ਨਾਭਾ, 11ਮਾਰਚ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਬਠਿੰਡੀਆ ਮੁਹੱਲਾ ਸਥਿਤ ਸ੍ਰੀ ਹਨੂੰਮਾਨ ਮੰਦਿਰ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਦੀ ਮੀਟਿੰਗ ਕੀਤੀ ਗਈ | ਇਸ ਮੌਕੇ ਪੰਜਾਬ ਈਸਟ ਵਲੋਂ ਵਿਸ਼ੇਸ਼ ਤੌਰ 'ਤੇ ਪੁਨੀਤ ਮਹਾਵਰ ਗੋਬਿੰਦਗੜ੍ਹ ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ | ਪੁਨੀਤ ਮਹਾਵਰ ਦੀ ਅਗਵਾਈ ਹੇਠ ਸਰਬ ਸੰਮਤੀ ਨਾਲ ਓਮ ਪ੍ਰਕਾਸ਼ ਗਰਗ ਨੂੰ ਪ੍ਰਧਾਨ, ਵਿਕਾਸ ਮਿੱਤਲ ਨੂੰ ਜਨਰਲ ਸਕੱਤਰ ਅਤੇ ਅਸ਼ਵਨੀ ਮਦਾਨ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ | ਪੁਨੀਤ ਮਹਾਵਰ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦੀਆਂ ਪੂਰੇ ਭਾਰਤ 'ਚ ਬਰਾਂਚਾਂ ਹਨ ਜੋ ਕਿ ਸਮਾਜ ਸੇਵਾ ਦੇ ਕੰਮਾਂ 'ਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ | ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ 'ਚ ਇਲੈੱਕਸ਼ਨ ਨਹੀਂ ਸਲੈਕਸ਼ਨ ਕੀਤੀ ਜਾਂਦੀ ਹੈ, ਭਵਿੱਖ 'ਚ ਵੀ ਇਹ ਸਮਾਜ ਸੇਵੀ ਕੰਮ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੱਲਦੇ ਰਹਿਣਗੇ | ਇੱਥੇ ਵਰਨਣਯੋਗ ਹੈ ਕਿ ਵਿਕਾਸ ਮਿੱਤਲ ਨੂੰ ਜਨਰਲ ਸਕੱਤਰ ਅਤੇ ਅਸ਼ਵਨੀ ਮਦਾਨ ਨੂੰ ਕੈਸ਼ੀਅਰ ਲਗਾਤਾਰ ਦੂਜੀ ਵਾਰ ਚੁਣਿਆਂ ਗਿਆ ਹੈ | ਨਵ ਨਿਯੁਕਤ ਪ੍ਰਧਾਨ ਓਮ ਪ੍ਰਕਾਸ਼ ਗਰਗ ਨੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ 'ਤੇ ਵਿਸ਼ਵਾਸ ਕਰਦੇ ਹੋਏ ਮੈਂਬਰਾਂ ਵਲੋਂ ਉਨ੍ਹਾਂ ਨੂੰ ਪ੍ਰਧਾਨ ਚੁਣਿਆਂ ਗਿਆ ਹੈ | ਉਨ੍ਹਾਂ ਕਿਹਾ ਕਿ ਮੈਂਬਰਾਂ ਵਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਲਲਿਤ ਸ਼ਰਮਾ, ਮਹਿਲਾ ਪ੍ਰਧਾਨ ਗੀਤਾ ਸਿੰਗਲਾ, ਪ੍ਰਧਾਨ ਨਰਿੰਦਰ ਵਰਮਾ, ਹੇਮੰਤ ਧਵਨ, ਮਹਿਲਾ ਪ੍ਰਮੁੱਖ ਹੀਨਾ ਸਿੰਗਲਾ, ਡਾਕਟਰ ਮੁਕਤਾ ਜੈਨ, ਸੰਜੇ ਢੀਂਗਰਾ, ਨਰਿੰਦਰ ਮੋਹਣ ਸ਼ਰਮਾ, ਸ਼ੀਤਲ ਜੈਨ, ਉਮੇਸ਼ ਕੁਮਾਰ, ਸੰਦੀਪ ਸ਼ਰਮਾ, ਮੈਡਮ ਦਿਵਿਆ ਜੈਨ, ਸੰਜੇ ਪਾਹਵਾ, ਰਾਜੇਸ਼ ਸਿੰਗਲਾ, ਭੂਸ਼ਨ ਗਰਗ, ਹੰਸਰਾਜ ਵਰਮਾ, ਊਸ਼ਾ ਢੀਂਗਰਾ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਮੈਂਬਰ ਹਾਜ਼ਰ ਸਨ |