01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਜਨਸੇਵਾ ਸੁਸਾਇਟੀ ਵਲੋਂ ਲਗਾਏ ਕੈਂਪ 'ਚ 115 ਮਰੀਜ਼ਾਂ ਦੀ ਲੈਂਜ ਵਾਸਤੇ ਚੋਣ ਤੇ 36 ਯੂਨਿਟ ਖੂਨ ਇਕੱਤਰ ਕੀਤਾ - ਡਾ. ਧੀਰ ਸਿੰਘ

Ad Position 21
No active advertisement
ਨਾਭਾ ਦੇ ਪਿੰਡ ਕਕਰਾਲਾ ਵਿਖੇ ਜਨਸੇਵਾ ਸੁਸਾਇਟੀ ਵਲੋਂ ਲਗਾਏ ਕੈਂਪ ਦੇ ਦਿ੍ਸ਼ | ਤਸਵੀਰਾਂ : ਜਗਨਾਰ ਸਿੰਘ ਦੁਲੱਦੀ <br/> 08-03-2026
ਨਾਭਾ, 7 ਮਾਰਚ (ਜਗਨਾਰ ਸਿੰਘ ਦੁਲੱਦੀ)-ਨਾਭਾ ਨੇੜਲੇ ਪਿੰਡ ਕਕਰਾਲਾ ਵਿਖੇ ਪਿਛਲੇ ਕਰੀਬ 26 ਸਾਲਾਂ ਤੋਂ ਡਾ. ਆਈ.ਡੀ. ਗੋਇਲ ਸਾਬਕਾ ਸਿਵਲ ਸਰਜਨ ਅਤੇ ਸੁਸਾਇਟੀ ਦੇ ਸੰਸਥਾਪਕ ਜਨਰਲ ਸਕੱਤਰ ਡਾ. ਧੀਰ ਸਿੰਘ ਦੀ ਅਗਵਾਈ 'ਚ ਸਮਾਜ ਸੇਵਾ ਦੇ ਕਾਰਜਾਂ ਲਈ ਕਾਰਜਸ਼ੀਲ, ਪੰਜਾਬ ਸਰਕਾਰ ਵਲੋਂ ਸੂਬਾ ਪੱਧਰੀ ਸਨਮਾਨ ਪ੍ਰਾਪਤ ਸਵੈ ਸੇਵੀ ਸੰਸਥਾ ਜਨਸੇਵਾ ਸੁਸਾਇਟੀ ਫ਼ਾਰ ਆਈ ਕੇਅਰ ਐਂਡ ਏਡਜ਼ ਅਵੇਅਰਨੈੱਸ ਪਿੰਡ ਕਕਰਾਲਾ ਵਲੋਂ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਕਕਰਾਲਾ ਵਿਖੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 22ਵਾਂ ਅੱਖਾਂ ਦੇ ਮੁਫ਼ਤ ਲੈਂਜ ਪਾਉਣ ਦਾ ਕੈਂਪ ਅਤੇ ਵਿਸਾਲ ਖ਼ੂਨਦਾਨ ਕੈਂਪ ਲਗਾਇਆ ਗਿਆ |
ਸੁਸਾਇਟੀ ਦੇ ਸੀਨੀਅਰ ਮੈਂਬਰ ਹਰਭਜਨ ਸਿੰਘ ਸਰਾਓ ਅਤੇ ਬਲੱਡ ਡੋਨੇਸ਼ਨ ਕੋਆਰਡੀਨੇਟਰ ਵਿਕਾਸ ਮਿੱਤਲ ਨੇ ਦੱਸਿਆ ਕਿ ਸੁਸਾਇਟੀ ਦੇ ਪ੍ਰਧਾਨ ਭਗਵਾਨ ਸਿੰਘ ਸਰਾਓ ਅਤੇ ਸਮੁੱਚੀ ਪ੍ਰਬੰਧਕੀ ਟੀਮ ਦੁਆਰਾ ਲਗਾਏ ਇਸ ਕੈਂਪ 'ਚ ਮੁੱਖ ਮਹਿਮਾਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਅੱਖਾਂ ਦੇ ਕੈਂਪ ਦਾ ਅਤੇ ਨਾਭਾ ਇਲਾਕੇ ਦੇ ਸਿਰਕੱਢ ਉਦਯੋਗਪਤੀ ਅਤੇ ਪ੍ਰਸਿੱਧ ਸਮਾਜ ਸੇਵਕ ਮਲਕੀਤ ਐਗਰੋਟੈੱਕ ਪ੍ਰਾਈਵੇਟ ਲਿਮਟਿਡ ਨਾਭਾ ਦੇ ਐਮ.