29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸੁਖਵਿੰਦਰ ਕੰਬੋਜ ਦੀ ਕਾਵਿ ਪੁਸਤਕ 'ਮਹਿਕ ਹਵਾ ਤੇ ਬੱਦਲ' 'ਤੇ ਵਿਚਾਰ ਚਰਚਾ ਕਰਵਾਈ

Ad Position 21
No active advertisement
ਅਜੀਤ ਡੈਸਕ 09-04-2026
ਪਟਿਆਲਾ, 8 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਿਤ ਵਰਲਡ ਪੰਜਾਬੀ ਸੈਂਟਰ ਦੇ ਵਿਖੇ ਸੁਖਵਿੰਦਰ ਕੰਬੋਜ ਦੀ ਕਾਵਿ ਪੁਸਤਕ ''ਮਹਿਕ ਹਵਾ ਤੇ ਬੱਦਲ'' 'ਤੇ ਵਿਚਾਰ ਚਰਚਾ ਕਰਵਾਈ ਗਈ | ਮੁੱਖ ਮਹਿਮਾਨ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਮੋਹਨ ਤਿਆਗੀ ਨੇ ਸੁਖਵਿੰਦਰ ਕੰਬੋਜ ਦੀ ਕਵਿਤਾ ਬਾਰੇ ਕਿਹਾ ਕਿ ਕੰਬੋਜ ਪੰਜਾਬੀ ਕਵਿਤਾ ਦਾ ਮਾਣਮੱਤਾ ਸ਼ਾਇਰ ਹੈ | ਉਹ ਆਪਣੀ ਕਵਿਤਾ ਵਿਚ ਹਮੇਸ਼ਾ ਵਿਚਾਰ ਨੂੰ ਕੇਂਦਰ ਵਿਚ ਰੱਖਦਾ ਹੈ | ਇਸੇ ਤੱਥ ਤੋਂ ਉਸ ਦੀ ਵਿਚਾਰਧਾਰਕ ਪ੍ਰਤੀਬੱਧਤਾ ਨੂੰ ਪਛਾਣਿਆ ਜਾ ਸਕਦਾ ਹੈ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਚਿੰਤਕ ਤੇ ਕਵੀ ਡਾ. ਗੁਰਨਾਇਬ ਸਿੰਘ ਨੇ ਅੱਜ ਦੀ ਵਿਚਾਰ ਚਰਚਾ ਨੂੰ ਸਫਲ ਦੱਸਿਆ ਤੇ ਸੁਖਵਿੰਦਰ ਕੰਬੋਜ ਦੀ ਸ਼ਾਇਰੀ ਨੂੰ ਪ੍ਰਤੀਰੋਧ ਦੀ ਸ਼ਾਇਰੀ ਕਿਹਾ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਪੁਸਤਕ ਨੇ ਸਿੱਧ ਕਰ ਦਿੱਤਾ ਕਿ ਜੋ ਕਵੀ ਹੁੰਦਾ ਹੈ ਉਹ ਇਕ ਲਾਈਨ ਵਿਚ ਨਹੀਂ ਚੱਲਦਾ ਜਦ ਉਹ ਲਿਖਦਾ ਹੈ ਤਾਂ ਉਸ ਵਿਚ ਬਹੁਤ ਭਾਵ ਹੁੰਦੇ ਹਨ | ਸ਼ਾਇਰ ਜਗਦੀਪ ਸਿੱਧੂ ਹੋਰਾਂ ਨੇ ਸੁਖਵਿੰਦਰ ਕੰਬੋਜ ਦੀ ਗ਼ੈਰਹਾਜ਼ਰੀ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਦਾ ਪਾਠ ਕੀਤਾ | ਇਸ ਉਪਰੰਤ ਮੁੱਖ ਵਕਤਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਤੋਂ ਡਾ. ਵੀਰਪਾਲ ਕੌਰ ਸਿੱਧੂ ਨੇ ਪਰਚਾ ਪੜਿ੍ਹਆ | ਉਨ੍ਹਾਂ ਕਿਹਾ ਕਿ ਸੁਖਵਿੰਦਰ ਕੰਬੋਜ ਸਾਡਾ ਸਮਰੱਥ ਸ਼ਾਇਰ ਹੈ | ਇਸ ਕਿਤਾਬ ਵਿਚ ਪ੍ਰਗੀਤ ਦੇ ਰੰਗ ਵੀ ਹਨ, ਭੂ-ਹੇਰਵੇ ਸੰਬੰਧਿਤ ਕਵਿਤਾ ਵੀ ਹੈ, ਇਸ ਵਿਚ ਪਿਆਰ ਤੇ ਵਿਯੋਗ ਵੀ ਹੈ | ਡਾ. ਜਸਵੀਰ ਕੌਰ ਨੇ ਕਿਹਾ ਕਿ ਕਿਤਾਬ ਦਾ ਨਾਂ 'ਮਹਿਕ ਹਵਾ ਤੇ ਬੱਦਲ', ਖ਼ੂਬਸੂਰਤ ਹੈ ਅਤੇ ਕਿਤਾਬ ਪੜ੍ਹਦੇ ਸਮੇਂ ਇਸ 'ਚੋਂ ਵੱਖਰੋ-ਵੱਖਰੇ ਪੈਰਾਡਾਈਮ ਨਜ਼ਰ ਆਉਂਦੇ ਹਨ | ਪਾਲ ਅਜਨਬੀ ਨੇ ਕਿਹਾ ਕਿ ਸੁਖਵਿੰਦਰ ਕੰਬੋਜ ਦੀ ਕਵਿਤਾ ਦਾ ਸਰੋਦੀ ਸੁਰ ਬਿਰਹਾ ਤੇ ਉਦਾਸੀ ਹੈ | ਗੀਤਕਾਰ ਤੇ ਵਾਰਤਕਕਾਰ ਸੁਰਜੀਤ ਸੁਮਨ ਨੇ ਕੁਝ ਕਵਿਤਾਵਾਂ ਦਾ ਉਦਾਹਰਨ ਦੇ ਕੇ ਕਿਹਾ ਕਿ ਸੁਖਵਿੰਦਰ ਦੀ ਸ਼ਾਇਰੀ ਦਾ ਮੁੱਖ ਸੁਰ ਸਾਮਰਾਜ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਾ ਹੈ | ਵਿਚਾਰ ਚਰਚਾ ਦੇ ਕਨਵੀਨਰ ਡਾ. ਕੁਲਪਿੰਦਰ ਸ਼ਰਮਾ ਵੀ ਇਸ ਮੌਕੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮੋਤੀ ਬਾਗ਼ ਸਾਹਿਬ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਥਾ-ਕੀਰਤਨ ਦਰਬਾਰ ਨਾਲ ਸਮਾਪਤ ਅਗਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਵਲੋਂ 'ਕੈਂਪਸ ਟੂ ਕਰੀਅਰ' ਵਿਜ਼ਨ ਰਾਹੀਂ ਵਿਦਿਆਰਥੀਆਂ ਲਈ ਨਵੇਂ ਕਰੀਅਰ ਦੀ ਸ਼ੁਰੂਆਤ
Ad Position 24