29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਟਰੱਸਟ ਵਲੋਂ ਮਨਾਇਆ ਕੌਮਾਂਤਰੀ ਮਹਿਲਾ ਦਿਵਸ

Ad Position 21
No active advertisement
ਅਜੀਤ ਡੈਸਕ 13-03-2026
ਪਟਿਆਲਾ, 12 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਟਰੱਸਟ ਪਟਿਆਲਾ ਵਲੋਂ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਨੌਵਾਂ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ 'ਤੇ ਸਿੱਖਿਆ, ਕਲਾ, ਸਾਹਿਤ, ਸੰਗੀਤ, ਸਮਾਜ ਸੇਵਾ, ਖੇਡਾਂ ਅਤੇ ਪੱਤਰਕਾਰੀ ਦੇ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ 40 ਧੀਆਂ ਅਤੇ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਵੱਲੋਂ ਆਏ ਮੁੱਖ ਮਹਿਮਾਨਾਂ ਨੂੰ ਇੰਡੋਰ ਪਲਾਂਟ ਭੇਟ ਕਰਕੇ ਸਵਾਗਤ ਕੀਤਾ ਗਿਆ ਤੇ ਟਰੱਸਟ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਤੇ ਮੁੱਖ ਮਹਿਮਾਨ ਪ੍ਰਸਿੱਧ ਫ਼ਿਲਮ ਅਦਾਕਾਰਾ ਸੁਨੀਤਾ ਧੀਰ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਔਰਤਾਂ ਦੀ ਮਿਹਨਤ, ਸੰਘਰਸ਼ ਅਤੇ ਸਫਲਤਾਵਾਂ ਦਾ ਜਸ਼ਨ ਮਨਾਉਣ ਦਾ ਦਿਨ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹੈ ਅਤੇ ਆਪਣੀ ਲਗਨ ਅਤੇ ਮਿਹਨਤ ਨਾਲ ਹਰ ਮੰਚ ਤੇ ਨਵੀਆਂ ਉਚਾਈਆਂ ਹਾਸਲ ਕਰ ਰਹੀ ਹੈ | ਪ੍ਰੋਗਰਾਮ ਦੌਰਾਨ ਨਿ੍ਤ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਸੰਸਥਾਪਕ ਡਾ. ਡੇਜੀ ਵਾਲੀਆ, ਕਰ ਅਤੇ ਆਬਕਾਰੀ ਅਧਿਕਾਰੀ ਮੈਡਮ ਜਸਵੀਤ ਸ਼ਰਮਾ ਅਤੇ ਰੋਟਰੀ ਦੀ ਜ਼ੋਨਲ ਕੋਆਰਡੀਨੇਟਰ ਦਲਜੀਤ ਕੌਰ ਚੀਮਾ ਨੇ ਕਿਹਾ ਕਿ ਟਰੱਸਟ ਵੱਲੋਂ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੀਆਂ 40 ਧੀਆਂ ਅਤੇ ਔਰਤਾਂ ਦਾ ਸਨਮਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਉਪਰਾਲਾ ਹੈ | ਇਸ ਮੌਕੇ ਮੋਦੀ ਕਾਲਜ ਪਟਿਆਲਾ ਦੇ ਪਿ੍ੰਸੀਪਲ ਨੀਰਜ ਗੋਇਲ, ਸਾਬਕਾ ਪ੍ਰੋਫੈਸਰ ਸੁਰਜੀਤ ਸਿੰਘ ਭੱਟੀ, ਪੀ.