05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਵਾਤਾਵਰਨ ਦੀ ਸੰਭਾਲ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ-ਸਤਬੀਰ ਸਿੰਘ ਖੱਟੜਾ

Ad Position 21
No active advertisement
ਅਜੀਤ ਡੈਸਕ 07-04-2026
ਪਟਿਆਲਾ, 6 ਅਪ੍ਰੈਲ (ਅ.ਸ. ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਪਟਿਆਲਾ ਦਿਹਾਤੀ ਵਲੋਂ ਸਥਾਪਨਾ ਦਿਵਸ ਦੇ ਮÏਕੇ 'ਤੇ ਸਤਬੀਰ ਸਿੰਘ ਖੱਟੜਾ ਵਲੋਂ ਆਪਣੇ ਦਫ਼ਤਰ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ¢
ਇਸ ਮÏਕੇ ਉਨ੍ਹਾਂ ਨੇ ਰੁੱਖ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੰਦੇਸ਼ ਦਿੱਤਾ ਅਤੇ ਸੰਕਲਪ ਲਿਆ ਕਿ ਆਉਣ ਵਾਲੇ ਸਮੇਂ ਵਿਚ ਹਰ ਇਕ ਵਰਕਰ ਇੱਕ-ਇੱਕ ਰੁੱਖ ਲਗਾ ਕੇ ਆਪਣੇ ਸ਼ਹਿਰ ਨੂੰ ਹਰਾ-ਭਰਾ ਅਤੇ ਸਾਫ਼-ਸੁਥਰਾ ਬਣਾਉਣ ਵਿਚ ਆਪਣਾ ਯੋਗਦਾਨ ਪਾਏਗਾ¢ ਸਤਬੀਰ ਸਿੰਘ ਖੱਟੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਾਤਾਵਰਨ ਦੀ ਸੰਭਾਲ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ¢ ਇਸ ਖ਼ੁਸ਼ੀ ਦੇ ਮÏਕੇ 'ਤੇ ਲੱਡੂ ਵੰਡ ਕੇ ਸਥਾਪਨਾ ਦਿਵਸ ਦੀ ਖ਼ੁਸ਼ੀ ਮਨਾਈ ਗਈ ਅਤੇ ਸਾਰੇ ਹਾਜ਼ਰੀਨ ਨੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ¢ ਇਸ ਮੌਕੇ ਗੁਰਬਚਨ ਲੁਸ਼ਕਾਣੀ ਜੀ (ਪ੍ਰਧਾਨ, ਆਲੂਵਾਲ ਸਰਕਲ), ਰਜਿੰਦਰ ਸਿੰਧੀ (ਪ੍ਰਧਾਨ, ਤਿ੍ਪੜੀ ਸਰਕਲ), ਹਰਪ੍ਰੀਤ ਸਿੰਘ ਭੰਮਰਾ (ਜ਼ਿਲ੍ਹਾ ਆਈ.ਟੀ. ਕਨਵੇਨਰ), ਯੁਵਰਾਜ ਸ਼ਰਮਾ (ਜ਼ਿਲ੍ਹਾ ਸਪੋਕਸਮੈਨ), ਨਵਜੋਤ ਮਹਲ (ਜ਼ਿਲ੍ਹਾ ਸਕੱਤਰ), ਸੁਰਜੀਤ ਸਿੰਘ ਵਿੱਕੀ (ਜਨਰਲ ਸਕੱਤਰ), ਮਨਪ੍ਰੀਤ ਮੋਨੂ (ਜਨਰਲ ਸਕੱਤਰ), ਗੁਰਚਰਨ (ਜਨਰਲ ਸਕੱਤਰ), ਗੁਰਤੇਜ ਸਿੰਘ, ਤਰਸੇਮ ਕੋਟਲੀ, ਗੁਰਦਾਸ, ਇਮਰਾਨ, ਰਿੰਕੂ, ਭੁਪਿੰਦਰ ਸਿੰਘ, ਜਗਦੀਪ ਸਮੇਤ ਹੋਰ ਕਈ ਵਰਕਰ ਵੀ ਮÏਜੂਦ ਰਹੇ¢ ਸਾਰੇ ਹਾਜ਼ਰ ਵਰਕਰਾਂ ਨੇ ਇਕਜੁੱਟ ਹੋ ਕੇ ਸ਼ਹਿਰ ਨੂੰ ਗ੍ਰੀਨ ਅਤੇ ਕਲੀਨ ਬਣਾਉਣ ਦਾ ਸੰਕਲਪ ਲਿਆ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦਾ ਵਿਸ਼ਵਾਸ ਜਤਾਇਆ¢
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਸੰਧੂ ਨੇ ਬਲਾਕ ਸਿੱਖਿਆ ਅਫ਼ਸਰ ਪੱਟੀ ਦਾ ਚਾਰਜ ਸੰਭਾਲਿਆ <br/> ਅਗਲੀ ਖ਼ਬਰ 'ਦਿ ਸਟੈਮਫੀਲਡਜ਼ ਇੰਟਰਨੈਸ਼ਨਲ' ਸਕੂਲ ਵਿਖੇ ਧਾਰਮਿਕ ਸਮਾਗਮ ਨਾਲ ਨਵੇਂ ਸੈਸ਼ਨ ਦੀ ਹੋਈ ਸ਼ੁਰੂਆਤ
Ad Position 24