ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਘੋੜਿਆਂ ਦੀ ਪੰਜਾਬ ਨਸਲ ਨੂੰ ਸੰਭਾਲਣ ਤੇ ਹੋਰ ਪ੍ਰਫੁੱਲਿਤ ਕਰਨ 'ਤੇ ਜ਼ੋਰ
ਅਜੀਤ ਡੈਸਕ
10-03-2026
ਗੁਲਾਬ ਚੰਦ ਕਟਾਰੀਆ ਨੇ ਸ਼ੋਅ ਦੇ ਮੁੱਖ ਪ੍ਰਬੰਧਕ ਪ੍ਰੋ. ਸੁਮੇਰ ਸਿੰਘ ਸੀੜਾ ਨੂੰ ਇਸ ਸਫਲ ਸ਼ੋਅ ਨੂੰ ਕਰਵਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸ਼ੋਅ ਕਰਵਾਉਣੇ ਜਿੱਥੇ ਆਪਣੀ ਵਿਰਾਸਤ ਨੂੰ ਸੰਭਾਲਣ ਵੱਲ ਅਹਿਮ ਕਦਮ ਹੈ, ਉੱਥੇ ਹੀ ਸਾਡੀ ਨਵੀਂ ਪੀੜ੍ਹੀ ਨੂੰ ਵੀ ਘੋੜਿਆਂ ਦੀ ਆਪਣੀ ਰਵਾਇਤੀ ਤੇ ਵਿਰਾਸਤੀ ਪੰਜਾਬ ਨਸਲ ਤੋਂ ਜਾਣੂ ਕਰਵਾਉਣ ਦਾ ਅਹਿਮ ਉਪਰਾਲਾ ਹੈ | ਕਟਾਰੀਆ ਨੇ ਮਹਾਂਭਾਰਤ, ਅਸਵਮੇਧ ਯੱਗ, ਮਹਾਰਾਣਾ ਪ੍ਰਤਾਪ, ਸ਼ਿਵਾ ਜੀ ਸਮੇਤ ਹੋਰ ਪੁਰਾਣਕ ਹਵਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਘੋੜਾ ਆਦਿ ਕਾਲ ਤੋਂ ਹੀ ਮਨੁੱਖ ਨਾਲ ਜੰਗਾਂ-ਯੁੱਧਾਂ ਤੇ ਆਮ ਸਮਿਆਂ ਦਾ ਵਫ਼ਾਦਾਰ ਸਾਥੀ ਰਿਹਾ ਹੈ, ਜਿਸ ਲਈ ਆਪਣੇ ਅਤੀਤ ਨੂੰ ਜਾਣਨਾ, ਵਰਤਮਾਨ ਤੇ ਭਵਿੱਖ ਨੂੰ ਸੰਭਾਲਣ ਵਾਲਾ ਕਦਮ ਹੈ | ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਘੋੜਿਆਂ ਦੇ ਕਿਸੇ ਅਜਿਹੇ ਸ਼ੋਅ ਵਿਚ ਪੁੱਜੇ ਹਨ ਤੇ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਸਾਡੇ ਭਾਰਤ ਦਾ ਅਤੀਤ ਬਹੁਤ ਗੌਰਵਸ਼ਾਲੀ ਰਿਹਾ ਹੈ, ਕਿਉਂਕਿ ਕਿਸੇ ਕੋਲ ਘੋੜੇ ਹੋਣਾ ਸ਼ਕਤੀ ਤੇ ਰੁਤਬੇ ਦਾ ਵੀ ਪ੍ਰਤੀਕ ਰਿਹਾ ਹੈ ਜਦਕਿ ਫ਼ੌਜ ਤੇ ਪੁਲਿਸ ਦੇ ਘੋੜੇ ਅਮਨ-ਕਾਨੂੰਨ ਦੀ ਰਾਖੀ ਲਈ ਕੰਮ ਆਉਂਦੇ ਹਨ | ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਅੱਜ ਘੋੜਿਆਂ ਦੀਆਂ ਕਈ ਨਸਲਾਂ ਅਲੋਪ ਹੋ ਰਹੀਆਂ ਹਨ, ਜਿਸ ਲਈ ਪੰਜਾਬ ਸਮੇਤ ਕਾਠੀਆਵਾੜ ਸਾਡੀਆਂ ਰਵਾਇਤੀ ਨਸਲਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ | ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਘੋੜੇ ਆਪਣੇ ਪਾਲਕ, ਮਾਲਕ ਤੇ ਚਾਲਕ ਦੀ ਹਿਫ਼ਾਜ਼ਤ ਤੇ ਮਦਦ ਆਪਣੀ ਜਾਨ ਗਵਾ ਕੇ ਵੀ ਕਰਦੇ ਹਨ | ਜਦਕਿ ਇਨ੍ਹਾਂ ਦੇ ਮਾਲਕ ਦੇ ਪਾਲਕ ਵੀ ਘੋੜਿਆਂ ਦੀ ਸੰਭਾਲ ਆਪਣੇ ਬੱਚਿਆਂ ਦੀ ਤਰ੍ਹਾਂ ਕਰਦੇ ਹਨ ਹਾਲਾਂਕਿ ਅੱਜ ਦੇ ਸਮੇਂ 'ਚ ਇਹ ਸ਼ੌਕ ਬਹੁਤ ਹੀ ਮਹਿੰਗਾ ਹੋ ਗਿਆ ਹੈ ਪਰੰਤੂ ਘੋੜਿਆਂ ਦੀ ਕੀਮਤਾਂ ਵੀ ਕਰੋੜਾਂ ਵਿਚ ਹਨ | ਘੋੜਾ ਪਾਲਕਾਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਘੋੜੇ ਪਾਲਨਾ ਇਕ ਵੱਡੀ ਘਾਲਣਾ ਤਾਂ ਹੈ ਹੀ ਸਗੋਂ ਇਕ ਚੰਗਾ ਵਪਾਰ ਵੀ ਹੈ | ਪੰਜਾਬ ਦੇ ਰਾਜਪਾਲ ਇਸ ਸ਼ੋਅ ਨੂੰ ਦੇਖ ਕੇ ਕਾਫ਼ੀ ਖ਼ੁਸ਼ ਹੋਏ | ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਇਸ ਸ਼ੋਅ ਵਿਚ ਪੰਜਾਬ ਭਰ ਤੋਂ ਪੰਜਾਬ ਨਸਲ ਦੇ ਘੋੜੇ ਭਾਗ ਲੈ ਰਹੇ ਹਨ | ਪ੍ਰੋ. ਸੀੜਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਤੇ ਮਿਸ਼ਨ ਪੰਜਾਬ ਨਸਲ ਨੂੰ ਬਚਾਉਣਾ ਹੈ, ਜਿਸ ਲਈ ਹੀ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ | ਡਾ. ਰਮਿੰਦਰ ਕੌਰ ਸੀੜ੍ਹਾ ਨੇ ਮੰਚ ਤੋਂ ਰਾਜਪਾਲ ਕਟਾਰੀਆ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਵੀ ਕੀਤਾ | ਇਸ ਤੋਂ ਪਹਿਲਾਂ ਸ਼ੋਅ ਦੇ ਪ੍ਰਧਾਨ ਪ੍ਰੋ. ਸੁਮੇਰ ਸਿੰਘ ਸੀੜ੍ਹਾ, ਆਰਗੇਨਾਈਜ਼ਿੰਗ ਸੈਕਟਰੀ ਸਿਮਰਨਜੀਤ ਸਿੰਘ ਬਿੱਲਾ ਅਤੇ ਸਮੁੱਚੀ ਟੀਮ ਨੇ ਰਾਜਪਾਲ ਦਾ ਪਹੁੰਚਣ 'ਤੇ ਸਵਾਗਤ ਕਰਦਿਆਂ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਜ਼ੋਰਾ ਸਿੰਘ ਤਲਵੰਡੀ ਸਾਬੋ, ਡਾ. ਸ਼ਮਸ਼ੇਰ ਸਿੰਘ ਫ਼ਿਰੋਜ਼ਪੁਰ, ਬਾਬਾ ਚੇਤਾ ਸਿੰਘ ਤਲਵੰਡੀ, ਦੀਪ ਸਿੰਘ ਸਾਂਘਣ, ਅਮਰਿੰਦਰ ਸਿੰਘ ਪਮਾਲ, ਭਗਤ ਮਾਹਲ, ਰਬੂ, ਅਮਨਦੀਪ ਸਿੰਘ ਚਹਿਲ, ਕੁਲਵੰਤ ਸਿੰਘ ਹੁਸ਼ਿਆਰਪੁਰ, ਪ੍ਰੀਤਇੰਦਰ ਸਿੰਘ ਸਿੱਧੂ, ਗੁਰਬਖ਼ਸ਼ ਸਿੰਘ ਡਾਇਰੈਕਟਰ ਦਸਮੇਸ਼ ਕੰਬਾਈਨ ਐਂਡ ਲੈਂਡ ਫੋਰਸ, ਜਸਬੀਰ ਸਿੰਘ ਜੱਸੀ, ਸੰਦੀਪ ਸਿੰਘ