ਆਈ.ਐਸ (ਰਿਟਾ.) ਜਗਜੀਤ ਕੋਹਲੀ, ਡਾ. ਬਰਜਿੰਦਰ ਸਿੰਘ ਸੋਹਲ ਅਤੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੀਆਂ ਧੀਆਂ ਸਿੱਖਿਆ, ਖੇਡਾਂ, ਵਿਗਿਆਨ, ਕਲਾ ਅਤੇ ਪ੍ਰਸ਼ਾਸਨ ਸਮੇਤ ਹਰ ਖੇਤਰ ਵਿਚ ਨਵੀਆਂ ਉਚਾਈਆਂ ਹਾਸਲ ਕਰ ਰਹੀਆਂ ਹਨ ਅਤੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ | ਇਸ ਮੌਕੇ ਸਾਹਿਤਕਾਰ ਕਿਰਨ ਸ਼ਰਮਾ, ਸੂਫ਼ੀ ਗਾਇਕਾ ਸੁਰਿੰਦਰ ਕੌਰ ਬਾੜਾ, ਵਾਇਸ ਆਫ਼ ਪੰਜਾਬ ਦੀ ਜੇਤੂ ਮੰਨਤ ਅਤੇ ਮੋਦੀ ਕਾਲਜ ਦੇ ਹੋਣਹਾਰ ਵਿਦਿਆਰਥੀ ਗੁਰਜੰਟ ਸਿੰਘ ਨੇ ਆਪਣੇ ਵਿਚਾਰ, ਗੀਤ ਅਤੇ ਕਵਿਤਾਵਾਂ ਸਾਂਝੀਆਂ ਕੀਤੀਆਂ | ਟਰੱਸਟ ਵਲੋਂ ਸਿੱਖਿਆ ਦੇ ਖੇਤਰ ਵਿਚ ਡਾ. ਅਭਿਨੰਦਨ ਬੱਸੀ, ਡਾ. ਚੇਤਨਾ, ਡਾ. ਹਿਨਾ ਸਚਦੇਵਾ, ਡਾ. ਗੋਰੀ ਖੰਨਾ, ਡਾ. ਹਰਲੀਨ ਕੌਰ, ਪਿ੍ੰਸੀਪਲ ਰਮਨਦੀਪ ਕੌਰ, ਹੈੱਡ ਮਿਸਟੈੱ੍ਰਸ ਰੁਪਿੰਦਰ ਕੌਰ ਗਰੇਵਾਲ, ਹੈੱਡ ਮਿਸਟੈੱ੍ਰਸ ਆਸ਼ਾ ਰਾਣੀ, ਹੈੱਡ ਮਿਸਟੈੱ੍ਰਸ ਨੀਤਾ ਰਾਣੀ, ਹੈੱਡ ਮਿਸਟੈੱ੍ਰਸ ਸਿਮਰਨਜੀਤ ਕੌਰ, ਹੈੱਡ ਮਿਸਟੈੱ੍ਰਸ ਸੋਨੂੰ ਬਾਂਸਲ ਅਤੇ ਲੈਕਚਰਾਰ ਡਾ. ਸਪਨਾ ਸੇਠੀ ਨੂੰ ਸਨਮਾਨਿਤ ਕੀਤਾ ਗਿਆ | ਸਾਹਿਤ ਦੇ ਖੇਤਰ ਵਿਚ ਸੁਰਿੰਦਰ ਕੌਰ ਬਾੜਾ, ਡਾ. ਗੁਰਮੇਲ ਕੌਰ ਜੋਸ਼ੀ, ਸੰਦੀਪ ਰਾਣੀ ਸੋਖਲ, ਰੂਹੀ ਸਿੰਘ, ਪਰਮਿੰਦਰ ਅਮਨ, ਮੈਡਮ ਸਜਨੀ, ਡਾ. ਸੁਖਪਾਲ ਕੌਰ, ਰਸਵਿੰਦਰ ਕੌਰ, ਪਰਮਜੀਤ ਕੌਰ ਅਤੇ ਰਾਜਿੰਦਰ ਰਾਣੀ ਨੂੰ ਸਨਮਾਨਿਤ ਕੀਤਾ ਗਿਆ | ਪੱਤਰਕਾਰੀ ਦੇ ਖੇਤਰ ਵਿਚ ਹਰਪ੍ਰੀਤ ਕੌਰ ਅਤੇ ਨੌਸ਼ੀਨ ਅਗਰਵਾਲ ਦਾ ਸਨਮਾਨ ਕੀਤਾ ਗਿਆ | ਕਲਾ ਦੇ ਖੇਤਰ ਵਿਚ ਆਸ਼ਾ ਸਕਲਾਨੀ, ਕਾਜਲ, ਅਮਨਪ੍ਰੀਤ ਕੌਰ ਮੱਲ ਸਿੰਘ ਵਾਲਾ, ਅਰਸ਼ਦੀਪ ਕੌਰ ਭੱਟੀ ਅਤੇ ਬਲਜੀਤ ਕੌਰ ਸ਼ਰਮਾ ਤੇ ਖੇਡਾਂ ਦੇ ਖੇਤਰ ਵਿਚ ਕੋਚ ਹਰਪ੍ਰੀਤ ਕੌਰ, ਡੀ.