ਸਮਾਣਾ, 4 ਅਪ੍ਰੈਲ (ਸਾਹਿਬ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਵਿਕਾਸ ਕਾਰਜਾਂ ਦੀ ਹਨ੍ਹੇਰੀ ਚੱਲ ਰਹੀ ਹੈ | ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਸੰਪਰਕ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਦੇ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡ ਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਵਲੋਂ ਅੱਜ ਹਲਕਾ ਸਮਾਣਾ ਵਿਖੇ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ ਗਿਆ | ਇਸ ਮਗਰੋਂ ਬਰਸਟ ਵਲੋਂ ਸਮਾਣਾ ਦਫ਼ਤਰ ਵਿਖੇ ਲੋਕ ਮਿਲਣੀ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ, ਜਿਨ੍ਹਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ | ਬਰਸਟ ਵਲੋਂ ਸਮਾਣਾ ਭਵਾਨੀਗੜ੍ਹ ਰੋਡ ਤੋਂ ਬਲਮਗੜ੍ਹ ਵਾਇਆ ਕੁਲਾਰਾਂ ਨਾਲ ਭੇਡਪੁਰੀ, ਦੋਦੜਾ ਸੰਪਰਕ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਹ 10.80 ਕਿੱਲੋਮੀਟਰ ਲੰਬਾਈ ਵਾਲੀ ਸੜਕ ਕਰੀਬ 4.30 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ | ਇਸੇ ਤਰ੍ਹਾਂ ਸਮਾਣਾ-ਭਵਾਨੀਗੜ੍ਹ ਰੋਡ ਤੋਂ ਹਾਈ ਸਕੂਲ ਆਫ ਐਮੀਨੈਂਸ ਮਾਰਕੀਟ ਕਮੇਟੀ ਸਮਾਣਾ ਵਾਇਆ ਸੇਂਟ ਥਰੇਸਾ ਸਕੂਲ ਜਾਣ ਵਾਲੀ 4.13 ਕਿੱਲੋਮੀਟਰ ਲੰਬਾਈ ਵਾਲੀ ਸੜਕ ਬਣਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ, ਜਿਸ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾਵੇਗਾ | ਇਹ ਸੜਕ ਲਗਭਗ 2.86 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ | ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਇਸ ਮੌਕੇ ਜਸਬੀਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦਰਬਾਰਾ ਸਿੰਘ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਜਗਸੀਰ ਸਿੰਘ ਸਰਪੰਚ ਗੁਰੂ ਤੇਗ ਬਹਾਦਰ ਨਗਰ, ਜਤਿੰਦਰ ਸਿੰਘ ਸਰਪੰਚ ਗੁਰੂ ਨਾਨਕ ਨਗਰ, ਰਾਜਵੀਰ ਸਿੰਘ ਸਰਪੰਚ ਬਲਮਗੜ੍ਹ, ਨਰਿੰਦਰ ਸਿੰਘ ਸਰਪੰਚ ਬਰਸਟ, ਇੰਦਰਜੀਤ ਸਿੰਘ ਸਰਪੰਚ ਰਣਬੀਰਪੁਰ (ਕੌਰਜੀਵਾਲ), ਯਾਦਵਿੰਦਰ ਸਿੰਘ ਸਰਪੰਚ ਅਜੀਤ ਨਗਰ, ਜਗਦੀਪ ਸਿੰਘ ਸਰਪੰਚ ਪਹਾੜਪੁਰ, ਪਰਗਟ ਸਿੰਘ ਸਰਪੰਚ ਢਕੜਬਾ, ਲਖਵਿੰਦਰ ਸਿੰਘ ਸਰਪੰਚ ਅਸਮਾਨਪੁਰ, ਲਾਡੀ ਸਰਪੰਚ ਮਿਆਲ ਖ਼ੁਰਦ, ਭੁਪਿੰਦਰ ਸਿੰਘ ਸਰਪੰਚ ਕਾਲੇ ਮਾਜਰਾ, ਕੁਲਜੀਤ ਸਿੰਘ ਸਰਪੰਚ ਤੁਲੇਵਾਲ, ਗੁਰਪ੍ਰੀਤ ਸਿੰਘ ਸਰਪੰਚ ਸਹਿਜਪੁਰਾ ਖ਼ੁਰਦ, ਮਲਕੀਤ ਸਿੰਘ ਸਰਪੰਚ ਸ਼ੇਰਮਾਜਰਾ, ਗੁਰਦੀਪ ਸਿੰਘ ਸਰਪੰਚ ਦੋਦੜਾ, ਸ਼ੰਕਰ ਸਿੰਘ ਸਰਪੰਚ ਖੇੜਕੀ, ਐਡਵੋਕੇਟ ਹਰਤੇਜ ਸਿੰਘ ਸੰਧੂ, ਐਡਵੋਕੇਟ ਸੁਭਾਸ਼ ਠਾਕੁਰ, ਰਵਿੰਦਰ ਸਿੰਘ ਸੋਹਲ, ਬਲਬੀਰ ਸਿੰਘ ਮੈਂਬਰ, ਬਲਜਿੰਦਰ ਸਿੰਘ ਮੈਂਬਰ, ਸੁਰਜੀਤ ਸਿੰਘ ਮੈਂਬਰ, ਜਰਨੈਲ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਸੁਖੀ ਖਤਰੀਵਾਲ, ਹਰਦੇਵ ਸਿੰਘ ਗੋਗੀ, ਦਰਸ਼ਨ ਸਿੰਘ ਪ੍ਰਧਾਨ, ਅੰਗਰੇਜ਼ ਸਿੰਘ ਭੁੱਲਰ, ਬਲਵਿੰਦਰ ਸਿੰਘ ਵੜੈਚ, ਮੋਹਰ ਸਿੰਘ ਸਾਬਕਾ ਸਰਪੰਚ, ਬੇਅੰਤ ਸਿੰਘ ਚੀਮਾ ਨੰਬਰਦਾਰ, ਨਵਨੀਤ ਸਿੰਘ ਮਿਟਾ, ਰਣਜੀਤ ਸਿੰਘ ਸੈਕਟਰੀ, ਲਾਭ ਸਿੰਘ, ਸਰਦਾਰਾ ਸਿੰਘ, ਤਰਸੇਮ ਸਿੰਘ ਸਾਬਕਾ ਸਰਪੰਚ, ਰਾਝਾ ਰਾਮ, ਭਗਵਾਨ ਦਾਸ, ਸੰਦੀਪ ਕੁਮਾਰ, ਮਹਿੰਦਰ ਕੁਮਾਰ ਥਰੇਜਾ, ਅਨਿਲ ਕੁਮਾਰ ਬਾਂਸਲ, ਕਸ਼ਮੀਰ ਸਿੰਘ ਬੰਮਣਾ, ਯਾਦਵਿੰਦਰ ਸਿੰਘ ਬੰਮਣਾ ਸਾਬਕਾ ਸਰਪੰਚ, ਮਨਪ੍ਰੀਤ ਸਿੰਘ ਪੰਚ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਸ਼ਾਮ ਲਾਲ ਦੱਤ ਮੈਂਬਰ ਮੰਡੀ ਬੋਰਡ, ਬਲਕਾਰ ਡਕਾਲਾ ਮੈਂਬਰ ਮੰਡੀ ਬੋਰਡ ਅਤੇ ਹਰਜਿੰਦਰ ਸਿੰਘ ਮੈਂਬਰ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |