29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨਗਰ ਕੌਂਸਲ ਦਾ ਕਾਰਜਕਾਲ ਪੂਰਾ ਹੋਣ 'ਤੇ ਪ੍ਰਧਾਨ ਅਤੇ ਕੌਂਸਲਰਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 09-04-2026
ਰਾਜਪੁਰਾ, 8 ਅਪ੍ਰੈਲ (ਰਣਜੀਤ ਸਿੰਘ)-ਇੱਥੋਂ ਦੀ ਨਗਰ ਕੌਂਸਲ ਦਾ ਪੰਜ ਸਾਲ ਦਾ ਕਾਰਜਕਾਲ ਸਫਲਤਾਪੂਰਵਕ ਪੂਰਾ ਹੋ ਗਿਆ ਹੈ | ਇਸ ਸੰਬੰਧੀ ਨਗਰ ਕੌਂਸਲ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਕੌਂਸਲਰਾਂ ਅਤੇ ਪ੍ਰਧਾਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਸ਼ਿਰਕਤ ਕੀਤੀ | ਜਾਣਕਾਰੀ ਮੁਤਾਬਿਕ ਨਗਰ ਕੌਂਸਲ ਦਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਵਲੋਂ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਕੌਂਸਲਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸਮੂਹ ਕੌਂਸਲਰਾਂ ਅਤੇ ਪ੍ਰਧਾਨ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਪੂਰੀ ਲਗਨ ਅਤੇ ਮਿਹਨਤ ਨਾਲ ਸ਼ਹਿਰ ਦੀ ਸੇਵਾ ਕੀਤੀ | ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਨਰਿੰਦਰ ਸ਼ਾਸਤਰੀ ਦਸ ਸਾਲ ਨਗਰ ਕੌਂਸਲ ਦੇ ਪ੍ਰਧਾਨ ਰਹੇ ਹਨ | ਇਨ੍ਹਾਂ ਦੇ ਕਾਰਜ ਕਾਲ ਦੌਰਾਨ ਦੇਸ਼ ਦੇ ਰਾਸ਼ਟਰਪਤੀ ਨੇ ਨਗਰ ਕੌਂਸਲ ਨੂੰ ਵਿਸ਼ੇਸ਼ ਤੌਰ 'ਤੇ ਇਨਾਮ ਦਿੱਤਾ | ਇਸੇ ਤਰ੍ਹਾਂ ਕਰੋਨਾ ਕਾਲ ਦੇ ਮੌਕੇ 'ਤੇ ਵੀ ਸਮੁੱਚੀ ਟੀਮ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਸ਼ਹਿਰ ਵਾਸੀਆਂ ਦੀ ਸੇਵਾ ਕੀਤੀ | ਸਮਾਗਮ ਦੇ ਅੰਤ ਵਿਚ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੇ ਦਿਲੋਂ ਰਿਣੀ ਹਨ | ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ | ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੇ ਨਾਲ-ਨਾਲ ਉਨ੍ਹਾਂ ਨੇ ਨਗਰ ਕੌਂਸਲ ਦੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਵੀ ਹਮਦਰਦੀ ਨਾਲ ਵਿਚਾਰਿਆ ਹੈ | ਇਸ ਮੌਕੇ 'ਤੇ ਹੋਰਨਾਂ ਸਮੇਤ ਸੀਨੀਅਰ ਆਗੂ ਬੀਬੀ ਗੁਰਮੀਤ ਕੌਰ ਕੰਬੋਜ, ਬਲਦੇਵ ਸਿੰਘ ਗੱਦੋਮਾਜਰਾ, ਅਮਨਦੀਪ ਸਿੰਘ ਨਾਗੀ, ਐਡਵੋਕੇਟ ਅਭਿਨਵ ਉਬਰਾਏ, ਅਸ਼ੋਕ ਸ਼ਰਮਾ, ਕੁਲਬੀਰ ਸਿੰਘ, ਸੁੱਚਾ ਸਿੰਘ ਰਾਠੌਰ, ਮਨੀਸ਼ ਕੁਮਾਰ ਜੈ ਕਿਸ਼ਨ ਅਗਰਵਾਲ, ਅੰਜੂ ਪੁਰੀ, ਸੁਸ਼ਮਾ ਰਾਣੀ, ਬਲਜਿੰਦਰ ਕੌਰ, ਸੁਰੇਖਾ ਰਾਣੀ, ਸ਼ਾਂਤੀ ਪ੍ਰਕਾਸ਼ ਸਪਰਾ, ਰੀਟਾ ਰਾਣੀ, ਰੂਬੀ, ਗੁਰਦਾਸ ਕੌਰ, ਅਮਰ ਸਿੰਘ ਪਾਸੀ, ਦਲਬੀਰ ਸਿੰਘ ਸੱਗੂ, ਸੁਰਜੀਤ ਕੌਰ, ਭੁਪਿੰਦਰ ਸਿੰਘ ਸੰਜੂ, ਹਰੀ ਚੰਦ ਫ਼ੌਜੀ, ਹਰੀਸ਼ ਹੰਸ, ਪ੍ਰਮੋਦ ਕੁਮਾਰ ਬੱਬਰ, ਸਾਬਕਾ ਪ੍ਰਧਾਨ ਰਜਿੰਦਰ ਰਾਜਾ, ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ, ਬਲਦੇਵ ਰਾਜ ਬਿੱਲੂ, ਪ੍ਰਧਾਨ ਦੇਵਕੀ ਨੰਦਨ, ਸੁਨੀਲ ਪੁਰੀ, ਸੁਰਿੰਦਰ ਸ਼ਰਮਾ, ਹੰਸ ਰਾਜ ਬਨਵਾੜੀ, ਅਸ਼ੋਕ ਕੁਮਾਰ ਬਿੱਟੂ, ਜਸਬੀਰ ਕੁਮਾਰ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਅਲੀ ਰਾਜਪੁਰਾ , ਅਨਿਲ ਕੁਮਾਰ, ਪਵਨ ਕੁਮਾਰ, ਨਵੀਨ ਕੁਮਾਰ, ਅਨਿਲ ਕੁਮਾਰ, ਪਵਨ ਕੁਮਾਰ ਅਤੇ ਸਮੂਹ ਕਰਮਚਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਈਟ ਰਾਈਟ ਮੇਲਾ-2026' 9 ਨੂੰ ਅਗਲੀ ਖ਼ਬਰ ਬਾਹਰਾ ਕਾਲਜ ਆਫ ਲਾਅ ਵਲੋਂ ਰਾਸ਼ਟਰੀ ਸੈਮੀਨਾਰ ਕਰਵਾਇਆ
Ad Position 24