ਬਨੂੜ, 5 ਅਪ੍ਰੈਲ (ਭੁਪਿੰਦਰ ਸਿੰਘ)-ਬਨੂੜ ਦੀ ਅਨਾਜ ਮੰਡੀ ਵਿਚ ਅੱਜ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਕਣਕ ਦੀ ਸਰਕਾਰੀ ਖਰੀਦ ਸ਼ਰੂ ਕਰਵਾਈ | ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਨਾਮ ਸਿੰਘ, ਪਨਗ੍ਰੇਨ ਇੰਸਪੈਕਟਰ ਦੀਪਕ ਸਿਨਹਾ, ਮਾਰਕਫੈਡ ਦੇ ਇੰਸਪੈਕਟਰ ਅਮਰਜੀਤ ਸਿੰਘ ਤੇ ਜ਼ਿਲ੍ਹਾ ਮੋਹਾਲੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਹਾਜਰ ਸਨ | ਉਪਰੰਤ ਪੰਜਾਬ ਟਰੇਡਰਸ ਕੋਲ ਆਈ ਖੇੜੀ ਗੁਰਨਾ ਦੇ ਕਿਸਾਨ ਦਲਜਿੰਦਰ ਸਿੰਘ ਤੇ ਅਜੈਬ ਸਿੰਘ ਬਨੂੜ ਦੀ ਢੇਰੀਆਂ ਤੇ ਲੱਡੂ ਵੰਡ ਕੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ | ਪਨਗ੍ਰੇਨ ਦੇ ਇੰਸਪੈਕਟਰ ਦੀਪਕ ਸਿਨਹਾ ਨੇ ਦੋਨੋਂ ਏਜੰਸੀਆਂ ਦੀ 100 ਕੁਇੰਟਲ ਕਣਕ ਦੀ ਖਰੀਦ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਨੀਨਾ ਮਿੱਤਲ ਨੇ ਕਿਹਾ ਕਿ ਉਨ੍ਹਾਂ ਮੰਡੀ ਦੇ ਅੜ੍ਹਤੀਆਂ ਤੇ ਏਜੰਸੀ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ | ਉਨ੍ਹਾਂ ਦੱਸਿਆ ਕਿ ਬਨੂੜ ਅਨਾਜ ਮੰਡੀ ਵਿਚ ਪਹਿਲਾ ਵੀ ਖਰੀਦ ਨੂੰ ਲੈ ਕੇ ਕੋਈ ਮੁਸ਼ਕਿਲ ਨਹੀ ਆਈ ਤੇ ਇਸ ਵਾਰ ਵੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਕੇਵਲ ਸੁੱਕੀ ਕਣਕ ਲੈ ਕੇ ਹੀ ਮੰਡੀ ਵਿਚ ਆਉਣ ਤਾਂ ਜੋ ਉਨ੍ਹਾਂ ਨੂੰ ਕਣਕ ਵੇਚਣ ਵਿਚ ਕੋਈ ਮਸ਼ਕਿਲ ਨਾ ਆਵੇ | ਇਸ ਮੌਕੇ ਲਵਿਸ਼ ਮਿੱਤਲ, ਬਲਾਕ ਪ੍ਰਧਾਨ ਲੱਕੀ ਸੰਧੂ, ਜਸਵਿੰਦਰ ਲਾਲਾ, ਅਵਤਾਰ ਸਿੰਘ ਹਵੇਲੀ ਬੱਸੀ, ਕੁਲਵਿੰਦਰ ਸਿੰਘ, ਕੌਂਸਲਰ ਭਜਨ ਲਾਲ, ਜਤਿੰਦਰ ਗੋਲਡੀ, ਪਰਮਜੀਤ ਬਿੱਟੂ ਪਾਸੀ, ਵਿੱਕੀ ਸਿੰਗਲਾ, ਅਰਵਿੰਦ, ਪਿੰਕਾ ਜੈਨ, ਭੂਸ਼ਣ ਜੈਨ, ਅੰਮਿਤ ਜੈਨ, ਸੋਨੂੰ ਜੈਨ ਹਾਜਰ ਸਨ |