ਪੱਟੀ, 6 ਅਪ੍ਰੈਲ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਬਲਾਕ ਵਿਖੇ ਜਸਵਿੰਦਰ ਸਿੰਘ ਸੰਧੂ ਨੇ ਬਲਾਕ ਸਿੱਖਿਆ ਅਫ਼ਸਰ ਪੱਟੀ ਦਾ ਚਾਰਜ ਸੰਭਾਲਿਆ | ਇਸ ਮੌਕੇ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ, ਗੁਰਵੇਲ ਸਿੰਘ ਲੋਹਾਰੀਆ ਅਤੇ ਰਵਿੰਦਰ ਸਿੰਘ ਨੇ ਬੋਲਦਿਆਂ ਹੋਇਆ ਕਿਹਾ ਇਨ੍ਹਾਂ ਤੋਂ ਪਹਿਲਾਂ ਬਲਾਕ ਸਿੱਖਿਆ ਅਫਸਰ ਮਨਜਿੰਦਰ ਸਿੰਘ ਢਿੱਲੋ ਜੋ ਕਿ 31 ਮਾਰਚ ਨੂੰ ਸੇਵਾਮੁਕਤ ਹੋਣ ਕਰਕੇ ਜਸਵਿੰਦਰ ਸਿੰਘ ਸੰਧੂ ਨੂੰ ਪੱਟੀ ਬਲਾਕ ਸਿੱਖਿਆ ਅਫਸਰ ਦਾ ਵਾਧੂ ਚਾਰਜ ਦਿੱਤਾ ਗਿਆ | ਇਸ ਮੌਕੇ ਪੱਟੀ ਬਲਾਕ ਦੇ ਸਮੂਹ ਸੈਂਟਰ ਟੀਚਰ ਅਤੇ ਸਮੂਹ ਬਲਾਕ ਅਧਿਆਪਕਾਂ ਵਲੋਂ ਬੀ.ਪੀ.ਓ. ਸੰਧੂ ਨੂੰ ਜੀ ਆਇਆ ਕਿਹਾ ਗਿਆ ਅਤੇ ਅਧਿਆਪਕਾਂ ਨੇ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਵਿਸ਼ਵਾਸ ਦਵਾਇਆ ਗਿਆ | ਇਸ ਮੌਕੇ ਜਸਵਿੰਦਰ ਸਿੰਘ ਸੰਧੂ ਨੇ ਬਲਾਕ ਸਿੱਖਿਆ ਅਫਸਰ ਪੱਟੀ ਦਾ ਚਾਰਜ ਸੰਭਾਲਦੇ ਹੋਏ ਕਿਹਾ ਕਿ ਅਧਿਆਪਕਾਂ ਦੇ ਹਰ ਕੰਮ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਤੇ ਕਿਸੇ ਵੀ ਅਧਿਆਪਕ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸਾਬਕਾ ਬਲਾਕ ਸਿੱਖਿਆ ਅਫਸਰ ਮਨਜਿੰਦਰ ਸਿੰਘ ਢਿੱਲੋ, ਬੀ.ਪੀ.ਓ. ਰਜਿੰਦਰ ਸਿੰਘ ਗੰਡੀਵਿੰਡ, ਪਿ੍ੰਸੀਪਲ ਗੁਰਦੇਵ ਸਿੰਘ, ਰਾਜੇਸ਼ ਕੁਮਾਰ ਭਿੱਖੀਵਿੰਡ, ਸੁਖਦੀਪ ਸਿੰਘ, ਨਵਜੋਤ ਕੌਰ ਸੀ.ਐੱਚ.ਟੀ. ਚੀਮਾ ਕਲਾ, ਰਾਜਨ ਕੁਮਾਰ ਸਭਰਾ, ਪਰਮਜੀਤ ਕੌਰ ਚੂਸਲੇਵੜ, ਵਿਕਰਮਜੀਤ ਸਿੰਘ ਬਾਠ, ਨਵਜੋਤ ਕੌਰ ਸੈਂਟਰ ਪਿ੍ੰਗੜੀ, ਰੋਹਿਤ ਟਾਹ ਪੱਟੀ, ਗੁਰਜੰਟ ਸਿੰਘ ਕੋਟ ਬੁੱਢਾ, ਰਣਜੀਤ ਕੌਰ, ਨਵਨੀਤ ਕੌਰ, ਗੁਰਪ੍ਰੀਤ ਕੌਰ, ਮਨਜੀਤ ਸਿੰਘ ਪਨਗੋਟਾ, ਗੁਰਦੇਵ ਸਿੰਘ ਲੋਹਾਰੀਆ, ਸਰਬਜੀਤ ਸਿੰਘ ਉੱਬੋਕੇ, ਜਗਦੀਪ ਸਿੰਘ ਲਖਣਾ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਤੋਂੋ ਇਲਾਵਾ ਹੋਰ ਵੀ ਅਧਿਆਪਕ ਹਾਜਰ ਸਨ |