26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਢਾਬੇ ਦੇ ਮਾਲਕ ਨਾਲ ਕੀਤਾ ਦੂਰਵਿਵਹਾਰ

Ad Position 21
No active advertisement
ਅਜੀਤ ਡੈਸਕ 05-04-2026
ਰਾਜਪੁਰਾ, 4 ਅਪ੍ਰੈਲ (ਰਣਜੀਤ ਸਿੰਘ)-ਸ਼ਹਿਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਸ਼ੁਰੂ ਹੋ ਗਿਆ ਹੈ | ਮਸ਼ਹੂਰ ਢਾਬੇ ਵਾਲੇ ਦੇ ਲੜਕੇ ਨੂੰ ਸ਼ਰੇਆਮ ਸੜਕ ਦੇ ਜਾਂਦੇ ਹੋਏ ਬਦਮਾਸ਼ਾਂ ਨੇ ਕਾਰ ਰੋਕ ਕੇ ਉਸ ਨਾਲ ਗਾਲੀ ਗਲੋਚ ਕੀਤਾ | ਸਾਰੀ ਘਟਨਾ ਉਸ ਨੂੰ ਕਥਿਤ ਤੌਰ 'ਤੇ ਕਿਡਨੈਪ ਕਰਨ ਦੀ ਘਟਨਾ ਵੱਲ ਇਸ਼ਾਰਾ ਕਰਦੀ ਹੈ | ਇਸ ਕਾਰਨ ਲੋਕਾਂ ਦੇ ਮਨਾਂ ਦੇ ਅੰਦਰ ਖ਼ੌਫ਼ ਘਰ ਕਰਦਾ ਜਾ ਰਿਹਾ ਹੈ | ਲੋਕਾਂ ਦਾ ਵਿਸ਼ਵਾਸ ਪੁਲਿਸ ਤੋਂ ਉੱਠਦਾ ਜਾ ਰਿਹਾ ਹੈ | ਸ਼ਹਿਰ ਵਾਸੀ ਨਾ ਘਰਾਂ ਵਿਚ ਨਾ ਹੀ ਸੜਕਾਂ ਤੇ ਸੁਰੱਖਿਅਤ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਿਹੜੇ ਬੰਕਰ ਬਣਾ ਕੇ ਲੁੱਕ ਜਾਣ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸ਼ਹਿਰ ਦੇ ਮਸ਼ਹੂਰ ਢਾਬੇ ਵਾਲੇ ਦੇ ਲੜਕੇ ਗਗਨ ਕੱਕੜ ਨੇ ਸ਼ਿਕਾਇਤ ਦਰਜ ਕਰਵਾਈ | ਉਸ ਨੇ ਦੱਸਿਆ ਕਿ ਉਨ੍ਹਾਂ ਦਾ ਰਾਜਪੁਰਾ ਵਿਖੇ ਢਾਬਾ ਹੈ | ਉਹ ਸਵੇਰ ਸਮੇਂ ਆਪਣੀ ਸਕਾਰਪਿਓ ਗੱਡੀ ਵਿਚ ਸਵਾਰ ਹੋ ਕੇ ਡਾਲੀਮਾ ਵਿਹਾਰ ਤੋਂ ਪਚਰੰਗਾ ਚੌਕ ਵੱਲ ਨੂੰ ਜਾ ਰਿਹਾ ਸੀ | ਜਦੋਂ ਉਹ ਅੰਡਰ ਬਿ੍ਜ ਰੋਡ ਤੋਂ ਨੇੜੇ ਗਿਆ ਤਾਂ ਉਸ ਦੀ ਗੱਡੀ ਦੇ ਅੱਗੇ ਚਾਰ ਦੇ ਕਰੀਬ ਵਿਆਕਤੀਆਂ ਨੇ ਗੱਡੀ ਲਾ ਕੇ ਗੱਡੀ ਰੋਕ ਲਈ | ਉਨ੍ਹਾਂ ਨੇ ਸੋਨੂੰ ਨੂੰ ਗੱਡੀ ਵਿਚੋਂ ਬਾਹਰ ਨਿਕਲਣ ਲਈ ਕਿਹਾ | ਪਰ ਸੋਨੂੰ ਨੇ ਗੱਡੀ ਵਿਚ ਬੈਠੇ ਬੈਠੇ ਹੀ ਗੱਡੀ ਦਾ ਸ਼ੀਸ਼ਾ ਥੋੜਾ ਹੇਠਾਂ ਕੀਤਾ | ਸੋਨੂੰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪੁਲਿਸ ਨੂੰ ਫੋਨ ਕਰ ਰਿਹਾ ਹੈ | ਸ਼ਿਕਾਇਤ ਮੁਤਾਬਕ ਉਸ ਨੇ 112 'ਤੇ ਫੋਨ ਕਰਕੇ ਸ਼ਿਕਾਇਤ ਕੀਤੀ | ਗਗਨ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਗੱਡੀ ਘੇਰ ਲਈ ਅਤੇ ਉਸ ਦੀ ਗੱਡੀ ਤੇ ਡੰਡੇ ਸੋਟੇ ਮਾਰਨ ਲੱਗ ਪਏ | ਗੱਡੀ ਦੀ ਭੰਨ ਤੋੜ ਕੀਤੀ ਪਰ ਉਹ ਗੱਡੀ ਤੋਂ ਹੇਠਾਂ ਨਹੀਂ ਉਤਰਿਆ | ਇਸ ਤੋਂ ਬਾਅਦ ਉਹ ਵਿਅਕਤੀ ਗਾਲੀ ਗਲੋਚ ਕਰਕੇ ਹੋਏ ਮੌਕੇ 'ਤੇ ਫਰਾਰ ਹੋ ਗਏ | ਗਗਨ ਨੇ ਸ਼ੱਕ ਜਾਹਰ ਕੀਤਾ ਕਿ ਉਹ ਵਿਅਕਤੀ ਉਸ ਨੂੰ ਕਿਡਨੈਪ ਕਰਨਾ ਚਾਹੁੰਦੇ ਸਨ ਪਰ ਕਿਸਮਤ ਨਾਲ ਉਸ ਦਾ ਬਚਾਅ ਹੋ ਗਿਆ ਹੈ | ਲੋਕਾਂ ਦੇ ਅੰਦਰ ਵਾਰ ਵਾਰ ਇਹ ਗੱਲ ਘਰ ਕਰ ਰਹੀ ਹੈ ਕਿ ਆਖਰਕਾਰ ਪੁਲਿਸ ਕਿਥੇ ਹੁੰਦੀ ਹੈ ਅਤੇ ਸਮਾਜ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਦੇ ਅੰਦਰੋ ਪੁਲਿਸ ਦਾ ਡਰ ਕਿਉਂ ਖਤਮ ਹੁੰਦਾ ਜਾ ਰਿਹਾ ਹੈ | ਸ਼ਹਿਰ ਵਾਸੀ ਪੁਲਿਸ ਦੀ ਪੈਟਰੋਲਿੰਗ 'ਤੇ ਸਵਾਲ ਖੜ੍ਹਾ ਕਰਦੇ ਹਨ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਅਣ ਪਛਾਤੇ ਵਿਆਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |
Ad Position 22
No active advertisement
ਪਿਛਲੀ ਖ਼ਬਰ ਆਮ ਲੋਕਾਂ ਨੂੰ ਸਹੂਲਤਾਂ ਦੇਣ ਵਾਲਾ ਭੁੱਨਰਹੇੜੀ ਸੇਵਾ ਕੇਂਦਰ ਬਣਿਆ ਸਫ਼ੈਦ ਹਾਥੀ ਅਗਲੀ ਖ਼ਬਰ ਹਰਚੰਦ ਸਿੰਘ ਬਰਸਟ ਨੇ ਹਲਕਾ ਸਮਾਣਾ ਵਿਖੇ 7 ਕਰੋੜ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Ad Position 24