ਪੀ.ਈ. ਪੂਨਮ ਰਾਣੀ, ਪੀ.ਟੀ.ਆਈ ਹਰਪ੍ਰੀਤ ਕੌਰ, ਮੰਨਤ, ਹਰਸ਼ਿਕਾ, ਸੀਮਾ ਅਤੇ ਲਖਵੀਰ ਕੌਰ ਨੂੰ ਤੇ ਸੰਗੀਤ ਦੇ ਖੇਤਰ ਵਿਚ ਮੰਨਤ, ਸਪੈਸ਼ਲ ਐਜੂਕੇਸ਼ਨ ਦੇ ਖੇਤਰ ਵਿਚ ਹਰਪ੍ਰੀਤ ਕੌਰ (ਅਧਿਆਪਕਾ ਮਲਟੀਪਰਪਜ਼ ਸਕੂਲ) ਅਤੇ ਹਰਪ੍ਰੀਤ ਕੌਰ (ਨਵਜੀਵਨੀ ਸਕੂਲ) ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਵਿਚ ਏਕਮਜੋਤ ਕੌਰ, ਰਿੰਕੂ ਮੋਦਗਿਲ, ਸੰਤੋਸ਼ ਸੰਧੀਰ, ਪਰਮਜੀਤ ਕੌਰ, ਸੁਮਨ ਗੋਇਲ, ਹਰਵਿੰਦਰ ਕੌਰ, ਪਿ੍ਯੰਕਾ ਸ਼ਰਮਾ, ਡਾ. ਕਿਰਨ ਸ਼ਰਮਾ, ਗੁਰਪ੍ਰੀਤ ਕੌਰ, ਪਰਮਜੀਤ ਕੌਸ਼ਲ, ਸੁਸ਼ਮਾ ਸ਼ਰਮਾ, ਬਲਵਿੰਦਰ ਕੌਰ, ਗੁਰਵਿੰਦਰ ਕੌਰ, ਖੁਸ਼ਵੰਤ ਕੌਰ ਧੰਜੂ ਅਤੇ ਹਰਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਟਰੱਸਟ ਦੇ ਖ਼ਜ਼ਾਨਚੀ ਲੈਕਚਰਾਰ ਨਰਿੰਦਰਪਾਲ ਸਿੰਘ ਅਤੇ ਉਪ ਸਕੱਤਰ ਮੈਡਮ ਸੰਤੋਸ਼ ਸੰਧੀਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ 'ਤੇ ਟਰੱਸਟ ਮੈਂਬਰਜ਼ ਦੀਪਕ ਭਾਰਦਵਾਜ, ਕੁਲਵਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਸਮੇਤ ਸਨਮਾਨਿਤ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ | ਅੰਤ ਵਿਚ ਟਰੱਸਟ ਵਲੋਂ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਭਾਰਤ ਸਰਕਾਰ ਐਨ.ਡੀ.ਏ ਮਹਾਂਗਠਜੋੜ 'ਚ ਰਾਮਦਾਸ ਅਠਾਵਲੇ ਦੇ ਮੁੜ ਰਾਜ ਸਭਾ ਮੈਂਬਰ ਬਣਨ ਦੀ ਖੁਸ਼ੀ 'ਚ ਲੱਡੂ ਵੰਡੇ ਅਗਲੀ ਖ਼ਬਰ ਹਲਕਾ ਸਨੌਰ ਦੇ ਵਪਾਰੀਆਂ ਨੇ ਮਾਨ ਸਰਕਾਰ ਦੀਆਂ ਨੀਤੀਆਂ 'ਤੇ ਜਤਾਇਆ ਭਰੋਸਾ
Ad Position 24