ਪਟਿਆਲ਼ਾ, 6 ਅਪ੍ਰੈਲ (ਗੁਰਵਿੰਦਰ ਸਿੰਘ ਅÏਲਖ)-ਪ੍ਰੀਤਲੜੀ ਕਰਕੇ ਪ੍ਰਸਿੱਧ ਹੋਏ ਅਤੇ ਅੰਮਿ੍ੰਤਸਰ ਵਿਖੇ ਪ੍ਰੀਤ ਨਗਰ ਵਸਾਉਣ ਵਾਲੇ ਅਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਗੁਰਬਖਸ਼ ਸਿੰਘ ਦਾ 26 ਅਪ੍ਰੈਲ (ਐਤਵਾਰ) ਨੂੰ ਜਨਮ ਦਿਨ ਹੈ ¢ ਉਸ ਦਿਨ ਭਾਸ਼ਾ ਵਿਭਾਗ ਪੰਜਾਬ ਵਲੋਂ ਆਪਣੇ ਮੁੱਖ ਦਫ਼ਤਰ ਪਟਿਆਲਾ ਤੋਂ ਪ੍ਰੀਤ ਨਗਰ ਤੱਕ ਇਕ ਵਿਸ਼ੇਸ਼ ਪ੍ਰੀਤ ਯਾਤਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ¢ ਇਸ ਵਿਚ ਵਿਭਾਗੀ ਟੀਮ ਤੋਂ ਇਲਾਵਾ ਪਟਿਆਲੇ ਅਤੇ ਰਸਤੇ ਦੇ ਸ਼ਹਿਰਾਂ ਫਤਿਹਗੜ੍ਹ ਸਾਹਿਬ, ਖੰਨਾ, ਲੁਧਿਆਣਾ, ਫਿਲÏਰ, ਫਗਵਾੜਾ, ਜਲੰਧਰ, ਬਿਆਸ, ਅੰਮਿ੍ਤਸਰ ਆਦਿ ਥਾਵਾਂ ਤੋਂ ਸਾਹਿਤਕਾਰ ਅਤੇ ਸਾਹਿਤ ਰਸੀਏ ਸ਼ਾਮਿਲ ਹੋ ਸਕਣਗੇ¢ ਪ੍ਰੀਤਨਗਰ ਵਿਖੇ ਪੰਜਾਬੀ ਸਾਹਿਤ ਅਤੇ ਕਲਾ ਦੀਆਂ ਵੱਡੀਆਂ ਸ਼ਖ਼ਸੀਅਤਾਂ ਨਾਲ ਸੰਬੰਧਿਤ ਯਾਦਗਾਰੀ ਥਾਵਾਂ ਅਤੇ ਚਿੰਨ੍ਹਾਂ ਨੂੰ ਦੇਖਿਆ-ਮਾਣਿਆ ਜਾਵੇਗਾ¢ ਸ. ਗੁਰਬਖਸ਼ ਸਿੰਘ ਦੇ ਸਪੁੱਤਰ ਸ. ਹਿਰਦੇਪਾਲ ਸਿੰਘ ਪ੍ਰੀਤਨਗਰ ਦੇ ਸੰਕਲਪ ਅਤੇ ਸਰਗਰਮੀਆਂ ਦੀਆਂ ਯਾਦਾਂ ਸਾਂਝੀਆਂ ਕਰਨਗੇ¢ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਵਿਸ਼ੇਸ਼ ਡਾਕੂਮੈਂਟਰੀ ਦਿਖਾਉਣਗੇ¢ ਗੁਰਬਖਸ਼ ਸਿੰਘ ਦੀ ਪੰਜਾਬੀ ਜਨ-ਜੀਵਨ, ਰਹਿਣ-ਸਹਿਣ ਅਤੇ ਪੰਜਾਬੀ ਸੋਹਜ ਨੂੰ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਵਾਰਤਕ ਬਾਰੇ ਡਾ. ਹਰਭਜਨ ਸਿੰਘ ਭਾਟੀਆ ਚਰਚਾ ਕਰਨਗੇ ¢ ਯਾਤਰਾ ਲਈ ਵਿਸ਼ੇਸ਼ ਏ.ਸੀ. ਬੱਸ ਦਾ ਪ੍ਰਬੰਧ ਕੀਤਾ ਜਾਵੇਗਾ ¢ ਸਭ ਦੇ ਆਉਣ ਜਾਣ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵਿਭਾਗ ਵਲੋਂ ਕੀਤਾ ਜਾਏਗਾ¢ ਇਸ ਯਾਤਰਾ ਵਿਚ ਸ਼ਾਮਿਲ ਹੋਣ ਦੇ ਚਾਹਵਾਨ ਅਮਰਿੰਦਰ ਸਿੰਘ ਸਹਾਇਕ ਡਾਇਰੈਕਟਰ ਅਤੇ ਡਾ. ਮਨਜਿੰਦਰ ਸਿੰਘ ਜ਼ਿਲ੍ਹਾ ਖੋਜ ਅਫ਼ਸਰ ਨਾਲ ਸੰਪਰਕ ਕਰਨ ਅਤੇ 24 ਅਪ੍ਰੈਲ ਸ਼ਾਮ ਤੋਂ ਪਹਿਲਾਂ ਆਪਣੇ ਨਾਮ ਰਜਿਸਟਰ ਕਰਵਾ ਲੈਣ ਤਾਂ ਕਿ ਸਮੇਂ ਸਿਰ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ¢