29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਬਲਾਕ ਕਾਂਗਰਸ ਸਮਾਣਾ ਵਲੋਂ ਗੌਰਵ ਸੰਧੂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 13-03-2026
ਸਮਾਣਾ, 12 ਮਾਰਚ (ਸਾਹਿਬ ਸਿੰਘ)-ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਮੀਤ ਪ੍ਰਧਾਨ ਗੌਰਵ ਸੰਧੂ ਨੂੰ ਬਲਾਕ ਕਾਂਗਰਸ ਸਮਾਣਾ ਵਲੋਂ ਪ੍ਰਧਾਨ ਮੰਗਤ ਮਵੀ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ | ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮਾਗਮ ਨੂੰ ਸੰਬੋਧਨ ਕਰਦਿਆਂ ਬਲਾਕ ਕਾਂਗਰਸ ਦੇ ਪ੍ਰਧਾਨ ਮੰਗਤ ਮਵੀ ਨੇ ਕਿਹਾ ਕਿ ਕਾਂਗਰਸ ਨੂੰ ਗੌਰਵ ਸੰਧੂ ਵਰਗੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਗੌਰਵ ਸੰਧੂ ਹਮੇਸ਼ਾ ਆਮ ਲੋਕਾਂ ਤੇ ਨੌਜਵਾਨਾਂ ਦੀ ਲੜਾਈ ਲੜਦੇ ਹਨ ਅਤੇ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਦੇ ਲਈ ਦਿਨ ਰਾਤ ਇਕ ਕਰਦੇ ਹਨ | ਅਜਿਹੇ ਆਗੂ ਹੀ ਕਾਂਗਰਸ ਵਿਚ ਨਵੀਂ ਜਾਨ ਪਾ ਕੇ ਮੁੜ ਤੋਂ ਕਾਂਗਰਸ ਨੂੰ ਸੱਤਾ ਦੀ ਕੁਰਸੀ ਤੱਕ ਪਹੁੰਚਾ ਸਕਦੇ ਹਨ | ਇਸ ਮੌਕੇ ਬਲਾਕ ਸੰਮਤੀ ਸਮਾਣਾ ਦੇ ਸਾਬਕਾ ਚੇਅਰਮੈਨ ਸੋਨੀ ਦਾਨੀਪੁਰ, ਲਵਲੀ, ਪਰਮਜੀਤ ਖੇੜੀ ਬਰਨਾ, ਰੌਸ਼ਨ ਸਿੰਘ ਲਲੋਛੀ, ਗੁਰਜੀਤ ਸਿੰਘ ਬਰਾੜ, ਗੁਰਵਿੰਦਰ ਸਿੰਘ ਬਰਾੜ, ਲਾਡੀ ਮੈਣ, ਮੰਗਤ ਧਨੇਠਾ, ਲਵਲੀ ਸਾਂਦਰ, ਪਰਮਵੀਰ ਖੇੜੀ ਬਰਨਾ, ਰਘਵੀਰ ਗਾਜੇਵਾਸ, ਪਿ੍ਤਪਾਲ ਸਿੰਘ ਸਰਪੰਚ ਤਲਵੰਡੀ ਮਲਿਕ, ਭਾਜਿੰਦਰ ਧਨੇਠਾ ਅਤੇ ਵਿਕੀ ਘਾਰੂ ਕਾਂਗਰਸ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀ.ਐੱਮ. ਕਿਸਾਨ ਸਨਮਾਨ ਨਿੱਧੀ ਯੋਜਨਾ ਦਾ ਲਾਭ ਲੈਣ ਲਈ ਫਾਰਮਰ ਰਜਿਸਟਰੀ ਕਰਵਾਉਣਾ ਜ਼ਰੂਰੀ- ਖੇਤੀਬਾੜੀ ਅਫ਼ਸਰ ਸਮਾਣਾ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਐਨ.ਸੀ.ਸੀ. ਵਿਦਿਆਰਥੀਆਂ ਨੇ ਲਏ ਫਾਇਰਿੰਗ ਕਰਨ ਦੇ ਗੁਰ
Ad Position 24