26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ਼ੁਕਰਾਨੇ ਵਜੋਂ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਏ <br/>

Ad Position 21
No active advertisement
ਅਜੀਤ ਡੈਸਕ 07-03-2026
ਭਾਦਸੋਂ, 6 ਮਾਰਚ (ਪ੍ਰਦੀਪ ਦੰਦਰਾਲਾ)-ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਗੁਰਦੁਆਰਾ ਦੰਦਰਾਲਾ ਖਰੌੜ ਵਿਖੇ ਪਵਨ ਘਈ ਪ੍ਰਧਾਨ ਦੇ ਪਰਿਵਾਰ ਵਲੋਂ ਸ਼ੁਕਰਾਨੇ ਵਜੋਂ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਏ | ਇਸ ਸਮੇਂ ਬਾਬਾ ਗੁਰਮੇਲ ਸਿੰਘ ਹੈੱਡ ਗ੍ਰੰਥੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਤੋਂ ਇਲਾਵਾ ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਤੇ ਸਰਬਜੀਤ ਸਿੰਘ ਝਿੰਜਰ ਹਲਕਾ ਇੰਚਾਰਜ ਘਨੌਰ ਨੇ ਆਪਣੀ ਪਾਰਟੀ ਦੀ ਚੜ੍ਹਦੀਕਲਾ ਵਾਸਤੇ ਅਰਦਾਸ ਕੀਤੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿਨ ਪ੍ਰਤੀ ਦਿਨ ਚੜ੍ਹਦੀਕਲਾ ਵੱਲ ਵਧ ਰਿਹਾ ਹੈ, ਜੋ ਕਿ ਸੂਬੇ ਦੇ ਭਵਿੱਖ ਲਈ ਸ਼ੁਭ ਸੰਕੇਤ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਅਮਲੋਹ, ਅਮਿਤ ਰਾਠੀ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅੰਮਿ੍ਤਪਾਲ ਸਿੰਘ ਲੰਗ, ਮਨਪ੍ਰੀਤ ਸਿੰਘ ਚੱਢਾ ਵਪਾਰ ਵਿੰਗ ਪ੍ਰਧਾਨ, ਪਰਮਜੀਤ ਸਿੰਘ ਪੰਮਾ ਐਮ.ਸੀ., ਹਰਫੂਲ ਸਿੰਘ ਭੰਗੂ, ਕਰਨੈਲ ਸਿੰਘ ਆਲੋਵਾਲ, ਜਗਤਾਰ ਸਿੰਘ ਨੰਬਰਦਾਰ, ਬੇਅੰਤ ਸਿੰਘ ਖ਼ੁਰਦ ਸਰਕਲ ਜਥੇਦਾਰ, ਹਨੀ ਖਰੌੜ, ਛੱਜੂ ਸਿੰਘ ਧਨੌਰੀ, ਸਤਨਾਮ ਸਿੰਘ ਧਨੌਰਾ, ਗੁਰਧਿਆਨ ਸਿੰਘ ਨੰਬਰਦਾਰ, ਗੁਰਮੀਤ ਸਿੰਘ, ਗੁਰਦੀਪ ਸਿੰਘ, ਜਸਪਾਲ ਸਿੰਘ ਦੰਦਰਾਲੀ, ਸੁਰਿੰਦਰ ਸਿੰਦੂ, ਅਮਰੀਕ ਸਿੰਘ ਪੇਦਨੀ, ਵਿਜੇ ਕੁਮਾਰ, ਸੋਨੀ ਸਿੰਘ, ਖੁਸ਼ਪ੍ਰੀਤ ਸਿੰਘ, ਅਸਵੀਰ ਸਿੰਘ, ਕਾਲੂ ਪੰਡਤ, ਮਨਦੀਪ ਸਿੰਘ ਪੰਚ, ਗੋਗੀ ਖਰੌੜ, ਪ੍ਰਤਾਪ ਸਿੰਘ, ਦਵਿੰਦਰ ਸਿੰਘ ਗੋਗੀ ਖੇੜੀ, ਟਿੰਕੂ ਬੱਤਾ, ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ 2027 ਦੀ ਚੋਣ ਲਈ ਪੰਜਾਬ ਦੇ ਵਿਕਾਸ ਦਾ ਰੋਡਮੈਪ ਪੇਸ਼ ਕਰੇਗੀ-ਹਰਪਾਲਪੁਰ <br/> ਅਗਲੀ ਖ਼ਬਰ ਦੇਵੀਗੜ੍ਹ 'ਚ ਕਰੋੜਾਂ ਦੀ ਜ਼ਮੀਨ 'ਤੇ ਕਬਜ਼ੇ ਦੀ ਕੋਸ਼ਿਸ਼, ਦੁਕਾਨਾਂ ਢਾਹੁਣ ਤੇ ਸਾਮਾਨ ਚੋਰੀ ਕਰਨ ਦੇ ਕੇਸ ਦਰਜ
Ad Position 24