ਸਮਾਣਾ, 6 ਅਪ੍ਰੈਲ (ਪ੍ਰੀਤਮ ਸਿੰਘ ਨਾਗੀ)-ਦੋ ਸਾਲ ਪਹਿਲਾਂ ਪਿੰਡ ਫਤਿਹਗੜ੍ਹ ਛੰਨਾ ਤੋਂ ਪਿੰਡ ਕਕਰਾਲਾ ਭਾਈਕਾ ਵਿਖੇ ਵਿਆਹੀ ਇਕ ਵਿਆਹੁਤਾ ਵਲੋਂ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਐਤਵਾਰ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸੂਚਨਾ ਮਿਲਣ 'ਤੇ ਮਵੀਕਲਾਂ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਿ੍ਤਕਾ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਰੱਖਿਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫਤਹਿਗੜ੍ਹ ਛੰਨਾਂ (ਥਾਣਾ ਸਦਰ ਸਮਾਣਾ) ਦੀ ਲੜਕੀ ਕੋਮਲਪ੍ਰੀਤ ਪੁੱਤਰੀ ਜਗਦੀਸ਼ ਸਿੰਘ ਪਿੰਡ ਕਕਰਾਲਾ ਭਾਈਕਾ (ਥਾਣਾ ਸਦਰ ਸਮਾਣਾ) ਦੇ ਰਾਜਬੀਰ ਸਿੰਘ ਨਾਲ ਕਰੀਬ ਡੇਢ ਸਾਲ ਪਹਿਲਾਂ ਵਿਆਹੀ ਗਈ ਸੀ | ਮਿ੍ਤਕਾ ਕਮਲਪ੍ਰੀਤ ਕੌਰ (25) ਦੇ ਭਰਾ ਰਣਜੀਤ ਸਿੰਘ ਨਿਵਾਸੀ ਪਿੰਡ ਫਤਹਿਗੜ੍ਹ ਛੰਨਾ ਵਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਨੇ ਆਪਣੀ ਭੈਣ ਦਾ ਵਿਆਹ ਬੜੇ ਚਾਅ ਤੇ ਸ਼ਾਨੋ-ਸ਼ੌਕਤ ਨਾਲ ਕਕਰਾਲਾ ਭਾਈਕਾ ਦੇ ਰਾਜਬੀਰ ਸਿੰਘ ਨਾਲ ਕੀਤਾ ਸੀ | ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਦਹੇਜ ਦੀ ਮੰਗ ਨੂੰ ਲੈ ਕੇ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ | ਆਿਖ਼ਰਕਾਰ ਤੰਗ ਆ ਕੇ ਬੀਤੀ ਰਾਤ ਉਸ ਨੇ ਆਪਣੇ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਇਸ ਤੋਂ ਪਹਿਲਾਂ ਮਿ੍ਤਕਾ ਦੇ ਪੇਕੇ ਪਰਿਵਾਰ ਨੇ ਪੁਲਿਸ 'ਤੇ ਮਾਮਲਾ ਦਰਜ ਨਾ ਕਰਨ ਦਾ ਦੋਸ਼ ਲਗਾਉਂਦਿਆਂ ਸਮਾਣਾ-ਪਾਤੜਾਂ ਸੜਕ 'ਤੇ ਪੁਲਿਸ ਚੌਕੀ ਮਵੀਕਲਾਂ ਸਾਹਮਣੇ ਧਰਨਾ ਲਗਾ ਕੇ ਸੜਕ ਨੂੰ ਜਾਮ ਕਰ ਦਿੱਤਾ ਅਤੇ ਪੁਲਿਸ ਵਿਰੁੱਧ ਜ਼ੋਰਦਾਰ ਵਿਖਾਵਾ ਕੀਤਾ | ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਸਦਰ ਸਦਰ ਮੁਖੀ ਇੰਸਪੈਕਟਰ ਅਜੇ ਕੁਮਾਰ ਪਰੋਚਾ ਨੇ ਮਿ੍ਤਕਾ ਦੇ ਵਾਰਸਾਂ ਨਾਲ ਗੱਲਬਾਤ ਕਰ ਮਿ੍ਤਕਾ ਦੇ ਪਤੀ ਰਾਜਬੀਰ ਸਿੰਘ ਅਤੇ ਸੱਸ ਬਲਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਜਲਦੀ ਗਿ੍ਫ਼ਤਾਰ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ ਅਤੇ ਜਾਮ ਖੁਲ੍ਹਵਾਇਆ ਗਿਆ | ਮਾਮਲੇ ਦੇ ਜਾਂਚ ਅਧਿਕਾਰੀ ਅਤੇ ਮਵੀਕਲਾਂ ਪੁਲਿਸ ਚੌਕੀ ਇੰਚਾਰਜ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |