05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਨਗਰ ਪੰਚਾਇਤ ਦੇ ਨੋਟਿਸਾਂ ਖ਼ਿਲਾਫ਼ ਦੇਵੀਗੜ੍ਹ ਬੰਦ, ਵਪਾਰੀ ਤੇ ਆਮ ਲੋਕ ਪ੍ਰਦਰਸ਼ਨ ਲਈ ਸੜਕਾਂ 'ਤੇ ਉਤਰੇ

Ad Position 21
No active advertisement
ਅਜੀਤ ਡੈਸਕ 07-04-2026
ਭੁੱਨਰਹੇੜੀ, 6 ਅਪ੍ਰੈਲ (ਧਨਵੰਤ ਸਿੰਘ)-ਨਗਰ ਪੰਚਾਇਤ ਦੇਵੀਗੜ੍ਹ ਵਲੋਂ ਲਗਾਤਾਰ ਜਾਰੀ ਕੀਤੇ ਜਾ ਰਹੇ ਘਰ ਢਾਉਣ ਦੇ ਨੋਟਿਸਾਂ ਤੋਂ ਤੰਗ ਆ ਕੇ ਅੱਜ ਦੇਵੀਗੜ੍ਹ ਦੇ ਵਪਾਰੀਆਂ ਅਤੇ ਆਮ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ | ਪੂਰੇ ਸ਼ਹਿਰ ਵਿਚ ਬੰਦ ਦਾ ਮਾਹੌਲ ਰਿਹਾ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਗ਼ੁੱਸੇ ਨਾਲ ਭਰੇ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਆਪਣਾ ਰੋਸ ਦਰਜ ਕਰਵਾਇਆ ਅਤੇ ਸਰਕਾਰ ਨੂੰ ਤੁਰੰਤ ਫ਼ੈਸਲੇ ਵਾਪਸ ਲੈਣ ਦੀ ਚੇਤਾਵਨੀ ਦਿੱਤੀ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਦੇ ਸਮੇਂ ਦੇਵੀਗੜ੍ਹ ਨਗਰ ਪੰਚਾਇਤ ਬਣੀ ਸੀ | ਹੁਣ ਪੇਂਡੂ ਖੇਤਰ ਵਿਚ ਜ਼ਬਰਦਸਤੀ ਨਿਯਮ ਲਾਗੂ ਕਰਨਾ ਚਾਹੁੰਦੇ ਹਨ | ਪੇਂਡੂ ਖੇਤਰ 'ਚ ਜ਼ਮੀਨੀ ਹਕੀਕਤਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੇ | ਖ਼ਾਸ ਤੌਰ 'ਤੇ ਨਕਸ਼ਾ ਪਾਸ ਕਰਵਾਏ ਬਿਨਾਂ ਬਣੀਆਂ ਇਮਾਰਤਾਂ ਬਣਾਉਣ ਲਈ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ | ਇਸ ਸੰਬੰਧੀ ਨੋਟਿਸ ਜਾਰੀ ਕਰਨਾ ਲੋਕਾਂ ਲਈ ਵੱਡੀ ਮੁਸੀਬਤ ਬਣ ਹੋਇਆ ਹੈ | ਜਿਸ ਕਾਰਨ ਹਰ ਵਰਗ ਵਿਚ ਗ਼ੁੱਸੇ ਦੀ ਲਹਿਰ ਫੈਲ ਚੁੱਕੀ ਹੈ | ਇਸ ਦਾ ਵਿਰੋਧ ਦਿਨੋਂ-ਦਿਨ ਵੱਧ ਰਿਹਾ ਹੈ | ਇਸ ਮੌਕੇ 'ਤੇ ਬੋਲਦੇ ਹੋਏ ਸਰਪੰਚ ਨਰਿੰਦਰ ਸਿੰਘ ਲਹਿਲਾ ਨੇ ਇਸ ਸੰਘਰਸ਼ ਦੀ ਖੁੱਲ੍ਹੀ ਹਮਾਇਤ ਕਰਦਿਆਂ ਲੋਕਾਂ ਨੂੰ ਇਕੱਠੇ ਹੋ ਕੇ ਹੱਕਾਂ ਲਈ ਲੜਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਆਪਣੀ ਜ਼ਬਰਦਸਤੀ ਨਾ ਰੋਕੀ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਨਾਲ ਲੜਾਈ ਲੜਾਂਗੇ, ਨਗਰ ਪੰਚਾਇਤ ਭੰਗ ਕਰਵਾ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ | ਇਸ ਦੌਰਾਨ ਜਸਵਿੰਦਰ ਸਿੰਘ ਕਾਕਾ ਜਿਊਲਰਜ਼, ਰਣਜੀਤ ਸਿੰਘ ਸੰਧੂ ਅਤੇ ਧਰਮਪਾਲ ਸ਼ਰਮਾ ਨੇ ਵੀ ਨਗਰ ਪੰਚਾਇਤ ਦੀ ਕਾਰਵਾਈ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਹਰ ਕਿਸੇ ਨੂੰ ਲੋਕ ਸੰਘਰਸ਼ ਵਿੱਚ ਸ਼ਾਮਲ ਹੋਣਾ, ਇਸ ਗੱਲ ਦਾ ਸਬੂਤ ਹੈ ਕਿ ਜ਼ਮੀਨ ਪੱਧਰ 'ਤੇ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਇੱਕ ਵਰਗ ਦੀ ਨਹੀਂ, ਸਗੋਂ ਪੂਰੇ ਇਲਾਕੇ ਦੀ ਹੈ | ਇਸ ਮੌਕੇ ਧਰਨੇ ਵਿਚ ਸ਼ਾਮਲ ਹੋਏ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਸਹੂਲਤਾਂ ਦੇਣਾ ਹੁੰਦਾ ਹੈ, ਨਾ ਕਿ ਉਨ੍ਹਾਂ ਨੂੰ ਉਜਾੜਨਾ | ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਲੋਕਾਂ ਦੇ ਘਰ-ਦੁਕਾਨਾਂ 'ਤੇ ਨੋਟਿਸਾਂ ਦੀ ਤਲਵਾਰ ਲਟਕਾ ਕੇ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਧਰਨੇ ਦੌਰਾਨ ਲੋਕਾਂ ਵਲੋਂ ਦੁਕਾਨਾਂ ਅਤੇ ਰੇਹੜੀਆਂ, ਫੜ੍ਹੀਆਂ ਮੁਕੰਮਲ ਵੀ ਬੰਦ ਰਹੀਆਂ | ਇਸ ਮੋਕੇ ਧਰਨਾ ਮੌਕਾ ਦੁੱਧਨ ਸਾਧਾਂ ਦੇ ਐਸ.ਡੀ.ਐਮ. ਹਰਜੋਤ ਕੌਰ ਪੁਹੰਚੇ ਜਿਨ੍ਹਾਂ ਨੂੰ ਧਰਨਾਕਾਰੀਆਂ ਨੇ ਮੰਗ ਪੱਤਰ ਸੌਪਿਆ | ਨਗਰ ਪੰਚਾਇਤ ਦੇਵੀਗੜ੍ਹ ਨੂੰ ਭੰਗ ਕਰਨ ਦੀ ਮੰਗ ਜ਼ੋਰ ਫੜ ਗਈ ਹੈ | ਸੰਘਰਸੀਂਲਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਨੋਟਿਸਾਂ ਵਾਪਸ ਨਾ ਲਏ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਵੱਡੇ ਪੱਧਰ 'ਤੇ ਲੈ ਜਾਇਆ ਜਾਵੇਗਾ | ਇਸ ਮੌਕੇ ਧਰਨਾਕਾਰੀਆਂ ਵਲੋਂ ਰਣਜੀਤ ਸਿੰਘ ਸੰਧੂ ਨੂੰ ਪ੍ਰਧਾਨ ਬਣਾਕੇ ਜੁਮੇਵਾਰੀ ਸੌਪੀ ਗਈ ਹੈ | ਇਸ ਜੋਗਿੰਦਰ ਸਿੰਘ ਕਾਕੜਾ, ਪਰਮਜੀਤ ਸਿੰਘ ਮਹਿਮੂਦਪੁਰ ਗੁਰਦੀਪ ਸਿੰਘ ਦੇਵੀਨਗਰ ਪਰਮਜੀਤ ਸਿੰਘ ਮਹਿਮੂਦਪੁਰ, ਤਰਸੇਮ ਸਿੰਘ ਕੋਟਲਾ ਤੋਂ ਇਲਾਵਾ ਦੁਕਾਨਦਾਰ, ਅਤੇ ਇਲਾਕਾ ਨਿਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਰੈਲੀ 'ਚ ਵਿੱਕੀ ਘਨੌਰ ਨੇ ਸੈਂਕੜੇ ਸਮਰਥਕਾਂ ਸਮੇਤ ਭਰਿਆ ਹੁੰਗਾਰਾ ਕਿਹਾ, 2027 'ਚ ਫਿਰ ਬਣੇਗੀ 'ਆਪ' ਦੀ ਸਰਕਾ... ਅਗਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਪ੍ਰੀਤਨਗਰ ਵਿਖੇ ਮਨਾਏਗਾ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ ਦਿਨ
Ad Position 24