ਨਾਭਾ, 3 ਅਪ੍ਰੈਲ (ਜਗਨਾਰ ਸਿੰਘ ਦੁਲੱਦੀ) ਰਿਆਸਤੀ ਸ਼ਹਿਰ ਨਾਭਾ ਦੀ ਸਿਰਮÏਰ ਸੰਸਥਾ 'ਨਾਭਾ ਸੋਸ਼ਲ ਵੈੱਲਫੇਅਰ ਐਂਡ ਕਲਚਰਲ ਕਲੱਬ' ਜੋ ਕਿ ਪਿਛਲੇ ਕਰੀਬ 35 ਸਾਲ ਤੋਂ ਨਾਭਾ 'ਚ ਆਪਣੀਆਂ ਸਮਾਜ ਸੇਵੀ, ਸੱਭਿਆਚਾਰਕ ਤੇ ਸਾਹਿਤਕ ਸੇਵਾਵਾਂ ਕਰਕੇ ਜਾਣੀ ਜਾਂਦੀ ਹੈ, ਦਾ ਸਲਾਨਾ ਜਨਰਲ ਬਾਡੀ ਇਜਲਾਸ ਪ੍ਰਧਾਨ ਤੇਜਿੰਦਰ ਸਿੰਘ ਰੋਹਟਾ ਦੀ ਪ੍ਰਧਾਨਗੀ ਹੇਠ ਸਥਾਨਕ ਰੋਟਰੀ ਕਲੱਬ ਭਵਨ ਵਿਖੇ ਕਰਵਾਇਆ ਗਿਆ ¢ ਇਜਲਾਸ ਦੇ ਸ਼ੁਰੂ ਵਿੱਚ ਕਲੱਬ ਦੇ ਸਰਪ੍ਰਸਤ ਸਵਰਗੀ ਬਾਬੂ ਸਿੰਘ ਖੱਟੜਾ ਨੂੰ ਸਰਧਾਂਜਲੀ ਦਿੱਤੀ ਗਈ ¢ ਇਸ ਸਲਾਨਾ ਇਜਲਾਸ 'ਚ ਹਰੀ ਸਿੰਘ ਐਮ ਡੀ ਪ੍ਰੀਤ ਐਗਰੋ ਇੰਡ. ਪ੍ਰਾ. ਲਿਮ. ਅਤੇ ਚਰਨ ਸਿੰਘ ਐਮਡੀ ਮਲਕੀਤ ਐਗਰੋਟੈਕ ਪ੍ਰਾ. ਲਿਮ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ¢ ਦੋਵੇਂ ਮਹਿਮਾਨਾਂ ਵਲੋਂ ਆਪਣੇ ਸੰਬੋਧਨ ਵਿੱਚ ਜਿੱਥੇ ਕਲੱਬ ਦੇ ਪਿਛਲੇ 30-35 ਸਾਲਾਂ ਦੇ ਸਾਨਾਮਤੇ ਇਤਿਹਾਸ ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਉੱਥੇ ਆਪਣੇ ਵਲੋਂ ਕਲੱਬ ਨੂੰ ਪੂਰਨ ਸਹਿਯੋਗ ਦਾ ਵਿਸ਼ਵਾਸ ਵੀ ਦਿਵਾਇਆ ਗਿਆ ¢ ਪਿਛਲੇ ਸਾਲ ਦÏਰਾਨ ਦÏਰਾਨ ਕੀਤੇ ਗਏ ਕਾਰਜਾਂ ਦੀ ਰਿਪੋਰਟ ਕਲੱਬ ਦੇ ਜਰਨਲ ਸਕੱਤਰ ਅਸ਼ਵਨੀ ਬਾਗੜੀਆਂ ਵਲੋਂ ਪੇਸ਼ ਕੀਤੀ ਗਈ ਜੋ ਸਰਬਸੰਮਤੀ ਨਾਲ ਹਾਊਸ ਵਲੋਂ ਪਾਸ ਕੀਤੀ ਗਈ ਅਤੇ ਵਿੱਤੀ ਲੇਖੇ ਜੋਖੇ ਦੀ ਰਿਪੋਰਟ ਕਲੱਬ ਦੇ ਖਜ਼ਾਨਚੀ ਗੁਰਿੰਦਰ ਸਿੰਘ ਭੰਗੂ ਵਲੋਂ ਪੇਸ਼ ਕੀਤੀ ਗਈ ¢ ਇਸ ਉਪਰੰਤ ਅਗਲੇ ਵਿੱਤੀ ਸਾਲ ਲਈ ਕਲੱਬ ਦੀ ਚੋਣ ਪ੍ਰਕਿਰਿਆ ਸੁਰੂ ਹੋਈ ਜਿਸ ਵਿੱਚ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ਼ ਪਿਛਲੀ ਕਮੇਟੀ ਨੂੰ ਇੱਕ ਸਾਲ ਲਈ ਹੋਰ ਸੇਵਾਵਾਂ ਨਿਭਾਉਣ ਦੀ ਬੇਨਤੀ ਕੀਤੀ ਗਈ ¢ ਇਸ ਮÏਕੇ ਤੇਜਿੰਦਰ ਸਿੰਘ ਰੋਹਟਾ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ ਅਤੇ ਅਸ਼ਵਨੀ ਬਾਗੜੀਆਂ ਦੀਆਂ ਕੁਝ ਘਰੇਲੂ ਤੇ ਵਿਭਾਗੀ ਮਜਬੂਰੀਆਂ ਨੂੰ ਵੇਖਦਿਆਂ ਜਨਰਲ ਸਕੱਤਰ ਦੀ ਜਿੰਮੇਵਾਰੀ ਰਵਿੰਦਰ ਸਿੰਘ ਮੂੰਗੋ ਨੂੰ ਸੌਂਪੀ ਗਈ ¢ ਕਲੱਬ ਦੀ ਬਾਕੀ ਟੀਮ ਪਿਛਲੇ ਸਾਲ ਵਾਲੀ ਹੀ ਪ੍ਰਵਾਨਿਤ ਕਰ ਲਈ ਗਈ, ਜਿਸ ਤਹਿਤ ਕੁਲਵੰਤ ਸਿੰਘ ਸਿਆਣ ਸੀਨੀ. ਮੀਤ ਪ੍ਰਧਾਨ ,ਭੁਪਿੰਦਰ ਸਿੰਘ ਧਾਰੋਂਕੀ , ਮੋਹਣ ਸਿੰਘ, ਇੰਦਰਜੀਤ ਸਿੰਘ ਅਲਹÏਰਾਂ ਤਿੰਨੋਂ ਮੀਤ ਪ੍ਰਧਾਨ, ਸਹਾਇਕ ਜਨਰਲ ਸਕੱਤਰ ਹਰਬੰਸ ਸਿੰਘ ਬੁੱਟਰ , ਮਹਿੰਦਰ ਸਿੰਘ ਢੀਂਡਸਾ ਸਕੱਤਰ, ਗੁਰਿੰਦਰ ਸਿੰਘ ਭੰਗੂ ਕੈਸ਼ੀਅਰ ਅਤੇ ਸੋਮਨਾਥ ਸਿੰਗਲਾ ਸਹਾਇਕ ਕੈਸ਼ੀਅਰ ਹਨ¢ ਕਲੱਬ ਦੇ ਛੇ ਸਰਪ੍ਰਸਤ ਜਗਜੀਤ ਸਿੰਘ ਦੁਲੱਦੀ, ਮੱਖਣ ਸਿੰਘ ਐਡਵੋਕੇਟ, ਦਲਜੀਤ ਸਿੰਘ ਸੰਧੂ , ਸ਼ੇਰ ਸਿੰਘ ਸਹÏਲੀ ਅਤੇ ਸ਼ਰਨਜੀਤ ਸਿੰਘ ਪੰਧੇਰ ਹਨ¢ ਇਨ੍ਹਾਂ ਤੋਂ ਇਲਾਵਾ ਬਾਬੂ ਸਿੰਘ ਖੱਟੜਾ ਦੀ ਮÏਤ ਕਾਰਨ ਖਾਲੀ ਹੋਏ ਸਰਪ੍ਰਸਤ ਦੇ ਆਹੁਦੇ ਵਜੋਂ ਕਲੱਬ ਦੇ ਸੀਨੀਅਰ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਬਤÏਰ ਸਰਪ੍ਰਸਤ ਚੁਣਿਆ ਗਿਆ ¢ ਇਜਲਾਸ ਦੀ ਸਮੁੱਚੀ ਕਾਰਵਾਈ ਅਸ਼ਵਨੀ ਬਾਗੜੀਆਂ ਨੇ ਬਾਖੂਬੀ ਚਲਾਈ¢ ਸਮਾਰੋਹ ਦÏਰਾਨ ਅਮਰੀਕ ਸਿੰਘ ਪਟਵਾਰੀ , ਸ਼੍ਰੋਮਣੀ ਕਵੀ ਦਰਸ਼ਨ ਸਿੰਘ ਬੁੱਟਰ, ਸੁਬੇਗ ਸਿੰਘ ਖਹਿਰਾ, ਸੁਖਜਿੰਦਰ ਸਿੰਘ ਗਲਵੱਟੀ, ਗੁਰਬਚਨ ਸਿੰਘ ਬਿੱਲੂ ਮੱਲੇਵਾਲ, ਰਾਜਵੀਰ ਸਿੰਘ, ਅਵਤਾਰ ਸਿੰਘ ਬੁੱਟਰ, ਸੂਰਜਭਾਨ ਸਿੰਗਲਾ, ਜੀਵਨ ਕੁਮਾਰ ਬਾਂਸਲ, ਬਹਾਦਰ ਸਿੰਘ, ਹਰਜੀਤ ਸਿੰਘ ਭੜੋ ਅਤੇ ਗੁਰਜੀਤ ਸਿੰਘ ਆਦਿ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ¢