ਪਟਿਆਲਾ, 8 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਕੌਮਾਂਤਰੀ ਔਰਤ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਤੇ ਐੱਸ.ਸੀ. ਵਰਗ ਦੀਆਂ ਔਰਤਾਂ ਲਈ 1500 ਰੁਪਏ ਦੇਣ ਲਈ ਲਿਆਂਦੀ ਗਈ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਔਰਤਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ | ਪੰਜਾਬ ਸਰਕਾਰ ਵਲੋਂ ਕੀਤੀ ਗਈ ਇਸ ਨਿਵੇਕਲੀ ਪਹਿਲਕਦਮੀ ਨੂੰ ਬਜਟ ਵਿਚ ਪੇਸ਼ ਕਰਨ ਸਮੇਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਗਏ ਬਜਟ ਦਾ ਸਿੱਧਾ ਪ੍ਰਸਾਰਨ ਸਾਰੇ ਜ਼ਿਲ੍ਹੇ ਅੰਦਰ ਔਰਤਾਂ ਨੂੰ ਦਿਖਾਉਣ ਲਈ ਸਾਰੇ ਵਿਧਾਇਕਾਂ ਅਤੇ ਜ਼ਿਲ੍ਹੇ ਦੀ ਆਮ ਆਦਮੀ ਪਾਰਟੀ ਦੀ ਟੀਮ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਇਸ ਦੌਰਾਨ ਔਰਤਾਂ ਨੇ ਗਿੱਧਾ ਪਾ ਕੇ ਖ਼ੁਸ਼ੀ ਵੀ ਮਨਾਈ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਟੀਮ ਨੇ ਇੱਥੇ ਪੰਚਾਇਤ ਭਵਨ ਵਿਖੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਵਿਰਕ ਦੀ ਅਗਵਾਈ ਹੇਠ ਔਰਤਾਂ ਦਾ ਵੱਡਾ ਇਕੱਠਾ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਈਵ ਟੈਲੀਕਾਸਟ ਦਿਖਾਇਆ | ਹਰਪਾਲ ਸਿੰਘ ਵਿਰਕ ਨੇ ਕਿਹਾ ਕਿ ਕੌਮਾਂਤਰੀ ਔਰਤ ਦਿਵਸ ਮੌਕੇ ਪੰਜਾਬ ਸਰਕਾਰ ਨੇ ਔਰਤਾਂ ਨੂੰ ਤੋਹਫ਼ਾ ਦੇ ਕੇ 1000 ਰੁਪਏ ਦੇਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ | ਜਦੋਂਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਟੀਮ ਨੇ ਇੱਥੇ ਪੁਰਾਣੀ ਕੋਤਵਾਲੀ ਚੌਂਕ ਖੱਦਰ ਭੰਡਾਰ ਵਿਖੇ ਬੰਦੋਬਸਤ ਕੀਤੇ ਗਏ ਸਨ | ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਟੀਮ ਮੈਂਬਰ ਗੁਰਦੇਵ ਸਿੰਘ ਟਿਵਾਣਾ ਵਲੋਂ ਸਮਾਣਾ ਦੀ ਕਿ੍ਸ਼ਨਾ ਬਸਤੀ ਵਿਖੇ ਐਲ.ਈ.ਡੀ. ਲਗਾ ਕੇ ਔਰਤਾਂ ਨੂੰ ਬਜਟ ਸਮਾਗਮ ਦਾ ਸਿੱਧਾ ਦਿਖਾਇਆ | ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਦੀ ਟੀਮ ਨੇ ਪਿੰਡ ਸੁਰਲ ਕਲਾਂ ਵਿਖੇ ਇਸ ਯੋਜਨਾ ਦਾ ਸਿੱਧਾ ਪ੍ਰਸਾਰਨ ਦਿਖਾਇਆ | ਨੀਨਾ ਮਿੱਤਲ ਨੇ ਕਿਹਾ ਕਿ ਉਹ ਖ਼ੁਦ ਇਕ ਮਹਿਲਾ ਹੋਣ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ ਕਿਉਂਕਿ ਇਸ ਸਕੀਮ ਵਿਚ ਕੋਈ ਸ਼ਰਤ ਨਹੀਂ ਰੱਖੀ ਗਈ ਕਿ ਅਮੀਰ ਜਾਂ ਗ਼ਰੀਬ ਔਰਤ ਇਸ ਦਾ ਲਾਭ ਲਵੇਗੀ | ਉਨ੍ਹਾਂ ਕਿਹਾ ਕਿ 13 ਅਪ੍ਰੈਲ ਤੋਂ ਵਿਸਾਖੀ ਵਾਲੇ ਦਿਨ ਇਸ ਦੀ ਰਜਿਸਟੇ੍ਰਸ਼ਨ ਸ਼ੁਰੂ ਹੋ ਜਾਵੇਗੀ | ਇਸੇ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਵੱਖਰੇ ਤੌਰ ਉੱਤੇ ਲੱਡੂ ਵੰਡ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਸਮੁੱਚੇ ਪੰਜਾਬ ਦੀਆਂ ਔਰਤਾਂ ਨੂੰ ਵਧਾਈ ਦਿੱਤੀ | ਸਨੌਰ ਹਲਕੇ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਦੇਵੀਗੜ੍ਹ ਰੋਡ ਵਿਖੇ ਇਕ ਪੈਲੇਸ ਵਿਚ ਔਰਤਾਂ ਨੂੰ ਮਹਿਲਾਵਾਂ ਦੀ ਭਲਾਈ ਦੀ ਇਸ ਯੋਜਨਾ ਲਾਗੂ ਕਰਨ ਦਾ ਸਿੱਧਾ ਦਿਖਾਇਆ ਗਿਆ | ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਟੀਮ ਨੇ ਪਟਿਆਲਾ ਗੇਟ ਵਿਖੇ ਵੱਡੀ ਐਲਈਡੀ ਲਗਾ ਕੇ ਸਿੱਧਾ ਪ੍ਰਸਾਰਨ ਦਿਖਾਇਆ | ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੀ ਟੀਮ ਨੇ ਵੀ ਵੱਖਰੇ ਤੌਰ ਉੱਤੇ ਔਰਤਾਂ ਨੂੰ ਇਸ ਸਕੀਮ ਬਾਰੇ ਜਾਣੂ ਕਰਵਾਇਆ | ਜਦੋਂਕਿ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਪਾਤੜਾਂ ਸਥਿਤ ਰਿਹਾਇਸ਼ ਵਿਖੇ ਐਲ.ਈ.ਡੀ. ਲਗਾ ਕੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਦਾ ਪ੍ਰਸਾਰਨ ਕੀਤਾ ਗਿਆ | ਪੰਚਾਇਤ ਭਵਨ ਵਿਖੇ ਇਕੱਠੇ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਸਮੇਤ ਹੋਰ ਔਰਤਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੀ ਸਭ ਤੋਂ ਪਹਿਲੀ ਸਰਕਾਰ ਹੈ, ਜਿਸ ਨੇ ਔਰਤਾਂ ਦੇ ਸਨਮਾਨ ਲਈ ਅਜਿਹੀ ਯੋਜਨਾ ਲਾਗੂ ਕੀਤੀ ਹੈ | ਇਸ ਮੌਕੇ ਕੌਂਸਲਰ ਜਤਿੰਦਰ ਕੌਰ ਐਸ.ਕੇ., ਸਰਪੰਚ ਆਸ਼ਾ, ਨੇਹਾ ਕੁਕਰੇਜਾ, ਦਵਿੰਦਰ ਕੌਰ, ਸਤਿੰਦਰ ਕੌਰ, ਬਬਲੀ, ਨੇਹਾ, ਰੇਖਾ ਰਾਣੀ ਸਮੇਤ ਹੋਰ ਔਰਤਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਮਹਿਲਾਵਾਂ ਦੇ ਸਨਮਾਨ ਤੇ ਸਸ਼ਕਤੀਕਰਨ ਲਈ ਆਪਣੀ ਵਚਨਬੱਧਤਾ ਨਿਭਾਈ ਹੈ | ਸਮਾਗਮ ਦੌਰਾਨ ਜੈਸ਼ੰਕਰ ਸ਼ਰਮਾ, ਬਲਵਿਦਰ ਸੈਣੀ, ਕਰਨਲ ਜੇਵੀ ਸਿੰਘ, ਸੁਰੇਸ਼ ਰਾਏ, ਅਮਨ ਭੁੱਲਰ, ਗੁਰਵਿੰਦਰ ਗੋਬਿੰਦ, ਪਿ੍ੰਸੀਪਲ ਜੇ.ਪੀ. ਸਿੰਘ ਤੇ ਚਰਨਜੀਤ ਸਿੰਘ