ਡੀ. ਚਰਨ ਸਿੰਘ ਵਲੋਂ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ ਗਿਆ | ਕੈਂਪ 'ਚ ਨੌਰਦਰਨ ਰਿਜਨ ਪਾਈਪ ਲਾਈਨ ਡਵੀਜ਼ਨ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੀਨੀਅਰ ਅਪ੍ਰੇਸ਼ਨ ਮੈਨੇਜਰ ਪਰਮਿੰਦਰ ਸਿੰਘ ਅਤੇ ਐਗਰੋ ਫੂਡਜ਼ ਇੰਡੀਆ ਲਿਮਟਿਡ ਦੇ ਸੀਨੀਅਰ ਮੈਨੇਜਰ ਸਮਅਮਰਦੀਪ ਗਰਗ, ਚੇਅਰਮੈਨ ਹਰੀ ਸਿੰਘ ਫੱਗੂਵਾਲਾ, ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਨਵਦੀਪ ਸਿੰਗਲਾ, ਹਰੀਸ਼ ਗੋਇਲ, ਸੰਤੋਸ਼ ਬਾਂਸਲ, ਗੁਰਦੀਪ ਸਿੰਘ ਫੋਕਲ ਪੁਆਇੰਟ, ਬਾਬਾ ਆਪੋ ਆਪ ਗੁਰੂ ਨਾਨਕ ਪਬਲਿਕ ਸਕੂਲ ਦੇ ਚੇਅਰਮੈਨ ਗੁਰਦਿੱਤ ਸੇਠ ਅਤੇ ਇਲਾਕੇ ਦੇ ਵੱਡੀ ਗਿਣਤੀ 'ਚ ਪੰਚ, ਸਰਪੰਚ ਅਤੇ ਹੋਰ ਪਤਵੰਤੇ ਸੱਜਣ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ |
ਡਾ. ਧੀਰ ਸਿੰਘ ਦੱਸਿਆ ਕਿ ਇਸ ਕੈਂਪ 'ਚ ਡਾ. ਬ੍ਰਹਮਜੋਤ ਸਿੰਘ ਵਾਲੀਆ ਐਮ.ਐਸ., ਅੱਖਾਂ ਦੇ ਮਾਹਿਰ ਅਤੇ ਡਾ. ਹਰਦੀਪ ਸਿੰਘ ਰੰਧਾਵਾ ਅਪਥੈਲਮਿਕ ਅਫ਼ਸਰ ਦੀ ਅਗਵਾਈ ਹੇਠ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ 375 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਅਤੇ 115 ਮਰੀਜ਼ਾਂ ਦੀ ਲੈਂਜ ਪਾਉਣ ਦੀ ਚੋਣ ਕੀਤੀ ਗਈ | ਖ਼ੂਨਦਾਨ ਕੈਂਪ 'ਚ ਸਿਵਲ ਹਸਪਤਾਲ ਨਾਭਾ ਤੋਂ ਡਾ. ਹਿਨਾ ਬਲੱਡ ਟਰਾਂਸਫਿਊਜਨ ਅਫ਼ਸਰ ਅਤੇ ਰਜਿੰਦਰ ਸਿੰਘ ਚੋਪੜਾ ਸੀਨੀਅਰ ਲਬਾਰਟੀ ਤਕਨੀਸੀਅਨ ਦੀ ਅਗਵਾਈ ਵਾਲੀ ਟੀਮ ਵਲੋਂ 36 ਖ਼ੂਨਦਾਨੀਆਂ ਤੋਂ ਖ਼ੂਨਦਾਨ ਪ੍ਰਾਪਤ ਕੀਤਾ ਗਿਆ | ਇਸ ਕੈਂਪ 'ਚ ਸੁਖਵਿੰਦਰ ਸਿੰਘ ਸੁੱਖੀ, ਕੁਲਦੀਪ ਸਿੰਘ ਖਹਿਰਾ ਅਤੇ ਅਮਰਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਸੇਵਾਦਾਰਾਂ ਅਤੇ ਮਹਿਮਾਨਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ | ਸੁਸਾਇਟੀ ਦੇ ਸੀਨੀਅਰ ਮੈਂਬਰ ਰਾਮ ਸਿੰਘ, ਨਿਰਭੈ ਸਿੰਘ, ਲਖਵਿੰਦਰ ਸਿੰਘ, ਗੁਰਚਰਨ ਸਿੰਘ ਤੁੰਗਾਂ, ਡਾ. ਜੋਰਾ ਸਿੰਘ, ਗੁਰਮੁਖ ਸਿੰਘ ਗੁਰੀ ਛੱਜੂਭੱਟ, ਦੁਬਈ, ਮਨਪ੍ਰੀਤ ਸਿੰਘ ਛੱਜੂਭੱਟ, ਸਰਪੰਚ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਇਲਾਕੇ ਦੇ ਸਰਪੰਚ ਅਤੇ ਸੁਸਾਇਟੀ ਦੇ ਕੈਸ਼ੀਅਰ ਗੁਰਮੇਲ ਸਿੰਘ ਛੱਜੂ ਭੱਟ ਦੀ ਟੀਮ ਵਲੋਂ ਆਏ ਮਹਿਮਾਨਾਂ ਦਾ ਫੁੱਲਾਂ ਦੇ ਹਾਰ ਪਾਕੇ ਸਵਾਗਤ ਕੀਤਾ ਗਿਆ | ਸੁਸਾਇਟੀ ਵਲੋਂ ਆਏ ਮਹਿਮਾਨਾਂ, ਇਲਾਕੇ ਦੀਆਂ ਪੰਚਾਇਤਾਂ, ਖ਼ੂਨਦਾਨੀਆਂ, ਕੈਂਪ 'ਚ ਸਹਿਯੋਗ ਦੇਣ ਵਾਲੇ ਪਤਵੰਤੇ ਸੱਜਣਾਂ, ਪੀ.ਐੱਚ.ਸੀ. ਕਕਰਾਲਾ ਦੇ ਸਮੁੱਚੇ ਸਟਾਫ਼ ਅਤੇ ਕੈਂਪ ਦੌਰਾਨ ਸੇਵਾ ਨਿਭਾਉਣ ਵਾਲੀਆਂ ਆਸ਼ਾ ਵਰਕਰ ਬੀਬੀਆਂ ਨੂੰ ਸੌਲ਼ ਅਤੇ ਸੁਸਾਇਟੀ ਦੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਸਾਇਟੀ ਮੈਂਬਰ ਦਵਿੰਦਰ ਸਿੰਘ, ਅਮਰੀਕ ਸਿੰਘ ਬੌੜਾਂ, ਅਮਰੀਕ ਸਿੰਘ ਕਕਰਾਲਾ, ਡਾ. ਸੁਖਵਿੰਦਰ ਸਿੰਘ ਗੋਰਾ, ਸੰਦੀਪ ਸਿੰਘ ਸਿੱਧੂ, ਰਣਜੀਤ ਸਿੰਘ ਅੱਚਲ, ਇੰਦਰਜੀਤ ਸਿੰਘ, ਅਮਰੀਕ ਖਾਨ, ਗਿੱਪੀ ਬਾਈ, ਮਨਪ੍ਰੀਤ ਸਿੰਘ, ਹਰਦੀਪ ਸਿੰਘ ਬਿਨਾਂਹੇੜੀ ਅਤੇ ਉਨ੍ਹਾਂ ਦੇ ਸਾਥੀ ਵੱਡੀ ਗਿਣਤੀ 'ਚ ਇਲਾਕੇ ਦੇ ਪੰਚ ਸਰਪੰਚ ਅਤੇ ਹੋਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਮੈਂਬਰ ਸ਼ਾਮਿਲ ਹੋਏ | ਕੈਂਪ 'ਚ ਮਰੀਜ਼ਾਂ ਦੇ ਅਪਰੇਸ਼ਨ ਕਰਵਾਉਣ ਲਈ ਉਨ੍ਹਾਂ ਨੂੰ ਪਟਿਆਲੇ ਲੈਕੇ ਜਾਣ ਅਤੇ ਅਪ੍ਰੇਸ਼ਨ ਉਪਰੰਤ ਵਾਪਸ ਲੈਣ ਕੇ ਆਉਣ ਲਈ ਬੱਸਾਂ ਬਾਬਾ ਆਪੋ ਆਪ ਗੁਰੂ ਨਾਨਕ ਪਬਲਿਕ ਸਕੂਲ ਛੀਟਾਂਵਾਲਾ ਦੇ ਪ੍ਰਬੰਧਕਾਂ ਵਲੋਂ ਮੁਹੱਈਆ ਕਰਵਾਈਆਂ ਗਈਆਂ ਅਤੇ ਸਾਰੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਸੁਸਾਇਟੀ ਵਲੋਂ ਮੁਫ਼ਤ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਔਰਤ ਦਿਵਸ ਸਮਾਰੋਹ ਦੌਰਾਨ 14 ਔਰਤ ਸ਼ਖ਼ਸੀਅਤਾਂ ਸਨਮਾਨਿਤ ਡੀ.ਜੀ.ਪੀ ਰਾਏ, ਰਮਨਪ੍ਰੀਤ, ਪਿ੍ੰਸ, ਢੀਂਡਸਾ ਸਮੇ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਅੱਗੇ ਵਧ ਰਿਹਾ-ਜਗਮੀਤ ਸਿੰਘ ਹਰਿਆਊ
Ad Position 24