ਪਾਤੜਾਂ, 5 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ ਹਲਕਾ ਸ਼ੁਤਰਾਣਾਂ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਆਪਣੇ ਨਵੇਂ ਬਣਾਏ ਗਏ ਦਫਤਰ ਦੇ ਉਘਾਟਨ ਦੇ ਸੰਬੰਧ ਵਿਚ ਸ੍ਰੀ ਆਖੰਡ ਸਾਹਿਬ ਕਰਵਾਏ ਗਏ ਜਿਸ ਦੇ ਭੋਗ ਸਮੇਂ ਵੱਡੀ ਗਿਣਤੀ ਵਿਚ ਹਲਕੇ ਦੀ ਸੰਗਤ ਵਲੋਂ ਸ਼ਮੂਲੀਅਤ ਕੀਤੀ ਗਈ ਉੱਥੇ ਹੀ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵਿਧਾਇਕ ਹਲਕਾ ਸਮਾਣਾ ਵਲੋਂ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਭੋਗਾ ਤੋਂ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਹਜੂਰੀ ਰਾਗੀ ਜਥੇ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ ਅਤੇ ਭਾਈ ਹਰਦੀਪ ਸਿੰਘ ਕਥਾ ਵਾਚਕ ਵਲੋਂ ਗੁਰੂ ਸਹਿਬਾਨ ਦਾ ਇਤਹਾਸ ਸੁਣਾਇਆ ਗਿਆ | ਇਸ ਮੌਕੇ ਚੇਤਨ ਸਿੰਘ ਜੋਤਾ ਮਾਜਰਾ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਨਵੇਂ ਦਫਤਰ ਦਾ ਉਦਘਾਟਨ ਦੀ ਵਧਾਈ ਦਿੰਦਿਆ ਕਿਹਾ ਕਿ ਇਨ੍ਹਾ ਦਾ ਜਿੱਥੇ ਮੇਰੇ ਨਾਲ ਬਹੁਤ ਪਿਆਰ ਹੈ ਉਹ ਹੀ ਇਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਬਹੁਤ ਪਿਆਰ ਹੋਣ ਕਰਕੇ ਹਲਕੇ ਦੇ ਲੋਕਾਂ ਦਾ ਹਰ ਮਸਲਾ ਹੱਲ ਕਰਵਾ ਲੈਂਦੇ ਹਨ ਅਤੇ ਇਨ੍ਹਾਂ ਵੱਲੋਂ ਵਿਧਾਨ ਸਭਾ 'ਚ ਜਿੱਥੇ ਹਲਕੇ ਦੇ ਬਹੁਤ ਮਸਲਿਆ ਸਬੰਧੀ ਅਵਾਜ਼ ਬੁਲੰਦ ਕਰਕੇ ਕੰਮ ਕਰਵਾਏ ਗਏ ਹਨ ਉੱਥੇ ਹੀ ਇਨ੍ਹਾਂ ਦਾ ਹਲਕੇ ਦੇ ਲੋਕਾਂ ਨਾਲ ਬਹੁਤ ਪਿਆਰ ਹੋਣ ਕਰਕੇ ਵੱਡੀ ਗਿਣਤੀ ਵਿਚ ਹਲਕੇ ਦੀ ਸੰਗਤ ਦਾ ਦਫਤਰ ਦੇ ਉਦਘਾਟਨ ਤੇ ਪੁੱਜਣਾ ਇਨ੍ਹਾਂ ਦਾ ਲੋਕਾਂ ਨਾਲ ਪਿਆਰ ਦੀ ਇੱਕ ਨਿਸ਼ਾਨੀ ਹੈ ਅਤੇ ਮੇਰੇ ਦਿਲੀ ਦਵਾਅ ਹੈ ਕਿ ਇਹ ਦੋਬਾਰਾ ਤੋਂ ਵਿਧਾਇਕ ਬਣ ਕੇ ਕੈਬਨਿਟ ਮੰਤਰੀ ਬਣ ਕੇ ਹਲਕੇ ਦੀ ਲੋਕਾਂ ਦੀ ਸੇਵਾ ਕਰਨ | ਵਿਧਾਇਕ ਕਲਵੰਤ ਸਿੰਘ ਬਾਜੀਗਰ ਨੇ ਆਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਵਲੋਂ ਸ਼ੋਸ਼ਲ ਮੀਡਿਆ ਤੇ ਭੇਜੇ ਗਏ ਸੱਦੇ ਤੇ ਜਿਸ ਤਰਾਂ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕ ਪੁੱਜੇ ਹਨ ਮੈਂ ਅਤੇ ਮੇਰਾ ਪਰਿਵਾਰ ਇਨ੍ਹਾਂ ਦਾ ਸਦਾ ਰਿਣੀ ਰਹੇਗਾ | ਇਸ ਮੌਕੇ ਸਟੇਜ ਸਕੱਤਰ ਵਜੋਂ ਜੁੰਮੇਵਾਰੀ ਕੁਲਦੀਪ ਸਿੰਘ ਥਿੰਦ ਮੈਂਬਰ ਕੰਬੋਜ ਭਲਾਈ ਬੋਰਡ ਵਲੋਂ ਵਧੀਆ ਢੰਗ ਨਾਲ ਨਿਭਾਈ ਗਈ | ਇਸ ਮੌਕੇ ਗੁਰੂ ਤੇਗ ਬਹਾਦਰ ਐਜੁਕੇਸ਼ਨ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ, ਕਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਰਣਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਅੰਮਿ੍ਤ ਪਾਲ ਸਿੰਘ ਕਾਲੇਕਾ ਸਾਬਕਾ ਪ੍ਰਧਾਨ, ਮਹਿੰਗਾ ਸਿੰਘ ਬਰਾੜ ਚੇਅਰਮੈਨ ਮਾਰਕਿਟ ਕਮੇਟੀ, ਕੁਲਦੀਪ ਸਿੰਘ ਬਿੱਟੂ ਬਿਦੇਸ਼ਾ ਪ੍ਰਧਾਨ ਕਾਰ ਡੀਲਰ ਐਸੋਸੀਏਸ਼ਨ, ਤੇਜਪਾਲ ਸ਼ਰਮਾਂ ਪ੍ਰਧਾਨ ਆਵਤੀ ਐਸੋਸੀਏਸ਼ਨ, ਸੁਖਪਾਲ ਸਿੰਘ ਆਗ ਕਾਰ ਡੀਲਰ ਐਸੋਸੀਏਸ਼ਨ, ਰਣਵੀਰ ਸਿੰਘ ਪ੍ਰਧਾਨ ਨਗਰ ਕੋਸਲ ਪ੍ਰੇਮ ਗੁਪਤਾ ਸਬਕਾ ਪ੍ਰਧਾਨ ਅਤੇ ਹੋਰ ਆਗੂ ਮੌਜੂਦ ਸਨ |