ਇਸ ਸਮਾਗਮ 'ਚ ਸ਼ਿਰਕਤ ਕੀਤੀ ਗਈ ਜਿਨ੍ਹਾਂ 'ਚ ਅਮਰਿੰਦਰ ਕੌਰ, ਮਨਪ੍ਰੀਤ ਕੌਰ, ਨਿਸ਼ਾ ਰਾਣੀ, ਸ਼ਰਨਵੀਰ ਕੌਰ, ਸ੍ਰੀਮਤੀ ਤਨੂੰ, ਗਗਨਜੀਤ ਕੌਰ, ਸਰਬਜੀਤ ਕੌਰ, ਅੰਜਨਾ ਰਾਣੀ, ਭਾਵਨਾ, ਕੁਲਵਿੰਦਰ ਕੌਰ, ਅਮਨਦੀਪ ਕੌਰ, ਜਸਵਿੰਦਰ ਕੌਰ, ਗੁਰਮੇਲ ਸਿੰਘ, ਸ਼ਿਵ ਕੁਮਾਰ, ਪ੍ਰਦੀਪ ਪੁਰੀ, ਸੁਭਾਸ਼ ਚੰਦਰ, ਗੋਲਡੀ ਕਲਿਆਣ, ਸੁਰਜੀਤ ਸਿੰਘ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਸੜਕ ਕਿਨਾਰੇ ਵਿਅਕਤੀ ਨੇ ਲਿਆ ਫਾਹਾ <br/> ਅਗਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
Ad Position 24