ਪਟਿਆਲਾ, 11 ਮਾਰਚ (ਅ.ਸ. ਆਹਲੂਵਾਲੀਆ)-ਸ੍ਰੀ ਵਾਮਨ ਅਵਤਾਰ ਮੰਦਿਰ 'ਚ ਤਿੰਨ ਦਿਨਾਂ ਹਿੰਦੂ ਯੋਧਿਆਂ ਵਲੋਂ ਮਰਨ ਵਰਤ ਦੇ ਤੀਜੇ ਦਿਨ ਸਮਰਥਨ ਦੇਣ ਲਈ ਸ਼ਿਵ ਸੈਨਾ ਹਿੰਦੂਸਤਾਨ ਦੇ ਪ੍ਰਧਾਨ ਪਵਨ ਗੁਪਤਾ ਪਹੁੰਚੇ | ਇਸ ਮੌਕੇ ਸ੍ਰੀ ਗੁਪਤਾ ਨੇ ਪੰਜਾਬ ਸਰਕਾਰ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸ੍ਰੀ ਵਾਮਨ ਅਵਤਾਰ ਮੰਦਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਅਤੇ ਅਨੁਰਾਗ ਸ਼ਰਮਾ, ਵਰੁਣ ਜਿੰਦਲ ਅਤੇ ਸੁਸ਼ੀਲ ਨਈਅਰ ਦੇ ਮਰਨ ਵਰਤ ਨੂੰ ਖੁਲ੍ਹਵਾਉਣ ਦੀ ਅਪੀਲ ਕੀਤੀ | ਸ੍ਰੀ ਗੁਪਤਾ ਨੇ ਕਿਹਾ ਕਿ ਇਸ ਮੰਦਿਰ ਦੀ ਦੇਖਭਾਲ ਪੰਜਾਬ ਸਰਕਾਰ ਦੇ ਧਰਮਾਰਥ ਬੋਰਡ ਦੇ ਅਧੀਨ ਆਉਂਦੀ ਹੈ | ਇਸ ਲਈ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਜੇਕਰ ਪੰਜਾਬ ਸਰਕਾਰ ਮੰਦਿਰ ਦਾ ਚੜ੍ਹਾਵਾ ਲੈ ਰਹੀ ਹੈ ਤਾਂ ਉਸ ਨੂੰ ਬਣਾਉਣ ਅਤੇ ਦੇਖ ਰੇਖ ਕਰਨ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ | ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਮਰਨ ਵਰਤ 'ਤੇ ਬੈਠੇ ਤਿੰਨ ਯੋਧਿਆਂ ਦਾ ਸਨਮਾਨ ਕੀਤਾ | ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਸਲਾਹਕਾਰ ਹੇਮ ਰਾਜ ਗੋਇਲ, ਸਵਰਾਜ ਘੁੰਮਣ, ਕਿ੍ਸ਼ਨ ਕੁਮਾਰ ਗਾਬਾ, ਸ਼ਮਾਕਾਂਤ ਪਾਂਡੇ, ਅਮਰਜੀਤ ਬੰਟੀ, ਨਵਦੀਪ ਮਿੱਤਲ, ਵਿਸ਼ੂ ਜਿੰਦਲ, ਭੋਲਾ ਸ਼ਰਮਾ, ਸੋਨੂੰ ਪਹਿਲਵਾਨ ਆਦਿ ਹਾਜ਼ਰ ਸਨ |