01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕੌਮਾਂਤਰੀ ਔਰਤ ਦਿਵਸ ਸਮਾਰੋਹ ਦੌਰਾਨ 14 ਔਰਤ ਸ਼ਖ਼ਸੀਅਤਾਂ ਸਨਮਾਨਿਤ ਡੀ.ਜੀ.ਪੀ ਰਾਏ, ਰਮਨਪ੍ਰੀਤ, ਪਿ੍ੰਸ, ਢੀਂਡਸਾ ਸਮੇਤ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

Ad Position 21
No active advertisement
ਮਹਿਮਾਨਾਂ ਅਤੇ ਪ੍ਰਬੰਧਕਾਂ ਨਾਲ ਸਨਮਾਨਿਤ ਕੀਤੀਆਂ ਸ਼ਖ਼ਸੀਅਤਾਂ ਦੀ ਝਲਕ ਅਤੇ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ.ਡੀ.ਜੀ.ਪੀ. ਰਾਏ, ਰਮਨਪ੍ਰੀਤ ਕੌਰ, ਜਸਵੰਤ ਸਿੰਘ ਖਹਿਰਾ, ਜਸਵਿੰਦਰ ਸਿੰਘ ਪਿ੍ੰਸ, ਕੰਵਲਜੀਤ ਸਿੰਘ ਢੀਂਡਸਾ, ਸ਼ਿਵ ਆਰੀਆ, ਡਾ. ਸੁਖਦੀਪ ਕੌਰ, ਪਿ੍ੰਸੀਪਲ ਸੰਤੋਸ਼ ਆਨੰਦ, ਹਰਜੀਤ ਸਿੰਘ ਢੀਂਗਰਾ, ਸਤਨਾਮ ਸਿੰਘ ਦਮਦਮੀ | ਤਸਵੀਰ: ਮੁਕੇਸ਼ ਕੁਮਾਰ <br/> 08-03-2026
ਮਸਤੂਆਣਾ ਸਾਹਿਬ, 7 ਮਾਰਚ (ਦਮਦਮੀ)-ਪੰਜਾਬ ਪੁਲਿਸ ਦੇ ਡੀ.ਜੀ.ਪੀ.(ਟਰੈਫਿਕ) ਅਮਰਦੀਪ ਸਿੰਘ ਰਾਏ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਮਾਵਾਂ ਦਾ ਅਹਿਮ ਰੋਲ ਹੁੰਦਾ ਹੈ | ਅੱਜ ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਧੀ ਪੰਜਾਬਣ ਮੰਚ ਵਲੋਂ ਕੀਤੇ ਸਮਾਗਮ ਵਿਚ ਪਹੁੰਚੇ ਸ਼੍ਰੀ ਰਾਏ ਨੇ ਕਿਹਾ ਕਿ ਮਾਵਾਂ ਵਲੋਂ ਮਿਲੇ ਚੰਗੇ ਸੰਸਕਾਰ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਂਦੇ ਹਨ ਅਤੇ ਇੱਥੋਂ ਹੀ ਚੰਗੇ ਸਮਾਜ ਦਾ ਮੁੱਢ ਬੱਝਦਾ ਹੈ | ਸ੍ਰੀ ਰਾਏ ਨੇ ਸਮਾਗਮ ਵਿਚ ਸਨਮਾਨਿਤ ਕੀਤੀਆਂ ਅÏਰਤ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਿਰੋਗ ਸਮਾਜ ਦੀ ਸਿਰਜਣਾ ਲਈ ਉਹ ਹੋਰ ਵਧੇਰੇ ਸਰਗਰਮੀ ਨਾਲ ਕੰਮ ਕਰਨ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਨੇ ਸਨਮਾਨਿਤ ਕੀਤੀਆਂ ਸ਼ਖ਼ਸੀਅਤਾਂ ਦੀ ਪ੍ਰਸੰਸਾ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਰਮਨਪ੍ਰੀਤ ਕੌਰ ਡਿਪਟੀ ਐਕਸਾਇਜ ਐਂਡ ਟੈਕਸੇਸ਼ਨ ਕਮਿਸ਼ਨਰ ਪੰਜਾਬ ਨੇ ਸੰਬੋਧਨ ਕਰਦਿਆਂ ਸਮਾਜ ਦੇ ਸਰਵਪੱਖੀ ਵਿਕਾਸ ਲਈ ਅÏਰਤ ਦੀ ਭੂਮਿਕਾ ਦਾ ਖ਼ੂਬਸੂਰਤੀ ਨਾਲ ਵਰਣਨ ਕੀਤਾ | ਸਮਾਗਮ ਦਾ ਉਦਘਾਟਨ ਕਰਦਿਆਂ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਨੇ ਸਮਾਗਮ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆਂ ਆਪਣੇ ਵਲੋਂ ਭਵਿੱਖ ਵਿਚ ਵੀ ਪੂਰੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਦੇ ਚੇਅਰਮੈਨ ਕੰਵਲਜੀਤ ਸਿੰਘ ਢੀਂਡਸਾ ਨੇ ਆਪਣੇ ਭਾਵਪੂਰਤ ਭਾਸ਼ਣ ਰਾਹੀਂ ਅÏਰਤਾਂ ਨੂੰ ਆਪਣੇ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣ ਦਾ ਸੱਦਾ ਦਿੱਤਾ | ਨੈਸ਼ਨਲ ਨਰਸਿੰਗ ਕਾਲਜ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ਼ਿਵ ਆਰੀਆ ਨੇ ਕਿਹਾ ਕਿ ਜੇ ਅÏਰਤ ਮਨ ਅਤੇ ਤਨ ਵਜੋਂ ਤੰਦਰੁਸਤ ਹੈ ਤਾਂ ਸਮਾਜ ਵੀ ਪੂਰੇ ਰੂਪ ਵਿਚ ਤੰਦਰੁਸਤ ਰਹਿੰਦਾ ਹੈ | ਇਸ ਤੋਂ ਪਹਿਲਾਂ ਮੰਚ ਦੇ ਡਾਇਰੈਕਟਰ ਹਰਜੀਤ ਸਿੰਘ ਢੀਂਗਰਾ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਅੱਜ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿਚ ਡਾ. ਪਰਮਜੀਤ ਕੌਰ ਪਿ੍ੰਸੀਪਲ ਨੈਸ਼ਨਲ ਨਰਸਿੰਗ ਕਾਲਜ, ਸਤਿੰਦਰ ਕੌਰ ਪਿ੍ੰਸੀਪਲ ਲਾਇਫ ਗਾਰਡ ਕਾਲਜ ਆਫ਼ ਐਜੂਕੇਸ਼ਨ, ਡਾ. ਕਿਰਨਜੋਤ ਕੌਰ ਬਾਲੀ, ਡਾ. ਰਜਿੰਦਰ ਕੌਰ, ਡਾ. ਜੋਤੀ ਗੁਪਤਾ, ਡਾ. ਨਿਰਮਲ, ਡਾ. ਪਰਵਿੰਦਰ ਕੌਰ ਪਿੰ੍ਰਸੀਪਲ ਬਾਬਾ ਸ਼ਹੀਦ ਸਿੰਘ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਜੁਗਰੀਤ ਕੌਰ, ਸਿੱਖਿਆ, ਸਾਹਿਤ, ਕਲਾ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪਿ੍ੰ. ਚਰਨਜੀਤ ਕੌਰ ਪਟਿਆਲਾ, ਨੂਰਦੀਪ ਕੋਮਲ, ਥਾਣੇਦਾਰ ਗੁਰਦੇਵ ਕੌਰ, ਅਮਨਦੀਪ ਕੌਰ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਨਵਨੀਤ ਕੌਰ ਅਕਾਲ ਕਾਲਜ ਆਫ਼ ਐਜੂਕੇਸ਼ਨ ਅਤੇ ਸ਼ੀਨੂ ਗਰਗ ਸ਼ਾਮਿਲ ਹਨ | ਸਮਾਗਮ ਨੂੰ ਨਾਮਵਰ ਸਾਹਿਤਕਾਰ ਮੋਹਨ ਸ਼ਰਮਾ, ਡਾ. ਇਕਬਾਲ ਸਿੰਘ ਸਕਰੌਦੀ ਪ੍ਰਧਾਨ ਸਾਹਿਤ ਸਦਨ ਸੰਗਰੂਰ, ਬਲਵੰਤ ਸਿੰਘ ਜੋਗਾ ਚੇਅਰਮੈਨ ਸਾਹਿਤ ਸਦਨ ਸੰਗਰੂਰ, ਦਲਵਾਰ ਸਿੰਘ ਚੱਠਾ ਪ੍ਰਧਾਨ ਮਲਵਈ ਲੋਕਧਾਰਾ ਐਸੋਸੀਏਸ਼ਨ, ਮੂਲ ਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ, ਸੂਬਾਈ ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ, ਸੁਤੰਤਰਤਾ ਸੈਨਾਨੀ ਜਥੇਬੰਦੀ ਦੇ ਆਗੂ ਅਤੇ ਲੇਖਕ ਬਲਰਾਜ ਓਬਰਾਏ ਬਾਜੀ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ | ਸੇਵਾ ਮੁਕਤ ਪਿ੍ੰਸੀਪਲ ਸੰਤੋਸ਼ ਆਨੰਦ ਅਤੇ ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਪਿ੍ੰਸੀਪਲ ਡਾ. ਸੁਖਦੀਪ ਕੌਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸਨਮਾਨਿਤ ਕੀਤਾ ਗਿਆ |
ਪੁਲਿਸ ਇੰਸਪੈਕਟਰ, ਲੇਖਕਾ ਅਤੇ ਫ਼ਿਲਮੀ ਕਲਾਕਾਰ ਹਰਸ਼ਜੋਤ ਕੌਰ ਵਲੋਂ ਸੁਖਵਿੰਦਰ ਅੰਮਿ੍ਤ ਦੀ ਨਜ਼ਮ ਖ਼ੂਬਸੂਰਤੀ ਨਾਲ ਪੇਸ਼ ਕੀਤੀ ਗਈ | ਕੁਲਵਿੰਦਰ ਕੌਰ ਢੀਂਗਰਾ ਅਤੇ ਰਾਜਦੀਪ ਕੌਰ ਬਰਾੜ ਵਲੋਂ ਸ੍ਰੀਮਤੀ ਸ਼ਸ਼ੀ ਬਾਲਾ ਦੀ ਕੀਤੀ ਤਾਜਪੋਸ਼ੀ ਮੌਕੇ ਹਰਜੀਤ ਸਿੰਘ ਢੀਂਗਰਾ, ਚੌਧਰੀ ਨੰਦ ਲਾਲ ਗਾਂਧੀ, ਰਮਨੀਤ ਕੌਰ ਚਾਨੀ, ਰਾਜਵਿੰਦਰ ਕੌਰ, ਰੁਪਿੰਦਰ ਕੌਰ, ਅਮਿਤਾ ਸ਼ਰਮਾ, ਪ੍ਰੀਤ ਧੂਰੀ ਅਤੇ ਡਾ. ਕਿਰਨਜੋਤ ਕੌਰ ਬਾਲੀ ਵੀ ਮੌਜੂਦ ਸਨ | ਸਮਾਗਮ ਵਿਚ ਸੰਗਰੂਰ ਦੇ ਨਾਮਵਰ ਸਮਾਜਸੇਵੀ ਕਮਲ ਆਨੰਦ ਐਡਵੋਕੇਟ, ਜੀਤ ਹਰਜੀਤ, ਡਾ. ਕਰਨੈਲ ਸਿੰਘ ਢੋਟ ਸਾਬਕਾ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਧਰਮੀ ਤੂੰਗਾਂ, ਪਰਮਜੀਤ ਸਿੰਘ ਟਿਵਾਣਾ, ਡਾ. ਨਰਵਿੰਦਰ ਕੌਸ਼ਲ, ਸ. ਬਲਦੇਵ ਸਿੰਘ ਗੋਸਲ ਪ੍ਰਧਾਨ ਬਿਰਧ ਆਸ਼ਰਮ, ਜਸਵੀਰ ਸਿੰਘ ਖਾਲਸਾ, ਕਰਨੈਲ ਸਿੰਘ ਸੇਖੋਂ, ਕਿਸ਼ੋਰੀ ਲਾਲ, ਮਹੇਸ਼ ਜੌਹਰ, ਏ.ਪੀ ਸਿੰਘ ਬਾਬਾ, ਮਨਮੋਹਨ ਸਿੰਘ ਪਟਿਆਲਾ, ਭੁਪਿੰਦਰ ਸਿੰਘ ਗਰੇਵਾਲ ਕੰਮੋਮਾਜਰਾ, ਪੁਲਿਸ ਟਰੈਫਿਕ ਇੰਸਪੈਕਟਰ ਪਵਨ ਸ਼ਰਮਾ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/> ਅਗਲੀ ਖ਼ਬਰ ਜਨਸੇਵਾ ਸੁਸਾਇਟੀ ਵਲੋਂ ਲਗਾਏ ਕੈਂਪ 'ਚ 115 ਮਰੀਜ਼ਾਂ ਦੀ ਲੈਂਜ ਵਾਸਤੇ ਚੋਣ ਤੇ 36 ਯੂਨਿਟ ਖੂਨ ਇਕੱਤਰ ਕੀਤਾ - ਡਾ. ਧੀਰ...
Ad Position 24